26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸੇਵਾ ਮੁਕਤ 47 ਕਰਮਚਾਰੀ ਤੇ ਅਧਿਕਾਰੀ ਸਨਮਾਨਿਤ

ਅਜੀਤ ਡੈਸਕ 02-04-2026
ਫ਼ਰੀਦਕੋਟ, 1 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਮਾਰਚ ਮਹੀਨੇ ਵਿਚ ਵੱਖ-ਵੱਖ ਵਰਗਾਂ ਤੋਂ ਸੇਵਾ ਮੁਕਤ ਹੋਏ 47 ਕਰਮਚਾਰੀਆਂ ਤੇ ਅਧਿਕਾਰੀਆਂ ਦਾ ਜਨਮ ਦਿਨ ਪੈਨਸ਼ਨ ਭਵਨ ਵਿਖੇ ਮਨਾਇਆ ਗਿਆ | ਸਮਾਗਮ 'ਚ ਆਏ ਮਹਿਮਾਨਾਂ ਦਾ ਗੁਰਦੇਵ ਸਿੰਘ ਭਾਣਾ, ਬਿਸ਼ਨ ਕੁਮਾਰ ਅਰੋੜਾ ਅਤੇ ਮਨੋਹਰ ਸਿੰਘ ਧੁੰਨਾ ਨੇ ਸਵਾਗਤ ਕੀਤਾ | ਜਨਮ ਦਿਵਸ ਮਨਾਉਣ ਆਏ ਮਹਿਮਾਨਾਂ ਵਿਚ ਕਿ੍ਸ਼ਨ ਕੁਮਾਰ ਬਕੋਲੀਆ, ਦਰਸ਼ਨ ਸਿੰਘ ਵਿਰਦੀ, ਕਾਮਰੇਡ ਸੁਖਇੰਦਰ ਸਿੰਘ ਧਾਲੀਵਾਲ ਅਤੇ ਜਗਜੀਤ ਸਿੰਘ ਚਹਿਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਟੇਜ ਸਾਂਝੀ ਕਰਦਿਆਂ ਇਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ | ਮੰਚ ਸੰਚਾਲਨ ਕਰਦਿਆਂ ਜਗਤਾਰ ਸਿੰਘ ਗਿੱਲ ਨੇ ਪੰਜਾਬ ਸਰਕਾਰ ਵੱਲ ਆਪਣੇ ਕਿੰਨੇ ਡਿਊਜ਼ ਕਿੰਨੀ ਦੇਰ ਤੋਂ ਲਮਕਦੇ ਆ ਰਹੇ ਹਨ ਤੇ ਸੰਸਥਾ ਵਲੋਂ ਜੋ ਹੁਣ ਤੱਕ ਸੰਘਰਸ਼ ਕੀਤਾ ਗਿਆ ਅਤੇ ਅੱਗੇ ਕੀਤੇ ਜਾਣ ਵਾਲੇ ਸੰਘਰਸ਼ ਬਾਰੇ ਚਾਨਣਾ ਪਾਇਆ | ਪ੍ਰਧਾਨ ਇੰਦਰਜੀਤ ਸਿੰਘ ਖੀਵਾ ਨੇ ਦੱਸਿਆ ਕਿ ਇਸ ਸੰਸਥਾ ਦੇ ਰਿਕਾਰਡ ਤੋੜ 1990 ਮੈਂਬਰ ਬਣ ਚੁੱਕੇ ਹਨ | ਮੈਂਬਰਾਂ ਦਾ 13 ਕਰੋੜ ਤੋਂ ਉੱਪਰ ਕਰੀਬ ਰੁਲਿਆ ਹੋਇਆ ਬਕਾਇਆ ਬਹਾਲ ਕਰਾਇਆ ਜਾ ਚੁੱਕਾ ਹੈ, ਜੋ ਪੈਨਸ਼ਨਰ ਸਵਰਗਵਾਸ ਹੋ ਜਾਂਦੇ ਹਨ, ਉਨ੍ਹਾਂ ਵਿਚ ਫੈਮਿਲੀ ਪੈਨਸ਼ਨਰ ਲਈ ਕੌਣ ਕੌਣ ਹੱਕਦਾਰ ਹਨ, ਲਈ ਵਿਸਥਾਰ ਸਹਿਤ ਖੁਲਾਸਾ ਕੀਤਾ | ਸਮਾਗਮ ਵਿਚ ਐਸੋਸੀਏਸ਼ਨ ਪ੍ਰਤੀ ਦਿੱਤੀਆਂ ਜਾਂਦੀਆਂ ਸ਼ਾਨਦਾਰ ਸੇਵਾਵਾਂ ਸਬੰਧੀ ਇੰਜ: ਬਲਵੰਤ ਰਾਏ ਗੱਖੜ ਅਤੇ ਇੰਜ: ਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇੰਜ: ਬਲਵੰਤ ਗੱਖੜ ਨੇ ਮਾਨਯੋਗ ਹਾਈਕੋਰਟ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਡੀ.ਏ ਦੀਆਂ ਕਿਸ਼ਤਾਂ ਰਿਲੀਜ਼ ਕਰਨ ਦੇ ਸਰਕਾਰ ਨੂੰ ਹੁਕਮ ਦਿੱਤੇ ਹਨ | ਅੰਤ ਵਿਚ ਆਮ ਜਾਣਕਾਰੀ ਸਬੰਧੀ ਸਵਾਲ ਜਵਾਬ ਪੁੱਛੇ ਗਏ | ਸੁਰਿੰਦਰ ਪਾਲ ਕੌਰ ਤੇ ਹਰਪਾਲ ਸਿੰਘ ਨੇ ਸਵਾਲਾਂ ਦੇ ਜਵਾਬ ਦੇ ਕੇ ਇਨਾਮ ਪ੍ਰਾਪਤ ਕੀਤੇ | ਇਸ ਸਬੰਧੀ ਅਮਰਜੀਤ ਸਿੰਘ ਵਾਲੀਆ ਗੁਰਦੇਵ ਸਿੰਘ ਭਾਣਾ ਤੇ ਸੁਖਦੇਵ ਸਿੰਘ ਚਰਨ ਨੇ ਜੱਜ ਦੀ ਭੂਮਿਕਾ ਨਿਭਾਈ | ਸਮਾਗਮ ਦੇ ਅਖੀਰ ਵਿਚ ਮਹੀਨਾ ਮਾਰਚ ਦੌਰਾਨ ਸਰਵਸ੍ਰੀ ਅਨਿਲ ਕੁਮਾਰ ਸ਼ਰਮਾ, ਹਰਦੇਵ ਸਿੰਘ, ਅਨੂਪ ਸਿੰਘ, ਰਾਜਕੁਮਾਰ ਯਾਦਵ ਤੇ ਖਰੈਤੀ ਰਾਮ ਸਵਰਗਵਾਸ ਹੋਏ ਇਨ੍ਹਾਂ ਮੈਂਬਰਾਂ ਪ੍ਰਤੀ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ | ਸਮਾਗਮ 'ਚ ਸੰਤ ਸਿੰਘ, ਅਤਿੰਦਰ ਪਾਲ ਸਿੰਘ ਟੋਨੀ, ਜੰਗੀਰ ਕੌਰ ਬਰਾੜ, ਸੁਰਿੰਦਰ ਪਾਲ ਕੌਰ ਸਰਾਂ, ਬਲਵਿੰਦਰ ਸਿੰਘ ਬਿੰਦੀ, ਮੱਘਰ ਸਿੰਘ, ਮਨੋਹਰ ਸਿੰਘ ਦੀਪ, ਨਿਰਮਲਾ ਕੁਮਾਰੀ, ਨਿਰਮਲਾ ਗੁਲਾਟੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਪਾਰਕ ਗੈਸ ਸਿਲੰਡਰਾਂ ਦੀ ਕੀਮਤ 'ਚ ਵਾਧਾ ਕਰਕੇ ਕੇਂਦਰ ਸਰਕਾਰ ਨੇ ਪਾਇਆ ਬੋਝ-ਢਿੱਲਵਾਂ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਬਲੱਡ ਸ਼ੂਗਰ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।