ਰੁਪਾਣਾ, 7 ਮਈ (ਜਗਜੀਤ ਸਿੰਘ)-ਪਿੰਡ ਰੁਪਾਣਾ ਦੇ ਹਰਜਿੰਦਰ ਸਿੰਘ (ਨਿੱਪੀ) ਏ.ਐੱਸ.ਆਈ. ਨੂੰ ਉਸ ਵਕਤ ਭਾਰੀ ਸਦਮਾ ਪੁੱਜਾ, ਜਦ ਉਨ੍ਹਾਂ ਦੇ ਮਾਤਾ ਸੁਖਦੇਵ ਕੌਰ ਪਤਨੀ ਸਵ. ਪੂਰਨ ਸਿੰਘ ਦਾ ਦਿਹਾਂਤ ਹੋ ਗਿਆ | ਸਵ. ਮਾਤਾ ਸੁਖਦੇਵ ਕੌਰ ਦੀ ਮੌਤ 'ਤੇ ਵੱਖ-ਵੱਖ ਰਾਜਨੀਤਿਕ ਤੇ ਸਮਾਜ ਸੇਵੀ ਆਗੂਆਂ ਤੋਂ ਇਲਾਵਾ ਸਰਪੰਚ ਰਵਿੰਦਰ ਸਿੰਘ ਹੁੰਦਲ, ਟੀਕੂ ਜੈਲਦਾਰ, ਸਰਪੰਚ ਸਿਮਰਨ ਕੌਰ, ਵਕੀਲ ਸਿੰਘ ਬਾਹੀਆ, ਸਰਪੰਚ ਹਰਨੇਕ ਸਿੰਘ ਹੁੰਦਲ, ਬੋਹੜ ਸਿੰਘ ਬਰਾੜ, ਜਵੰਦ ਸਿੰਘ ਖੋਸਾ, ਸਰਪੰਚ ਪਿੱਪਲ ਸਿੰਘ, ਬਾਜ ਸਿੰਘ ਸੰਧੂ, ਗੁਰਦੇਵ ਸਿੰਘ ਭਾਊ, ਵਿਜੇ ਐੱਮ.ਸੀ., ਡਾ. ਲਾਭ ਸਿੰਘ, ਹੈਪੀ ਨੰਦਗੜ੍ਹ, ਲਹੌਰੀਆ ਪਰਿਵਾਰ ਆਦਿ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |