03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮਾਤਾ ਜੀਤੋ ਜੀ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ 5 ਲੜਕੀਆਂ ਦੇ ਵਿਆਹ ਕੱਲ੍ਹ

ਅਜੀਤ ਡੈਸਕ 04-04-2026
ਸਾਦਿਕ, 3 ਅਪ੍ਰੈਲ (ਗੁਰਭੇਜ ਸਿੰਘ ਚੌਹਾਨ)-ਮਾਤਾ ਜੀਤੋ ਜੀ ਵੈੱਲਫੇਅਰ ਸੁਸਾਇਟੀ ਸਾਦਿਕ ਵਲੋਂ ਲੋਕ ਭਲਾਈ ਦੇ ਕੰਮਾਂ ਦੀ ਰਸਮੀ ਸ਼ੁਰੂਆਤ ਕਰਨ ਸਬੰਧੀ ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਨੇ ਦੱਸਿਆ ਕਿ ਸੁਸਾਇਟੀ ਵਲੋਂ ਲੋੜਵੰਦ ਪੰਜ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਦੇ ਆਨੰਦ ਕਾਰਜ ਗੁਰਦੁਆਰਾ ਗੁਰੂ ਨਾਨਕ ਬਾੜੀ ਮੁਕਤਸਰ ਰੋਡ ਸਾਦਿਕ ਵਿਖੇ 5 ਅਪ੍ਰੈਲ ਨੂੰ ਕਰਵਾਏ ਜਾਣਗੇ | ਇਸ ਦਿਨ 10 ਵਜੇ ਬਰਾਤਾਂ ਦਾ ਸਵਾਗਤ ਹੋਵੇਗਾ ਤੇ 11.30 ਵਜੇ ਸਮੂਹਿਕ ਆਨੰਦ ਕਾਰਜ ਹੋਣਗੇ | ਬਰਾਤ ਰਵਾਨਗੀ 4 ਵਜੇ ਹੋਵੇਗੀ | ਇਸ ਦੌਰਾਨ ਨਵ ਵਿਆਹੇ ਜੋੜਿਆਂ ਨੂੰ ਲੋੜੀਂਦਾ ਘਰੇਲੂ ਦਾਜ ਦਾ ਸਮਾਨ, ਫਰਨੀਚਰ ਤੇ ਕੱਪੜੇ ਸੁਸਾਇਟੀ ਵਲੋਂ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਇਸ ਕਾਰਜ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਸਮਾਜ ਸੇਵਾ ਵਾਲੇ ਕਾਰਜ ਜਾਰੀ ਰਹਿਣਗੇ | ਇਸ ਮੌਕੇ ਬਲਵੀਰ ਚਾਵਲਾ, ਪਰਦੀਪ ਚਮਕ, ਜਗਤਾਰ ਸਿੰਘ ਪੂਨੀ, ਗੁਰਲਾਲ ਸਿੰਘ ਢਿੱਲੋਂ ਅਤੇ ਦਰਸ਼ਨ ਸਿੰਘ ਗਾਵੜੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਨਵੀਂ ਇਕਾਈ ਦਾ ਗਠਨ ਕੀਤਾ ਅਗਲੀ ਖ਼ਬਰ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਵਲੋਂ ਸਰਕਾਰੀ ਸਕੂਲਾਂ ਦੇ ਹੋਣਹਾਰ ਬੱਚਿਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।