26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਬਲੱਡ ਸ਼ੂਗਰ ਕੈਂਪ ਲਗਾਇਆ

ਅਜੀਤ ਡੈਸਕ 02-04-2026
ਜੈਤੋ, 1 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਸਾਲ 2026-2027 ਲਈ ਹੋਂਦ 'ਚ ਨਵੀਂ ਆਈ ਟੀਮ ਦੇ ਪ੍ਰਧਾਨ ਰੁਲੀਆ ਰਾਮ ਸਿੰਗਲਾ ਗਿੱਜੀ ਪਿ੍ੰਟਿੰਗ ਪ੍ਰੈਸ ਤੇ ਪ੍ਰੋਜੈਕਟ ਚੇਅਰਮੈਨ ਵਿੱਕੀ ਸਿੰਗਲਾ ਭੱਠੇ ਵਾਲੇ ਦੀ ਅਗਵਾਈ ਹੇਠ ਪੰਚਾਇਤੀ ਗਊਸ਼ਾਲਾ 'ਚ ਸਵਾ ਮਨੀਅਤੇ ਬਲੱਡ ਸ਼ੂਗਰ ਕੈਂਪ ਲਗਾ ਕੇ ਸ਼ੁਰੂਆਤ ਕੀਤੀ ਗਈ | ਇਹ ਜਾਣਕਾਰੀ ਪ੍ਰੀਸ਼ਦ ਦੇ ਪੀ.ਆਰ.ਓ ਰਿੰਕੂ ਬਿੰਦਲ ਨੇ ਦਿੱਤੀ | ਇਸ ਮੌਕੇ ਸੈਕਟਰੀ ਸਧਾਂਸ਼ੂ ਜਿੰਦਲ, ਆਲ ਪ੍ਰੋਜੈਕਟ ਚੇਅਰਮੈਨ ਸੁਨੀਲ ਸਿੰਗਲਾ, ਸਟੇਟ ਮੈਂਬਰ ਵਿਜੇ ਸਿੰਗਲਾ ਬਿਸ਼ਨੰਦੀ ਵਾਲੇ, ਮੋਹਨ ਲਾਲ ਜਿੰਦਲ, ਸੁਰਿੰਦਰ ਕੁਮਾਰ ਗਰਗ, ਸਿਧਾਰਥ ਬਾਂਸਲ, ਪੁੰਨੀ, ਜਸਵੀਰ ਸਿੰਘ ਧਾਰੀਵਾਲ, ਗਗਨ ਸਿੰਗਲਾ, ਰਮੇਸ਼ ਮੁੰਗਾ, ਲੇਡੀਜ ਵਿੰਗ ਪ੍ਰਧਾਨ ਪ੍ਰਵੀਨ ਗਰਗ, ਰੀਤੂ ਜੈਨ, ਆਸ਼ਿਸ ਕੋਚਰ, ਸੇਵਕਾ ਗੋਇਲ, ਸੀਮਾ ਸ਼ਰਮਾ ਅਤੇ ਬੇਬੀ ਮਨਸ਼ਾ ਸ਼ਰਮਾ ਮੌਜੂਦ ਸਨ |
ਪਿਛਲੀ ਖ਼ਬਰ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸੇਵਾ ਮੁਕਤ 47 ਕਰਮਚਾਰੀ ਤੇ ਅਧਿਕਾਰੀ ਸਨਮਾਨਿਤ ਅਗਲੀ ਖ਼ਬਰ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਾਠ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।