ਮਲੋਟ, 1 ਅਪ੍ਰੈਲ (ਪਾਟਿਲ)-ਜੀ.ਟੀ.ਬੀ. ਖ਼ਾਲਸਾ ਸੀਨੀਅਰ ਸੰਕੈਡਰੀ ਸਕੂਲ ਦੇ ਮਿਡਲ ਵਿੰਗ ਵਿਖੇ ਇਸ ਵਾਰ ਵੀ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸੰਬੰਧੀ ਸਕੂਲ ਦੇ ਹੈੱਡ ਮਿਸਟ੍ਰੈੱਸ ਨੀਲਮ ਜੁਨੇਜਾ ਨੇ ਦੱਸਿਆ ਕਿ ਐੱਸ.ਸੀ.ਈ.ਆਰ.ਟੀ. ਵਲੋਂ ਸ਼ੈਸਨ 2025-26 ਦੀ ਕਰਵਾਈ ਪੰਜਵੀਂ ਦੀ ਪ੍ਰੀਖਿਆ ਵਿਚ ਸਕੂਲ ਦੇ ਕੁੱਲ 66 ਵਿਦਿਆਰਥੀ ਬੈਠੇ, ਜਿਨ੍ਹਾਂ 'ਚੋਂ 61 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਨੰਬਰ ਹਾਸਿਲ ਕੀਤੇ | ਇਸ ਨਤੀਜੇ 'ਚ ਰੂਹੀ ਪੁੱਤਰੀ ਸੋਨੂੰ ਕੁਮਾਰ, ਹਰਸ਼ਿਤਾ ਸੋਨੀ ਪੁੱਤਰੀ ਅਮਨਦੀਪ ਸੋਨੀ ਅਤੇ ਏਕਮਦੀਪ ਕੌਰ ਪੁੱਤਰੀ ਗਗਨਦੀਪ ਸਿੰਘ ਸਿੰਘ ਨੇ 500 'ਚੋਂ 500 ਅੰਕ (100 ਫ਼ੀਸਦੀ) ਹਾਸਿਲ ਕਰਕੇ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ | ਇਸ ਤਰ੍ਹਾਂ ਗੁਰਲੀਨ ਕੌਰ ਪੁੱਤਰੀ ਕੁਲਦੀਪ ਸਿੰਘ ਨੇ 499/500 (99.8 ਫ਼ੀਸਦੀ) ਅੰਕ ਹਾਸਿਲ ਕਰਕੇ ਦੂਜਾ, ਮਿਰਲ ਪੁੱਤਰੀ ਰਾਜ ਕੁਮਾਰ ਤੇ ਨਮਰੀਤ ਕੌਰ ਪੁੱਤਰੀ ਬਲਜੀਵਨ ਸਿੰਘ ਨੇ 498/500 (99.6 ਫ਼ੀਸਦੀ) ਅੰਕ ਹਾਸਿਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਆਰਿਕਾ ਪੁੱਤਰੀ ਦੀਪਕ ਕੁਮਾਰ ਨੇ 497/500 (99.4 ਫ਼ੀਸਦੀ) ਕਰਕੇ ਚੌਥਾ ਸਥਾਨ, ਅਵਨੀਤ ਕੌਰ ਪੁੱਤਰੀ ਬਲਜਿੰਦਰ ਸਿੰਘ ਨੇ 496/500 (99.2 ਫ਼ੀਸਦੀ) ਅੰਕ ਹਾਸਿਲ ਕਰਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਦਿਵਜੋਤ ਕੌਰ ਪੁੱਤਰੀ ਕੁਲਦੀਪ ਸਿੰਘ ਤੇ ਅਰਜੁਨ ਪੁੱਤਰ ਪਾਲਾ ਰਾਮ ਨੇ 495/500 (99 ਫ਼ੀਸਦੀ) ਅੰਕ ਹਾਸਿਲ ਕੀਤੇ | ਪਿ੍ੰਸੀਪਲ ਸੋਨੀਆ ਸ਼ਰਮਾ ਤੇ ਮੁੱਖ ਅਧਿਆਪਕਾ ਨੀਲਮ ਜੁਨੇਜਾ ਨੇ ਦੱਸਿਆ ਹਰ ਸਾਲ ਵਾਂਗ ਇਸ ਵਾਰ ਵੀ ਬੋਰਡ ਤੇ ਨਾਨ ਬੋਰਡ ਦੇ ਨਤੀਜੇ 100 ਪ੍ਰਤੀਸ਼ਤ ਰਹੇ ਹਨ | ਉਨ੍ਹਾਂ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ |