28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਜਾਹਨਵੀ ਕਪੂਰ ਨੇ ‘ਪੇਡੀ’ ਫਿਲਮ ਦੀਆਂ ਕਮੀਆਂ ਮੰਨੀਆਂ, ਕਿਹਾ ਔਰਤਾਂ ਨੂੰ ਵਸਤੂ ਵਾਂਗ ਦਿਖਾਉਣਾ ਗਲਤ ਸੀ

ਨਵੀਂ ਦਿੱਲੀ, 28 ਅਕਤੂਬਰ: ਅਦਾਕਾਰਾ ਜਾਹਨਵੀ ਕਪੂਰ ਨੇ ਆਪਣੀ ਫਿਲਮ ‘ਪੇਡੀ’ ਵਿਚ ਔਰਤਾਂ ਦੇ ਚਿੱਤਰਣ ਨੂੰ ਲੈ ਕੇ ਹੋਈ ਆਲੋਚਨਾ ’ਤੇ ਪਛਤਾਵਾ ਜ਼ਾਹਰ ਕੀਤਾ ਹੈ। ਅਦਾਕਾਰਾ ਨੇ ਮੰਨਿਆ ਕਿ ਫਿਲਮ ਵਿਚ ਔਰਤਾਂ ਨੂੰ ਵਸਤੂ ਵਾਂਗ ਪੇਸ਼ ਕੀਤਾ ਗਿਆ ਅਤੇ ਕੁਝ ਦ੍ਰਿਸ਼ਾਂ ਵਿਚ ...

ਅਜੀਤ ਡੈਸਕ 28-10-2026

ਨਵੀਂ ਦਿੱਲੀ, 28 ਅਕਤੂਬਰ: ਅਦਾਕਾਰਾ ਜਾਹਨਵੀ ਕਪੂਰ ਨੇ ਆਪਣੀ ਫਿਲਮ ‘ਪੇਡੀ’ ਵਿਚ ਔਰਤਾਂ ਦੇ ਚਿੱਤਰਣ ਨੂੰ ਲੈ ਕੇ ਹੋਈ ਆਲੋਚਨਾ ’ਤੇ ਪਛਤਾਵਾ ਜ਼ਾਹਰ ਕੀਤਾ ਹੈ। ਅਦਾਕਾਰਾ ਨੇ ਮੰਨਿਆ ਕਿ ਫਿਲਮ ਵਿਚ ਔਰਤਾਂ ਨੂੰ ਵਸਤੂ ਵਾਂਗ ਪੇਸ਼ ਕੀਤਾ ਗਿਆ ਅਤੇ ਕੁਝ ਦ੍ਰਿਸ਼ਾਂ ਵਿਚ ਸਹਿਮਤੀ ਦੇ ਮੁੱਦੇ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ।

‘ਕੌਫੀ ਵਿਦ ਕਰਨ 9’ ਦੇ ਇੱਕ ਐਪੀਸੋਡ ਵਿਚ ਗੱਲਬਾਤ ਦੌਰਾਨ ਜਾਹਨਵੀ ਨੇ ਕਿਹਾ ਕਿ ਫਿਲਮ ਦੇ ਕੁਝ ਦ੍ਰਿਸ਼ਾਂ ਦੀ ਸ਼ੂਟਿੰਗ ਦੌਰਾਨ ਉਹ ਕਾਫ਼ੀ ਅਸਹਿਜ ਮਹਿਸੂਸ ਕਰਦੀ ਸੀ। ਉਸ ਨੇ ਇਸ ਤਜਰਬੇ ਨੂੰ ਆਪਣੀ ਗਰਿਮਾ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ ਅਤੇ ਮੰਨਿਆ ਕਿ ਉਸ ਨੂੰ ਅਜਿਹੇ ਦ੍ਰਿਸ਼ਾਂ ਦਾ ਹੋਰ ਸਖ਼ਤੀ ਨਾਲ ਵਿਰੋਧ ਕਰਨਾ ਚਾਹੀਦਾ ਸੀ।

