27 ਨੂੰ ਹੋ ਸਕਦੈ ਮੁਕੰਮਲ ਵਪਾਰਕ ਸਮਝÏਤੇ ਦਾ ਐਲਾਨ
ਨਵੀਂ ਦਿੱਲੀ, 20 ਜਨਵਰੀ (ਏਜੰਸੀ)-ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਡਾਵੋਸ ਵਿਖੇ ਵਿਸ਼ਵ ਆਰਥਿਕ ਮੰਚ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਅਤੇ ਯੂਰਪੀ ਸੰਘ ਇਕ ਅਜਿਹੇ ਇਤਿਹਾਸਕ ਮੁਕਤ ਵਪਾਰ ਸਮਝÏਤੇ ਦੇ ਬੇਹੱਦ ਕਰੀਬ ਹਨ, ਜਿਸ ਨੂੰ 'ਸਾਰੀਆਂ ਡੀਲਾਂ ਦੀ ਮਾਂ' ਕਿਹਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਸਮਝÏਤਾ 2 ਅਰਬ ਲੋਕਾਂ ਦਾ ਇਕ ਵਿਸ਼ਾਲ ਬਾਜ਼ਾਰ ਤਿਆਰ ਕਰੇਗਾ, ਜੋ ਵਿਸ਼ਵ ਦੀ ਕੁੱਲ ਜੀ.ਡੀ.ਪੀ. ਦਾ ਲਗਭਗ ਚÏਥਾ ਹਿੱਸਾ ਹੋਵੇਗਾ | ਵਾਨ ਡੇਰ ਲੇਅਨ 25 ਤੋਂ 27 ਜਨਵਰੀ ਤੱਕ ਭਾਰਤ ਦੇ ਗਣਤੰਤਰ ਦਿਵਸ ਸਮਾਗਮਾਂ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਤੇ ਉਮੀਦ ਹੈ ਕਿ 27 ਜਨਵਰੀ ਨੂੰ ਹੋਣ ਵਾਲੇ ਭਾਰਤ-ਈ.ਯੂ. ਸੰਮੇਲਨ ਦÏਰਾਨ ਇਸ ਵਪਾਰਕ ਸਮਝÏਤੇ 'ਤੇ ਅੰਤਿਮ ਮੋਹਰ ਲੱਗ ਜਾਵੇਗੀ | ਇਸ ਸਮਝÏਤੇ ਨਾਲ ਨਾ ਸਿਰਫ਼ ਦੁਵੱਲੇ ਵਪਾਰ 'ਚ ਤੇਜ਼ੀ ਆਵੇਗੀ, ਸਗੋਂ ਇਹ ਅਮਰੀਕਾ ਦੀਆਂ ਟੈਰਿਫ ਨੀਤੀਆਂ ਕਾਰਨ ਪੈਦਾ ਹੋਈਆਂ ਆਲਮੀ ਚੁਣÏਤੀਆਂ ਦਰਮਿਆਨ ਦੋਵਾਂ ਪੱਖਾਂ ਲਈ ਇਕ ਮਜ਼ਬੂਤ ਆਰਥਿਕ ਢਾਲ ਸਾਬਤ ਹੋਵੇਗਾ |
ਭਾਰਤ ਤੇ ਯੂਰਪੀ ਸੰਘ ਵਿਚਾਲੇ ਇਤਿਹਾਸਕ ਸਮਝÏਤੇ ਦੀ ਤਿਆਰੀ-ਉਰਸੁਲਾ ਵਾਨ ਡੇਰ ਲੇਅਨ
ਅਜੀਤ ਡੈਸਕ
21-01-2026