ਫ਼ਰੀਦਕੋਟ, 1 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫ਼ਰੀਦਕੋਟ ਵਲੋਂ ਧਾਰਮਿਕ ਦੇ ਨਾਲ ਨਾਲ ਸਮਾਜਿਕ ਉਪਰਾਲਿਆਂ ਅਧੀਨ ਇਕ ਵਿਸ਼ੇਸ਼ ਤੇ ਤਿੰਨ ਰੋਜ਼ਾ ਰੂਹਾਨੀਅਤ ਕੈਂਪ 2, 3 ਤੇ 4 ਅਪ੍ਰੈਲ ਨੂੰ ਲਗਾਇਆ ਜਾ ਰਿਹਾ ਹੈ | ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੈਬ ਸਿੰਘ ਨੇ ਦੱਸਿਆ ਕਿ ਕੈਂਪ ਦਾ ਸਮਾਂ ਸ਼ਾਮ 4 ਵਜੇ ਤੋਂ ਰਾਤ 8 ਵਜੇ ਤੱਕ ਦਾ ਰਹੇਗਾ | ਸਰਬ ਰੋਗ ਕਾਰਨ ਆਉਖਦ ਨਾਮ ਮਿਸ਼ਨ ਚੰਡੀਗੜ੍ਹ ਬ੍ਰਾਂਚ ਫ਼ਰੀਦਕੋਟ ਵਲੋਂ ਰਾਗੀ ਗ੍ਰੰਥੀ ਸਭਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੀਬੀਆਂ ਤੇ ਹੋਰ ਧਾਰਮਿਕ ਸੁਸਾਇਟੀਆਂ ਦੇ ਸਹਿਯੋਗ ਤੇ ਸੁਚੱਜੀ ਰਹਿਨੁਮਾਈ ਹੇਠ ਕੀਤਾ ਜਾਵੇਗਾ | ਜਿਸ ਦੌਰਾਨ ਪ੍ਰੋਫ਼ੈਸਰ ਸਰਬਜੀਤ ਸਿੰਘ ਗੋਬਿੰਦਪੁਰੀ ਯੂ.ਐਸ.ਏ ਵਾਲੇ ਨਾਮ, ਸਿਮਰਨ, ਸ਼ਬਦ ਜਾਪ ਅਤੇ ਕੀਰਤਨ ਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ |