ਗਿੱਦੜਬਾਹਾ, 29 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਸ੍ਰੀ ਸ਼ਿਆਮ ਮਿੱਤਰ ਮੰਡਲ ਗਿੱਦੜਬਾਹਾ ਵਲੋਂ ਗਿਆਰਸ ਦੇ ਸੰਬੰਧ 'ਚ ਗਿੱਦੜਬਾਹਾ ਤੋਂ ਸ੍ਰੀ ਖਾਟੂ ਸ਼ਿਆਮ ਅਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਵਿਸ਼ੇਸ਼ ਬੱਸ ਰਵਾਨਾ ਕੀਤੀ ਗਈ | ਇਸ ਤਹਿਤ ਬੀਤੀ ਰਾਤ ਗਿਆਰਸ ਮੌਕੇ ਸ੍ਰੀ ਸ਼ਿਆਮ ਮਿੱਤਰ ਮੰਡਲ ਗਿੱਦੜਬਾਹਾ ਵਲੋਂ 26ਵੀਂ ਬੱਸ ਯਾਤਰਾ ਗਿੱਦੜਬਾਹਾ ਤੋਂ ਸ੍ਰੀ ਖਾਟੂ ਸ਼ਿਆਮ ਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਭੇਜੀ ਗਈ | ਇਸ ਸੰਬੰਧੀ ਮੰਡਲ ਦੇ ਚੇਅਰਮੈਨ ਕੈਲਾਸ਼ ਸ਼ਾਸਤਰੀ ਅਤੇ ਪ੍ਰਧਾਨ ਤਰਸੇਮ ਕੁਮਾਰ ਲੋਹਾਕਾਰ ਨੇ ਦੱਸਿਆ ਕਿ ਇਸ ਬੱਸ ਨੂੰ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਵਿੱਕੀ ਗਰਗ ਵਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਬੱਸ ਵਿਚ ਲਗਪਗ 55 ਸ਼ਰਧਾਲੂਆਂ ਦਾ ਜਥਾ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ | ਸ਼ਰਧਾਲੂਆਂ ਦੇ ਰਹਿਣ ਅਤੇ ਭੋਜਨ ਦੀ ਵਿਵਸਥਾ ਸੰਸਥਾ ਵਲੋਂ ਕੀਤੀ ਗਈ ਹੈ | ਇਹ ਬੱਸ ਸ੍ਰੀ ਖਾਟੂ ਸ਼ਿਆਮ ਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਵਾਪਸੀ ਦੌਰਾਨ ਸ੍ਰੀ ਇੱਛਾਪੂਰਨੀ ਮੰਦਰ ਦੇ ਵੀ ਦਰਸ਼ਨ ਕਰਵਾਉਂਦੀ ਹੋਈ ਮੁੜ ਗਿੱਦੜਬਾਹਾ ਵਾਪਸ ਆਵੇਗੀ | ਇਸ ਮੌਕੇ ਰਵੀ ਸ਼ਰਮਾ, ਜੇ.ਕੇ. ਸ਼ਰਮਾ, ਜਤਿੰਦਰ ਕੁਮਾਰ, ਨਿਤੀਸ਼ ਪੁਨਿਹਾਨੀ, ਹਰਪਾਲ ਮਹਿਰਾ, ਬਬਲੂ ਸੋਨੀ, ਕਿ੍ਸ਼ਨ ਗਰਗ, ਪਵਨ ਗਿਰਧਰ, ਸਨੀ ਜਾਂਗਰ, ਰਾਹੁਲ ਸ਼ਰਮਾ, ਨਰੇਸ਼ ਸ਼ਰਮਾ, ਜੱਸੀ ਜਵੈਲਰ, ਸੋਨਾ ਮਿਸਤਰੀ, ਰਾਮਲਾਲ ਸ਼ਰਮਾ, ਤਰਸੇਮ ਸ਼ਰਮਾ, ਸੁਭਾਸ਼ ਕੁਮਾਰ ਆਦਿ ਹਾਜ਼ਰ ਸਨ |