ਅਦਾਕਾਰਾ ਮੁਤਾਬਕ ਫਿਲਮ ਨੂੰ ਲੈ ਕੇ ਹੋਈ ਆਲੋਚਨਾ ਨੇ ਉਸ ਨੂੰ ਆਪਣੇ ਫ਼ੈਸਲਿਆਂ ’ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ। ਉਸ ਨੇ ਕਿਹਾ ਕਿ ਉਹ ਸ਼ੂਟਿੰਗ ਦੌਰਾਨ ਹੋਰ ਜ਼ਿਆਦਾ ਸੁਚੇਤ ਰਹਿ ਸਕਦੀ ਸੀ ਅਤੇ ਆਪਣੇ ਵਿਚਾਰ ਮਜ਼ਬੂਤੀ ਨਾਲ ਰੱਖ ਸਕਦੀ ਸੀ।

ਜਾਹਨਵੀ ਨੇ ਇਹ ਵੀ ਮੰਨਿਆ ਕਿ ਫਿਲਮ ਉਦਯੋਗ ਵਿਚ ਮਿਲੀ ਆਪਣੀ ਵਿਸ਼ੇਸ਼ ਸਥਿਤੀ ਦਾ ਇਸਤੇਮਾਲ ਕਰਦਿਆਂ ਉਹ ਉਨ੍ਹਾਂ ਫ਼ੈਸਲਿਆਂ ’ਤੇ ਸਵਾਲ ਉਠਾ ਸਕਦੀ ਸੀ, ਜਿਨ੍ਹਾਂ ਨਾਲ ਉਹ ਸਹਿਮਤ ਨਹੀਂ ਸੀ।

ਜ਼ਿਕਰਯੋਗ ਹੈ ਕਿ ਫਿਲਮ ਵਿਚ ਜਾਹਨਵੀ ਨੇ ਅਚਿਆਮਾ ਦਾ ਕਿਰਦਾਰ ਨਿਭਾਇਆ ਸੀ ਅਤੇ ਰਾਮ ਚਰਨ ਮੁੱਖ ਭੂਮਿਕਾ ਵਿਚ ਸਨ। ਫਿਲਮ ਦੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਦਰਸ਼ਕਾਂ ਨੇ ਇਤਰਾਜ਼ ਜਤਾਇਆ ਸੀ। ਖ਼ਾਸ ਤੌਰ ’ਤੇ ਔਰਤ ਦੇ ਕਿਰਦਾਰ ਨੂੰ ਪੇਸ਼ ਕਰਨ ਦੇ ਢੰਗ ਅਤੇ ਉਸ ਦੀ ਸਹਿਮਤੀ ਤੋਂ ਬਿਨਾਂ ਸਰੀਰਕ ਨੇੜਤਾ ਦਿਖਾਉਣ ’ਤੇ ਸਵਾਲ ਉੱਠੇ ਸਨ। ਜਾਹਨਵੀ ਦੇ ਇਸ ਬਿਆਨ ਨੇ ਫਿਲਮਾਂ ਵਿਚ ਔਰਤਾਂ ਦੀ ਪੇਸ਼ਕਾਰੀ ਅਤੇ ਸਹਿਮਤੀ ਦੇ ਮਹੱਤਵ ਬਾਰੇ ਚਰਚਾ ਨੂੰ ਮੁੜ ਚਰਚਾ ਵਿਚ ਲਿਆ ਦਿੱਤਾ ਹੈ।

ਪਿਛਲੀ ਖ਼ਬਰ ਪਾਕਿਸਤਾਨ ਦਾ ਵੱਡਾ ਯੂ-ਟਰਨ: ਤਾਈਵਾਨੀ ਏਅਰਲਾਈਨਾਂ ’ਤੇ ਪਾਬੰਦੀ ਹਟਾਈ, ਚੀਨ ਨੀਤੀ ’ਤੇ ਉੱਠੇ ਸਵਾਲ ਅਗਲੀ ਖ਼ਬਰ ਇਲਾਹਾਬਾਦ ਹਾਈ ਕੋਰਟ ਵਿਚ ਕੁਰਸੀ ਨੂੰ ਲੈ ਕੇ ਵਿਵਾਦ, ਵਕੀਲਾਂ ਵਲੋਂ ਜੱਜ ਦੀ ਅਦਾਲਤ ਦੇ ਬਾਈਕਾਟ ਦੀ ਚਿਤਾਵਨੀ