ਨਿਸ਼ਾਨ ਅਕੈਡਮੀ ਦੇ ਵਿਦਿਆਰਥੀਆਂ ਦੀ ਸੂਬਾ ਪੱਧਰੀ ਮੁਕਾਬਲਿਆਂ ਲਈ ਚੋਣ
ਮਲੋਟ, 29 ਸਤੰਬਰ (ਪਾਟਿਲ)-ਹਰ ਸਾਲ ਦੀ ਤਰ੍ਹਾਂ ਸਿੱਖਿਆ ਤੇ ਕਲਾ ਮੰਚ ਵਲੋਂ ਇਸ ਸਾਲ ਵੀ ਕਰਵਾਏ ਗਏ ਵੱਖ-ਵੱਖ ਤਰ੍ਹਾਂ ਦੇ ਸੂਬਾ ਪੱਧਰੀ ਮੁਕਾਬਲੇ, ਜਿਸ ਵਿਚ ਪੰਜਾਬ ਭਰ ਦੇ ਲਗਪਗ 20 ਜ਼ਿਲਿ੍ਆਂ ਦੀਆਂ ਸੈਂਕੜੇ ਟੀਮਾਂ ਨੇ ਭਾਗ ਲਿਆ। ਨਿਸ਼ਾਨ ਅਕੈਡਮੀ ਵਲੋਂ ਵੀ ਇਨ੍ਹਾਂ ਆਨਲਾਈਨ ਮੁਕਾਬਲਿਆਂ ਵਿਚ ਭਾਗ ਲੈਂਦਿਆਂ ਸ਼ਬਦ ਗਾਇਨ, ਕਵਿਸ਼ਰੀ, ਅਤੇ ਸੁੰਦਰ ਲਿਖਾਈ ਵਿਚ ਚੁਣੀਆਂ ਗਈਆਂ ਟੋਪ-5 ਟੀਮਾਂ ਵਿਚ ਆਪਣਾ ਨਾਂਅ ਦਰਜ ਕਰਵਾਇਆ, ਜਿਨ੍ਹਾਂ ਦੇ ਆਫ਼ਲਾਈਨ ਮੁਕਾਬਲੇ 14 ਤੇ 15 ਨਵੰਬਰ ਨੂੰ ਪਟਿਆਲਾ ਵਿਖੇ ਕਰਵਾਏ ਜਾਣਗੇ।
ਮਲੋਟ, 29 ਸਤੰਬਰ (ਪਾਟਿਲ)-ਹਰ ਸਾਲ ਦੀ ਤਰ੍ਹਾਂ ਸਿੱਖਿਆ ਤੇ ਕਲਾ ਮੰਚ ਵਲੋਂ ਇਸ ਸਾਲ ਵੀ ਕਰਵਾਏ ਗਏ ਵੱਖ-ਵੱਖ ਤਰ੍ਹਾਂ ਦੇ ਸੂਬਾ ਪੱਧਰੀ ਮੁਕਾਬਲੇ, ਜਿਸ ਵਿਚ ਪੰਜਾਬ ਭਰ ਦੇ ਲਗਪਗ 20 ਜ਼ਿਲਿ੍ਆਂ ਦੀਆਂ ਸੈਂਕੜੇ ਟੀਮਾਂ ਨੇ ਭਾਗ ਲਿਆ। ਨਿਸ਼ਾਨ ਅਕੈਡਮੀ ਵਲੋਂ ਵੀ ਇਨ੍ਹਾਂ ਆਨਲਾਈਨ ਮੁਕਾਬਲਿਆਂ ਵਿਚ ਭਾਗ ਲੈਂਦਿਆਂ ਸ਼ਬਦ ਗਾਇਨ, ਕਵਿਸ਼ਰੀ, ਅਤੇ ਸੁੰਦਰ ਲਿਖਾਈ ਵਿਚ ਚੁਣੀਆਂ ਗਈਆਂ ਟੋਪ-5 ਟੀਮਾਂ ਵਿਚ ਆਪਣਾ ਨਾਂਅ ਦਰਜ ਕਰਵਾਇਆ, ਜਿਨ੍ਹਾਂ ਦੇ ਆਫ਼ਲਾਈਨ ਮੁਕਾਬਲੇ 14 ਤੇ 15 ਨਵੰਬਰ ਨੂੰ ਪਟਿਆਲਾ ਵਿਖੇ ਕਰਵਾਏ ਜਾਣਗੇ। ਇਸ ਵੱਡੀ ਪ੍ਰਾਪਤੀ ’ਤੇ ਅਕੈਡਮੀ ਦੇ ਚੇਅਰਮੈਨ ਕਸ਼ਮੀਰ ਸਿੰਘ, ਡਾਇਰੈਕਟਰ ਇਕਓਕਾਰ ਸਿੰਘ, ਪ੍ਰਿੰਸੀਪਲ ਹਰਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਵੀਰਪਾਲ ਕੌਰ ਅਤੇ ਐਡਮਨਿਸਟ੍ਰੇਟਰ ਇੰਦਰਜੀਤ ਕੌਰ ਵਲੋਂ ਟੀਮ ਇੰਚਾਰਜ ਸਤਵਿੰਦਰ ਸਿੰਘ (ਸੰਗੀਤ ਅਧਿਆਪਕ), ਕਰਨਪ੍ਰੀਤ ਕੌਰ ਅਤੇ ਟੀਮ ਦੇ ਵਿਦਿਆਰਥੀਆਂ ਨੂੰ ਪੂਰੇ ਪੰਜਾਬ ਵਿਚੋਂ ਚੁਣੇ ਜਾਣ ’ਤੇ ਮੁਬਾਰਕਾਂ ਦਿੱਤੀਆਂ ਅਤੇ ਅਗਲੇ ਮੁਕਾਬਲਿਆਂ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।