03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਜੋਗਿੰਦਰਪਾਲ ਸ਼ਰਮਾ ਨੂੰ ਬਾਹਮਣ ਵਾਲਾ ਵਿਖੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ

ਅਜੀਤ ਡੈਸਕ 04-04-2026
ਕੋਟਕਪੂਰਾ, 3 ਅਪ੍ਰੈਲ (ਮੋਹਰ ਸਿੰਘ ਗਿੱਲ)-ਕੋਟਕਪੂਰਾ ਤੋਂ ਰੋਜ਼ਾਨਾ 'ਅਜੀਤ' ਦੇ ਪੱਤਰਕਾਰ ਮੇਘਰਾਜ ਸ਼ਰਮਾ ਦੇ ਭਤੀਜੇ ਜੋਗਿੰਦਰਪਾਲ ਸ਼ਰਮਾ (58) ਪੁੱਤਰ ਸਵ. ਤੀਰਥ ਰਾਮ ਸ਼ਰਮਾ ਦੀ ਬੀਤੀ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ | ਉਨ੍ਹਾਂ ਦੇ ਨਮਿਤ ਗਰੁੜ ਪੁਰਾਣ ਦਾ ਭੋਗ ਅਤੇ ਅੰਤਿਮ ਅਰਦਾਸ ਦੁਰਗਾ ਮਾਤਾ ਮੰਦਰ ਪਿੰਡ ਬਾਹਮਣ ਵਾਲਾ ਵਿਖੇ ਹੋਈ | ਸ਼ਰਧਾਂਜਲੀ ਸਮਾਰੋਹ 'ਚ ਬੋਲਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੋਗਿੰਦਰਪਾਲ ਸ਼ਰਮਾ ਦਾ ਬੇਵਕਤੀ ਸਦੀਵੀ ਵਿਛੋੜਾ ਪਰਿਵਾਰ ਲਈ ਬੇਹੱਦ ਅਸਹਿ ਹੈ | ਇਹ ਵੱਡਾ ਘਾਟਾ ਕਿਸੇ ਵੀ ਤਰੀਕੇ ਨਾਲ਼ ਪੂਰਾ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸਮੂਹ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਮੰਤਰੀ ਉਪਿੰਦਰ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਅਜੇਪਾਲ ਸਿੰਘ ਸੰਧੂ, ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇ ਵਾਲਾ, ਸਾਬਕਾ ਚੇਅਰਮੈਨ ਧਨਜੀਤ ਸਿੰਘ ਧਨੀ ਵਿਰਕ, ਰਾਜਿੰਦਰ ਸਿੰਘ ਸਰਾਂ, ਮਨਮੋਹਨ ਸ਼ਰਮਾ, ਪ੍ਰੇਮ ਚਾਵਲਾ, ਦਲਜਿੰਦਰ ਸਿੰਘ ਸੰਧੂ, ਕੁਲਵੰਤ ਸਿੰਘ ਚਾਨੀ, ਬਲਦੇਵ ਸਿੰਘ ਸਹਿਦੇਵ, ਕੁਲਦੀਪ ਸਿੰਘ ਮੈਨੇਜਰ, ਰਾਜੂ ਸ਼ਰਮਾ, ਜਸਵੀਰ ਸਿੰਘ ਢਿੱਲੋਂ, ਇਕਬਾਲ ਸ਼ਰਮਾ ਜੈਤੋ, ਗੁਰਮੇਲ ਸਿੰਘ ਬਾਹਮਣ ਵਾਲਾ, ਸਰਪੰਚ ਰਾਜਵੰਤ ਕੌਰ, ਜਗਵੀਰ ਸਿੰਘ ਢਿੱਲੋਂ ਢਾਬ, ਅੰਮਿ੍ਤ ਲਾਲ ਸ਼ਰਮਾ, ਸੂਰਜ ਪ੍ਰਕਾਸ਼ ਬੱਧਨੀ ਕਲਾਂ, ਸੁਭਾਸ਼ ਸ਼ਰਮਾ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ, ਪੂਰਨ ਸਿੰਘ ਸਰਾਵਾਂ, ਕਾਕੂ ਸ਼ਰਮਾ, ਪਰਮਾ ਮਾਨ ਸਾਬਕਾ ਪੰਚ, ਕਿ੍ਸ਼ਨ ਸ਼ਰਮਾ ਸਮੇਤ ਵੱਡੀ ਗਿਣਤੀ 'ਚ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਸਨੇਹੀ ਹਾਜ਼ਰ ਸਨ |
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਵਿਖੇ ਨਵੇਂ ਸੈਸ਼ਨ ਦੇ ਪਹਿਲੇ ਦਿਨ ਵਿਦਿਆਰਥੀਆਂ ਦਾ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।