30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਲਾਇਨਜ਼ ਕਲੱਬ ਵਲੋਂ ਹੋਣ ਵਾਲੀ ਮੈਰਾਥਨ ਦੌੜ ਦਾ ਪੋਸਟਰ ਕੈਬਨਿਟ ਮੰਤਰੀ ਵਲੋਂ ਜਾਰੀ

ਅਜੀਤ ਡੈਸਕ 07-03-2026
ਮਲੋਟ, 6 ਮਾਰਚ (ਪਾਟਿਲ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' 'ਚ ਆਪਣਾ ਯੋਗਦਾਨ ਦੇਣ ਦੇ ਮਕਸਦ ਨਾਲ ਲਾਇਨਜ਼ ਕਲੱਬ ਇਟਰਨੈਸ਼ਨਲ ਮਲੋਟ ਰਾਇਲਸ ਵਲੋਂ ਵੱਡੇ ਪੱਧਰ 'ਤੇ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ | ਇਸ ਮੈਰਾਥਨ ਦਾ ਪੋਸਟਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਜਾਰੀ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਸੰਜੀਵ ਅਰੋੜਾ ਨੇ ਦੱਸਿਆ ਕਿ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਚ ਆਪਣਾ ਯੋਗਦਾਨ ਦੇਣ ਲਈ ਮੈਰਾਥਨ ਦੌੜ 22 ਮਾਰਚ ਦਿਨ ਐਤਵਾਰ ਨੂੰ ਸਵੇਰੇ 6 ਤੋਂ 8 ਵਜੇ ਤੋਂ ਦਾਣਾ ਮੰਡੀ ਤੋਂ ਲੈ ਕੇ ਦਾਨੇਵਾਲਾ ਚੌਂਕ ਤੋਂ ਦਾਣਾ ਮੰਡੀ ਤੱਕ ਪੂਰੀ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਦੌੜ 'ਚ ਨੌਜਵਾਨ ਲੜਕੇ, ਲੜਕੀਆਂ ਤੇ ਹਰ ਉਮਰ ਦੇ ਵਿਅਕਤੀ ਇਸ ਦੌੜ ਦਾ ਭਾਗ ਲੈ ਸਕਦੇ ਹਨ | ਇਸ ਮੌਕੇ ਡਾ. ਬਲਜੀਤ ਕੌਰ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਇਹ ਬਹੁਤ ਵੱਡਾ ਉਪਰਾਲਾ ਹੈ ਤੇ ਹਰ ਇਕ ਨੌਜਵਾਨ ਨੂੰ ਇਸ ਮੈਰਾਥਨ ਦੌੜ ਦਾ ਹਿੱਸਾ ਜ਼ਰੂਰ ਬਣਨਾ ਚਾਹੀਦਾ ਹੈ | ਇਸ ਮੌਕੇ ਕਲੱਬ ਪ੍ਰਧਾਨ ਸੁਨੀਸ਼ ਗੋਇਲ, ਦੀਪਕ ਗਰਗ ਸਕੱਤਰ, ਦਰਮੇਸ਼ ਬਾਂਸਲ ਖ਼ਜ਼ਾਨਚੀ, ਸੰਜੀਵ ਅਰੋੜਾ, ਨੋਨੀ ਗਰਗ, ਹੈਰੀ ਸਿੰਗਲਾ, ਪੰਕਿਤ ਬਾਂਸਲ, ਚੰਦਨ ਗੁਪਤਾ, ਅਮਿਤ ਵਧਵਾ, ਸਨੀ ਛਾਬੜਾ, ਮਨੂ ਮੰਗਲਾ, ਨਿਸ਼ਾਂਤ ਗੋਇਲ, ਪ੍ਰੇਮ ਗੋਇਲ, ਗੌਰਵ ਮੱਕੜ, ਧਰਵੀਰ ਗੋਇਲ, ਰਘੁਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਵਿਕਰਮਜੀਤ ਦੁਆਰਾ ਲਿਖੀ 'ਦਿ ਫੈਨਟਸੀ ਆਫ਼ ਡਾਇੰਗ' ਕਿਤਾਬ ਦਾ ਰਿਲੀਜ਼ ਸਮਾਗਮ ਕੱਲ੍ਹ ਅਗਲੀ ਖ਼ਬਰ ਇੰਟਰਲਾਕ ਟਾਇਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।