26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਆੜ੍ਹਤੀਆ ਐਸੋਸੀਏਸ਼ਨ ਵਲੋਂ ਮੰਗਾਂ ਸੰਬੰਧੀ ਅੱਜ ਤੋਂ ਹੜਤਾਲ ਆਰੰਭ

ਅਜੀਤ ਡੈਸਕ 02-04-2026
ਫ਼ਰੀਦਕੋਟ, 1 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਅੱਜ ਤੋਂ ਰਾਜ ਦੀਆਂ ਮੰਡੀਆਂ 'ਚ ਕਣਕ ਦੀ ਖਰੀਦ ਆਰੰਭ ਕਰ ਦਿੱਤੀ ਗਈ ਹੈ | ਇਸ ਖਰੀਦ 'ਚ ਉਸ ਸਮੇਂ ਵੱਡਾ ਵਿਘਨ ਪੈ ਗਿਆ ਜਦੋਂ ਆੜ੍ਹਤੀਆ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਨਾ ਮੰਨੇ ਜਾਣ 'ਤੇ ਹੜਤਾਲ ਦਾ ਐਲਾਨ ਕਰ ਦਿੱਤਾ | ਆੜ੍ਹਤੀਆ ਐਸੋਸੀਏਸ਼ਨ ਮੰਗ ਕਰ ਰਹੀ ਹੈ ਕਿ ਉਨ੍ਹਾਂ ਨੂੰ ਕਣਕ ਦੀ ਖਰੀਦ 'ਤੇ ਢਾਈ ਫ਼ੀਸਦੀ ਦਾਮੀ ਦਿੱਤੀ ਜਾਵੇ | ਜਿਹੜੀ ਕਿ ਸਰਕਾਰ ਨੇ ਅਜੇ ਤੱਕ ਨਹੀਂ ਮੰਨੀ | ਆੜ੍ਹਤੀਆਂ ਨੇ ਦੱਸਿਆ ਕਿ ਉਹ 2018 ਤੋਂ ਆਪਣੀ ਆੜ੍ਹਤ ਲਈ ਢਾਈ ਪ੍ਰਤੀਸ਼ਤ ਦੀ ਮੰਗ ਸਰਕਾਰਾਂ ਸਾਹਮਣੇ ਉਠਾ ਰਹੇ ਹਨ ਪਰ ਕਿਸੇ ਸਰਕਾਰ ਨੇ ਅੱਜ ਤੱਕ ਉਨ੍ਹਾਂ ਦੀ ਮੰਗ ਨੂੰ ਕਬੂਲ ਨਹੀਂ ਕੀਤਾ | ਜਿਸਦੇ ਕਾਰਨ ਆੜ੍ਹਤੀਆ ਭਾਈਚਾਰੇ ਵਲੋਂ ਅੱਜ ਤੋਂ ਪੱਕੇ ਤੌਰ 'ਤੇ ਹੜਤਾਲ ਸ਼ੁਰੁੂ ਕਰ ਦਿੱਤੀ ਗਈ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਸਰਕਾਰਾਂ ਨਹੀਂ ਮੰਨਦੀਆਂ ਉਹ ਹੜਤਾਲ ਜਾਰੀ ਰੱਖਣਗੇ | ਆਗੂਆਂ ਨੇ ਦੱਸਿਆ ਕਿ ਅੱਜ ਚੰਡੀਗੜ੍ਹ ਵਿਖੇ ਸਕੱਤਰ ਖੁਰਾਕ ਤੇ ਸਪਲਾਈ ਵਿਭਾਗ ਨਾਲ ਮੀਟਿੰਗ ਹੋ ਰਹੀ ਹੈ |
ਜੇਕਰ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਹਨ ਤਾਂ ਉਹ ਆਪਣੀ ਹੜਤਾਲ ਵਾਪਸ ਲੈ ਲੈਣਗੇ | ਉਨ੍ਹਾਂ ਨੇ ਮੁੜ ਦੁਹਰਾਇਆ ਕਿ ਉਹ ਕਿਸਾਨਾਂ ਨਾਲ ਖੜ੍ਹੇ ਹਨ ਜੋ ਮੁਸ਼ਕਿਲ ਦੇ ਵਕਤ ਸਾਡੇ ਨਾਲ ਖੜ੍ਹਦੇ ਹਨ | ਇਸ ਮੌਕੇ ਬੰਟੀ ਗਰਗ, ਲੱਖਾ ਸਰਪੰਚ, ਮੁਕੇਸ਼ ਬਾਂਸਲ, ਬੱਬੂ ਅਹੂਜਾ, ਲਾਲੀ ਛਾਬੜਾ, ਕੇਵਲ ਸਿੰਘ, ਰਾਜ ਧਿੰਗੜਾ ਤੇ ਰਘਬੀਰ ਭੁੱਲਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਗੁਰਿੰਦਰ ਸਿੰਘ ਸਾਇੰਸ ਮਾਸਟਰ ਦਾ ਯੂਨੀਅਨ ਵਲੋਂ ਸਨਮਾਨ ਅਗਲੀ ਖ਼ਬਰ ਜੀ.ਟੀ.ਬੀ. ਖ਼ਾਲਸਾ ਸਕੂਲ ਮਿਡਲ ਵਿੰਗ ਵਿਖੇ 5ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।