30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਹੋਲੇ ਮਹੱਲੇ 'ਤੇ ਗੁਰਬਾਣੀ ਤੇ ਸਿੱਖ ਇਤਿਹਾਸ ਦਾ ਵਿਲੱਖਣ ਲੰਗਰ ਲਗਾਇਆ

ਅਜੀਤ ਡੈਸਕ 07-03-2026
ਸ੍ਰੀ ਮੁਕਤਸਰ ਸਾਹਿਬ, 6 ਮਾਰਚ (ਰਣਜੀਤ ਸਿੰਘ ਢਿੱਲੋਂ)-ਖ਼ਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਹੋਲਾ ਮਹੱਲਾ ਮੌਕੇ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਸੰਗਤਾਂ ਵਲੋਂ ਵੱਖ-ਵੱਖ ਪ੍ਰਕਾਰ ਦੇ ਖਾਣ-ਪੀਣ ਦੇ ਲੰਗਰ ਲਗਾਏ ਗਏ, ਉੱਥੇ ਹੀ ਵਿਗਾਸ ਫਾਊਾਡੇਸ਼ਨ ਸ੍ਰੀ ਮੁਕਤਸਰ ਸਾਹਿਬ ਵਲੋਂ ਲਗਾਇਆ ਗਿਆ ਗੁਰਬਾਣੀ ਤੇ ਸਿੱਖ ਇਤਿਹਾਸ ਦਾ ਲੰਗਰ ਖਿੱਚ ਦਾ ਕੇਂਦਰ ਰਿਹਾ | ਇਹ ਲੰਗਰ ਆਪਣੀ ਕਿਸਮ ਦਾ ਇਕ ਵਿਲੱਖਣ ਉਪਰਾਲਾ ਸੀ, ਜਿਸ ਨੇ ਸੰਗਤਾਂ ਨੂੰ ਸਿੱਖ ਵਿਰਸੇ ਨਾਲ ਜੋੜਨ 'ਚ ਅਹਿਮ ਭੂਮਿਕਾ ਨਿਭਾਈ | ਇਸ ਲੰਗਰ ਦੀ ਖ਼ਾਸੀਅਤ ਇਹ ਸੀ ਕਿ ਇੱਥੇ ਸੰਗਤਾਂ ਦੇ ਸਿੱਖ ਇਤਿਹਾਸ ਨਾਲ ਸੰਬੰਧਿਤ ਲਿਖ਼ਤੀ ਪੇਪਰ (ਕੁਇਜ਼) ਲਏ ਗਏ | ਪੇਪਰ ਦੇਣ ਵਾਲੇ ਸ਼ਰਧਾਲੂਆਂ ਤੇ ਬੱਚਿਆਂ ਨੂੰ ਵਿਸ਼ੇਸ਼ ਇਨਾਮਾਂ ਕਾਪੀਆਂ, ਕਲੇਅ, ਕਲਰ ਸੈੱਟ ਤੇ ਸਟਾਈਲਿਸ਼ ਇਰੇਜ਼ਰ ਨਾਲ ਨਿਵਾਜਿਆ ਗਿਆ | ਇਸ ਦੌਰਾਨ ਗੁਰਬਾਣੀ ਦੇ ਸਲੋਗਨਾਂ ਵਾਲੇ ਲੋਗੋ ਮੈਗਨੇਟ, ਸਿੱਖ ਇਤਿਹਾਸ ਨਾਲ ਸੰਬੰਧਿਤ ਮਹੱਤਵਪੂਰਨ ਕਿਤਾਬਾਂ ਰਾਹੀਂ ਸਿੱਖੀ ਦਾ ਪ੍ਰਚਾਰ ਕੀਤਾ ਗਿਆ | ਇਹ ਸੇਵਾ ਤਿੰਨ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਢਾਲ ਉਪਰ ਨਿਰੰਤਰ ਜਾਰੀ ਰਹੀ | ਫਾਊਾਡੇਸ਼ਨ ਦੇ ਮੈਂਬਰਾਂ ਨੇ ਹੱਥਾਂ 'ਚ ਸਿੱਖੀ ਪ੍ਰਚਾਰ ਦੇ ਸਲੋਗਨ ਲਿਖੀਆਂ ਤਖ਼ਤੀਆਂ ਫ਼ੜ੍ਹ ਕੇ ਸੰਗਤਾਂ ਨੂੰ ਆਪਣੇ ਮਾਣਮੱਤੇ ਇਤਿਹਾਸ ਪ੍ਰਤੀ ਜਾਗਰੂਕ ਕੀਤਾ | ਇਹ ਸਾਰਾ ਉਪਰਾਲਾ ਵਿਗਾਸ ਫਾਊਾਡੇਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਸਫ਼ਲਤਾਪੂਰਵਕ ਨੇਪਰੇ ਚਾੜਿ੍ਹਆ | ਇਸ ਮੌਕੇ ਬੁੱਧਮਾਨ ਸਿੰਘ, ਕਮਲਪ੍ਰੀਤ ਸਿੰਘ, ਵੰਸ਼ ਸਿੰਘ, ਗੈਰੀ, ਅਜੈ ਸਿੰਘ ਅਤੇ ਗੁਰਸ਼ ਸਿੰਘ ਨੇ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ |
ਪਿਛਲੀ ਖ਼ਬਰ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਅੰਤਰ ਕਾਲਜ ਯੁਵਕ ਮੇਲੇ 'ਚ ਮੱਲ੍ਹਾਂ ਮਾਰੀਆਂ ਅਗਲੀ ਖ਼ਬਰ ਮਾਤਾ ਭਾਗ ਕੌਰ ਸੇਵਾ ਸੁਸਾਇਟੀ ਨੇ ਔਰਤਾਂ ਨੂੰ ਦਵਾਈਆਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।