28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕਿਰਾਏਦਾਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਬਿਜਲੀ ਬੋਰਡ ਦੀ ਸੇਵਾਮੁਕਤ ਮਹਿਲਾ ਮੁਲਾਜ਼ਮ ਦਾ ਕਤਲ

ਅਜੀਤ ਡੈਸਕ 30-01-2026

ਅੰਮਿ੍ਤਸਰ, 29 ਜਨਵਰੀ (ਰੇਸ਼ਮ ਸਿੰਘ)-ਬਿਜਲੀ ਬੋਰਡ ਦੀ ਇਕ ਸੇਵਾਮੁਕਤ ਮਹਿਲਾ ਮੁਲਜ਼ਮ ਦਾ ਉਸ ਦੇ ਘਰ 'ਚ ਹੀ ਰਹਿੰਦੇ 2 ਨੌਜਵਾਨ ਕਿਰਾਏਦਾਰਾਂ ਵਲੋਂ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕਾ ਦੀ ਸ਼ਨਾਖਤ ਵੀਨਾ ਰਾਣੀ (67) ਵਾਸੀ ਗਲੀ ਨੰਬਰ 2 ਇੰਦਰਾ ਕਾਲੋਨੀ ਮਜੀਠਾ ਰੋਡ ਅੰਮਿ੍ਤਸਰ ਵਜੋਂ ਹੋਈ ਹੈ | ਮਿ੍ਤਕ ਔਰਤ ਦੀ ਖ਼ੂਨ ਨਾਲ ਲੱੱਥ ਪੱਥ ਲਾਸ਼ ਉਸਦੇ ਘਰ ਦੇ ਕਮਰੇ 'ਚ ਬੈੱਡ 'ਤੇ ਮਿਲੀ | ਮਿ੍ਤਕਾ ਦੀ ਧੀ ਸਿੰਮੀ ਨੇੇ ਪੱਤਰਕਾਰਾਂ ਨੂੰ ਦਸਿਆ ਕਿ ਉਨ੍ਹਾਂ ਦੀ ਮਾਤਾ ਘਰ ਘਰ 'ਚ ਇਕੱਲੀ ਹੀ ਰਹਿੰਦੀ ਸੀ ਅਤੇ ਉਸ ਦਾ ਘਰ ਵੀ ਨੇੜੇ ਹੀ ਹੈ | ਉਨ੍ਹਾਂ ਦੇ ਘਰ 'ਚ 2 ਕਿਰਾਏਦਾਰ ਰਹਿੰਦੇ ਸਨ, ਜਿਨ੍ਹਾਂ 'ਚੋਂ ਇਕ ਕਿਰਾਏਦਾਰ ਦਾ ਵੀਜ਼ਾ ਲਗਿਆ ਸੀ ਤੇ ਉਸ ਨੇ ਘਰ 'ਚ ਪਾਰਟੀ ਰੱਖੀ ਸੀ, ਜਿਸ 'ਚ ਉਸ ਦੇ ਰਿਸ਼ਤੇਦਾਰ ਭਰਾ ਨੂੰ ਵੀ ਮੁਲਜ਼ਮਾਂ ਨੇ ਸ਼ਰਾਬ ਪਿਲਾਈ ਸੀ | ਏ.ਡੀ.ਸੀ.ਪੀ.-2 ਸਿਰੀਵਨੀਲਾ ਨੇ ਦਸਿਆ ਕਿ ਬਜ਼ੁਰਗ ਔਰਤ ਦੇ ਘਰ 'ਚ ਅਟਾਰੀ ਦੇ ਰਹਿਣ ਵਾਲੇ ਕਿਰਾਏਦਾਰ ਰਹਿੰਦੇ ਸਨ ਤੇ ਸ਼ਰਾਬ ਦੀ ਪਾਰਟੀ 'ਚ ਬਜ਼ੁਰਗ ਔਰਤ ਦਾ ਪੁੱਤਰ ਵਰਿੰਦਰ ਵੀ ਸ਼ਾਮਿਲ ਸੀ, ਜਿਨ੍ਹਾਂ ਦਾ ਸ਼ਰਾਬ ਪੀਣ ਉਪਰੰਤ ਝਗੜਾ ਹੋਇਆ ਤੇ ਬਜ਼ੁਰਗ ਔਰਤ ਨੇ ਝਗੜੇ ਨੂੰ ਰੋਕਣ ਦੀ ਕੋਸ਼ਿਸ ਕੀਤੀ, ਜਿਸ ਦੌਰਾਨ ਕਿਰਾਏਦਾਰਾਂ ਨੇ ਬਜ਼ੁਰਗ ਔਰਤ 'ਤੇ ਵਾਰ ਕੀਤਾ, ਜਿਸ ਕਾਰਨ ਉਹ ਜ਼ਖ਼ਮੀਂ ਹੋ ਗਈ ਤੇ ਦਮ ਤੋੜ ਗਈ |

ਪਿਛਲੀ ਖ਼ਬਰ ਰਾਮਪੁਰਾ ਫੂਲ 'ਚ ਬੰਦ ਘਰ 'ਚੋਂ ਪਿਓ-ਪੁੱਤ ਦੀਆਂ ਲਾਸ਼ਾਂ ਬਰਾਮਦ ਅਗਲੀ ਖ਼ਬਰ ਪੰਜਾਬ ਸਿਵਲ ਸਕੱਤਰੇਤ 'ਚ ਮੁੱਖ ਮੰਤਰੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।