20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਸੋਨਾ 1.50 ਲੱਖ ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਚਾਂਦੀ ਨੇ 3.23 ਲੱਖ ਰੁਪਏ ਕਿੱਲੋਗ੍ਰਾਮ ਦਾ ਰਿਕਾਰਡ ਪੱਧਰ ਛੂਹਿਆ <br/>

ਅਜੀਤ ਡੈਸਕ 21-01-2026

ਨਵੀਂ ਦਿੱਲੀ, 20 ਜਨਵਰੀ (ਪੀ. ਟੀ. ਆਈ.)-ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ ਘਰੇਲੂ ਅਤੇ ਵਿਸ਼ਵਵਿਆਪੀ ਬਾਜ਼ਾਰਾਂ 'ਚ ਮਜ਼ਬੂਤ ਮੰਗ ਦੇ ਵਿਚਕਾਰ ਰਾਸ਼ਟਰੀ ਰਾਜਧਾਨੀ 'ਚ ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ ਨੇ 5,100 ਰੁਪਏ ਦਾ ਵਾਧਾ ਹੋਣ ਨਾਲ 1.5 ਲੱਖ ਰੁਪਏ-ਪ੍ਰਤੀ-10 ਗ੍ਰਾਮ ਦੇ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕਰ ਦਿੱਤਾ | 99.9 ਪ੍ਰਤੀਸ਼ਤ ਸ਼ੁੱਧਤਾ ਵਾਲੀ ਪੀਲੀ ਧਾਤ 1,53,200 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) 'ਤੇ ਕਾਰੋਬਾਰ ਕੀਤਾ ਜਦੋਂ ਕਿ ਪਿਛਲੀ ਵਾਲ 1,48,100 ਰੁਪਏ ਪ੍ਰਤੀ 10 ਗ੍ਰਾਮ ਬੰਦ ਹੋਇਆ ਸੀ | 2026 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਸੋਨੇ ਦੀਆਂ ਕੀਮਤਾਂ 'ਚ 15,500 ਰੁਪਏ ਜਾਂ 11.2 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ 2025 ਦੇ ਅੰਤ 'ਚ ਦਰਜ ਕੀਤੇ ਗਏ 1,37,700 ਰੁਪਏ ਪ੍ਰਤੀ 10 ਗ੍ਰਾਮ ਤੋਂ ਵੱਧ ਹੈ | ਕਮਜ਼ੋਰ ਰੁਪਏ ਅਤੇ ਵਧਦੀ ਵਿਸ਼ਵਵਿਆਪੀ ਅਨਿਸ਼ਚਿਤਤਾ ਕਾਰਨ ਸੋਨਾ ਪਹਿਲੀ ਵਾਰ ਇਤਿਹਾਸਕ 1,50,000 ਰੁਪਏ ਪ੍ਰਤੀ 10 ਗ੍ਰਾਮ ਦੇ ਅੰਕੜੇ ਨੂੰ ਪਾਰ ਕਰ ਗਿਆ | ਲਗਾਤਾਰ ਅੱਠਵੇਂ ਸੈਸ਼ਨ ਲਈ ਆਪਣੀ ਤੇਜ਼ੀ ਦਾ ਸਿਲਸਿਲਾ ਵਧਾਉਂਦੇ ਹੋਏ ਚਾਂਦੀ ਨੇ ਸਥਾਨਕ ਸਰਾਫਾ ਬਾਜ਼ਾਰ 'ਚ ਵੀ ਤੇਜ਼ੀ ਨਾਲ ਵਾਧਾ ਕਰਕੇ ਇਕ ਨਵੇਂ ਉੱਚ ਪੱਧਰ ਨੂੰ ਛੂਹਿਆ | ਚਾਂਦੀ 20,400 ਰੁਪਏ ਜਾਂ ਲਗਭਗ 7 ਪ੍ਰਤੀਸ਼ਤ ਵਧ ਕੇ 3,23,000 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) 'ਤੇ ਪਹੁੰਚ ਗਈ | ਸੋਮਵਾਰ ਨੂੰ , ਰਾਸ਼ਟਰੀ ਰਾਜਧਾਨੀ 'ਚ ਚਾਂਦੀ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਅੰਕੜੇ ਨੂੰ ਪਾਰ ਕਰ ਗਈ ਸੀ |

ਪਿਛਲੀ ਖ਼ਬਰ ਭਾਰਤ ਵਾਪਸੀ ਘਰ ਵਾਪਸੀ ਵਾਂਗ ਮਹਿਸੂਸ ਹੋਈ-ਸੁਨੀਤਾ ਵਿਲੀਅਮਜ਼ <br/> ਅਗਲੀ ਖ਼ਬਰ ਭਾਰਤ ਤੇ ਯੂਰਪੀ ਸੰਘ ਵਿਚਾਲੇ ਇਤਿਹਾਸਕ ਸਮਝÏਤੇ ਦੀ ਤਿਆਰੀ-ਉਰਸੁਲਾ ਵਾਨ ਡੇਰ ਲੇਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।