31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਐਡਵੋਕੇਟ ਚਰਨਪੀ੍ਰਤ ਕੌਰ ਢਿੱਲੋਂ ਦੀ ਜਿੱਤ ਦੀ ਖੁਸ਼ੀ 'ਚ ਸਮਾਗਮ ਕਰਵਾਇਆ

ਅਜੀਤ ਡੈਸਕ 23-01-2026
ਸਾਦਿਕ, 22 ਜਨਵਰੀ (ਆਰ.ਐਸ.ਧੁੰਨਾ)-ਬਲਾਕ ਸੰਮਤੀ ਜ਼ੋਨ ਬੀਹਲੇ ਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜੇਤੂ ਉਮੀਦਵਾਰ ਐਡਵੋਕੇਟ ਚਰਨਪ੍ਰੀਤ ਕੌਰ ਢਿੱਲੋਂ ਬੀਹਲੇਵਾਲਾਂ ਦੇ ਪਰਿਵਾਰ ਵਲੋਂ ਜਿੱਤ ਦੀ ਖੁਸ਼ੀ ਵਿਚ ਵਾਹਿਗੁਰੂ ਦਾ ਓਟ ਆਸਰਾ ਲੈਂਦਿਆਂ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਭਾਈ ਅਵਤਾਰ ਸਿੰਘ ਸਾਧਾਂਵਾਲਿਆਂ ਦੇ ਕੀਰਤਨੀ ਜਥੇ ਨੇ ਗੁਰਬਾਣੀ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਾਬਾ ਵਿਰਸਾ ਸਿੰਘ ਨੇ ਸਭਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ | ਇਸ ਮੌਕੇ ਹੋਏ ਸਮਾਗਮ ਵਿਚ ਸ਼ਾਮਿਲ ਸੰਗਤਾਂ ਨੂੰ ਸੰਬੋਧਨ ਕਰਦਿਆਂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਦੀ ਵੱਡੀ ਜਿੱਤ ਹੋਈ ਹੈ ਅਤੇ ਬੀਬਾ ਚਰਨਪ੍ਰੀਤ ਕੌਰ ਢਿੱਲੋਂ ਐਡਵੋਕੇਟ ਪੋਤਰੀ ਸਵ: ਦਰਸ਼ਨ ਸਿੰਘ ਢਿੱਲੋਂ ਬੀਹਲੇਵਾਲਾ ਨੇ ਛੋਟੀ ਉਮਰ ਵਿਚ ਇਹ ਚੋਣ ਜਿੱਤ ਕੇ ਰਾਜਸੀ ਖੇਤਰ ਵਿਚ ਆਪਣਾ ਪ੍ਰਵੇੇਸ਼ ਕੀਤਾ ਹੈ | ਸ਼੍ਰੋਮਣੀ ਅਕਾਲੀ ਦਲ ਨੂੰ ਬਲਾਕ ਸੰਮਤੀ ਜ਼ੋਨ ਬੀਹਲੇਵਾਲਾ, ਦੀਪ ਸਿੰਘ ਵਾਲਾ, ਝੋਟੀਵਾਲਾ ਆਦਿ ਅਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸਾਦਿਕ ਤੋਂ ਵੱਡੀ ਜਿੱਤ ਮਿਲੀ ਹੈ | ਸਮਾਗਮ ਦੇ ਅਖੀਰ ਵਿਚ ਜੇਤੂਆਂ ਨੂੰ ਸਿਰੋਪਾਓ ਦੇ ਕੇੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼ੈਰੀ ਰੋਮਾਣਾ, ਬੀਬੀ ਗੁਰਿੰਦਰ ਕੌਰ ਭੋਲੂਵਾਲਾ ਮੈਂਬਰ ਐਸ.ਜੀ.ਪ.ਸੀ, ਲਖਵਿੰਦਰ ਸਿੰਘ ਢਿੱਲੋਂ ਸਰਕਲ ਪ੍ਰਧਾਨ, ਲਾਭ ਸਿੰਘ ਢਿੱਲੋਂ, ਮਹਿੰਦਰ ਸਿੰਘ ਢਿੱਲੋਂ, ਪਰਮਜੀਤ ਸਿੰਘ ਜਟਾਣਾ ਸਰਪੰਚ ਝੋਟੀਵਾਲਾ, ਰਵਿੰਦਰ ਸਿੰਘ ਬੱਬਲ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਸ਼ਾਮ ਲਾਲ ਬਜਾਜ ