30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮਾਤਾ ਭਾਗ ਕੌਰ ਸੇਵਾ ਸੁਸਾਇਟੀ ਨੇ ਔਰਤਾਂ ਨੂੰ ਦਵਾਈਆਂ ਵੰਡੀਆਂ

ਅਜੀਤ ਡੈਸਕ 07-03-2026
ਸ੍ਰੀ ਮੁਕਤਸਰ ਸਾਹਿਬ, 6 ਮਾਰਚ (ਰਣਜੀਤ ਸਿੰਘ ਢਿੱਲੋਂ)-ਮਾਤਾ ਭਾਗ ਕੌਰ ਸੇਵਾ ਸੁਸਾਇਟੀ ਦੀ ਪ੍ਰਧਾਨ ਹਰਗੋਬਿੰਦ ਕੌਰ ਵਲੋਂ ਪਿੰਡ ਥਾਂਦੇਵਾਲਾ ਤੇ ਸੰਗੂਧੌਣ ਵਿਖੇ ਔਰਤਾਂ ਦਾ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਉਨ੍ਹਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ | ਔਰਤਾਂ 'ਚ ਖ਼ੂਨ ਦੀ ਕਮੀ ਪਈ ਜਾਂਦੀ ਹੈ, ਜਿਸ ਕਰਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਖਾਣ ਲਈ ਕਿਹਾ ਗਿਆ ਤੇ ਆਇਰਨ ਦੀਆਂ ਗੋਲੀਆਂ ਲੈਣ ਲਈ ਪ੍ਰੇਰਿਆ | ਇਸ ਦੌਰਾਨ ਮਲਟੀ ਵਿਟਾਮਿਨ ਤੇ ਆਇਰਨ ਦੀਆਂ ਦਵਾਈਆਂ ਵੰਡੀਆਂ ਗਈਆਂ | ਇਸ ਮੌਕੇ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਲੋਕ ਸੇਵਾ ਲਈ ਹੋਰ ਵੀ ਮੈਡੀਕਲ ਕੈਂਪ ਲਗਾਏ ਜਾਣਗੇ ਤੇ ਮੁਫ਼ਤ ਦਵਾਈਆਂ ਵੰਡੀਆਂ ਜਾਣਗੀਆਂ |
ਪਿਛਲੀ ਖ਼ਬਰ ਹੋਲੇ ਮਹੱਲੇ 'ਤੇ ਗੁਰਬਾਣੀ ਤੇ ਸਿੱਖ ਇਤਿਹਾਸ ਦਾ ਵਿਲੱਖਣ ਲੰਗਰ ਲਗਾਇਆ ਅਗਲੀ ਖ਼ਬਰ ਡਾ. ਵਿਕਰਮਜੀਤ ਦੁਆਰਾ ਲਿਖੀ 'ਦਿ ਫੈਨਟਸੀ ਆਫ਼ ਡਾਇੰਗ' ਕਿਤਾਬ ਦਾ ਰਿਲੀਜ਼ ਸਮਾਗਮ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।