30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਡਾ. ਵਿਕਰਮਜੀਤ ਦੁਆਰਾ ਲਿਖੀ 'ਦਿ ਫੈਨਟਸੀ ਆਫ਼ ਡਾਇੰਗ' ਕਿਤਾਬ ਦਾ ਰਿਲੀਜ਼ ਸਮਾਗਮ ਕੱਲ੍ਹ

ਅਜੀਤ ਡੈਸਕ 07-03-2026
ਸ੍ਰੀ ਮੁਕਤਸਰ ਸਾਹਿਬ, 6 ਮਾਰਚ (ਹਰਮਹਿੰਦਰ ਪਾਲ)-ਡਾ. ਵਿਕਰਮਜੀਤ ਦੁਆਰਾ ਲਿਖੀ ਗਈ ਇਕ ਨਵੀਂ ਸੋਚ ਉਕਸਾਉਣ ਵਾਲੀ ਸਾਹਿਤਕ ਰਚਨਾ 'ਦਿ ਫੈਨਟਸੀ ਆਫ਼ ਡਾਇੰਗ' ਕਿਤਾਬ 8 ਮਾਰਚ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਸਵੇਰੇ 11:30 ਵਜੇ ਸਮਾਗਮ ਦੌਰਾਨ ਜਾਰੀ ਕੀਤੀ ਜਾਵੇਗੀ | ਇਸ ਕਿਤਾਬ ਦਾ ਉਦਘਾਟਨ ਰਾਕੇਸ਼ ਗੋਇਲ ਆਈ. ਆਰ. ਐੱਸ. ਚੇਅਰਮੈਨ ਰੇਰਾ (ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ) ਦੁਆਰਾ ਕੀਤਾ ਜਾਵੇਗਾ | ਸਮਾਗਮ 'ਚ ਵਿਸ਼ੇਸ਼ ਮਹਿਮਾਨਾਂ, ਸਾਹਿਤਕ ਪ੍ਰੇਮੀਆਂ, ਸਿੱਖਿਆ ਸ਼ਾਸਤਰੀਆਂ, ਡਾਕਟਰੀ ਤੇ ਸਮਾਜਿਕ ਭਾਈਚਾਰੇ ਦੇ ਮੈਂਬਰਾਂ ਦੀ ਮੌਜੂਦਗੀ ਸਮਾਗਮ ਦੀ ਸ਼ਾਨ ਹੋਵਗੀ | ਇਹ ਕਿਤਾਬ ਸੈਲਫੀਪੇਜ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ | ਪੁਸਤਕ ਬਾਰੇ ਸੰਖੇਪ 'ਚ ਡਾਕਟਰ ਸੁਖਵਿੰਦਰ ਸਿੰਘ ਤੇ ਪ੍ਰੋਫ਼ੈਸਰ ਅੰਸ਼ੂ ਜਿੰਦਲ ਆਪਣੇ ਵਿਚਾਰ ਪ੍ਰਗਟ ਕਰਨਗੇ | ਲੇਖਕ ਵਲੋਂ ਇਸ ਵਿਸ਼ੇ ਦੀ ਚੋਣ ਸੰਬੰਧੀ ਡਾਕਟਰ ਤਜਿੰਦਰ ਕੌਰ ਧਾਲੀਵਾਲ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਵਿਚਾਰਾਂ ਦੀ ਸਾਂਝ ਪਾਉਣਗੇ | ਰਾਮ ਤੀਰਥ ਜਿੰਦਲ ਤੇ ਰਾਕੇਸ਼ ਗੋਇਲ ਆਪਣੇ ਵਿਚਾਰ ਸਾਂਝੇ ਕਰਨਗੇ | ਪੁਸਤਕ ਸੰਬੰਧੀ ਪ੍ਰਸ਼ਨ-ਉਤਰ ਦੇ ਸੈਸ਼ਨ ਤੋਂ ਬਾਅਦ ਡਾਕਟਰ ਰੋਹਿਤ ਸਿੰਗਲਾ ਸਭ ਦਾ ਧੰਨਵਾਦ ਕਰਨਗੇ |
ਪਿਛਲੀ ਖ਼ਬਰ ਮਾਤਾ ਭਾਗ ਕੌਰ ਸੇਵਾ ਸੁਸਾਇਟੀ ਨੇ ਔਰਤਾਂ ਨੂੰ ਦਵਾਈਆਂ ਵੰਡੀਆਂ ਅਗਲੀ ਖ਼ਬਰ ਲਾਇਨਜ਼ ਕਲੱਬ ਵਲੋਂ ਹੋਣ ਵਾਲੀ ਮੈਰਾਥਨ ਦੌੜ ਦਾ ਪੋਸਟਰ ਕੈਬਨਿਟ ਮੰਤਰੀ ਵਲੋਂ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।