ਜੈਤੋ, 1 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੇਂ ਸ਼ੈਸ਼ਨ (2026-27) ਦੀ ਸ਼ੁਰੂਆਤ ਦੇ ਮÏਕੇ ਸੁੰਦਰ ਕਾਂਡ ਦਾ ਪਾਠ ਕਰਵਾਇਆ ਗਿਆ¢ ਸਕੂਲ ਦੇ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਪਵਨ ਕੁਮਾਰ ਗੋਇਲ, ਪ੍ਰਧਾਨ ਰਾਕੇਸ਼ ਰੋਮਾਣਾ, ਸਕੱਤਰ ਮਦਨ ਲਾਲ ਗੋਇਲ, ਮੈਨੇਜਰ ਦਿਨੇਸ਼ ਗੋਇਲ, ਖਜ਼ਾਨਚੀ ਅਨਿਲ ਬਾਂਸਲ, ਡਿਪਟੀ ਮੈਨੇਜਰ ਮੁਕੇਸ਼ ਗੋਇਲ, ਮੈਂਬਰ ਰਿੰਕੂ ਬਾਂਸਲ ਅਤੇ ਸੰਜੀਵ ਕੁਮਾਰ ਬਾਂਸਲ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸ਼ਾਮਲ ਹੋਏ¢ ਸਾਰਿਆਂ ਨੇ ਮਿਲ ਕੇ ਬਾਲਾ ਜੀ ਭਗਵਾਨ ਦਾ ਗੁਣਗਾਣ ਕੀਤਾ ਤੇ ਆਉਣ ਵਾਲੇ ਅਕਾਦਮਿਕ ਵਰ੍ਹੇ ਲਈ ਮੰਗਲ ਕਾਮਨਾ ਕੀਤੀ¢ ਇਸ ਮÏਕੇ ਸਕੂਲ ਦੇ ਪਿ੍ੰਸੀਪਲ ਕੁਸਮ ਕਾਲੜਾ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |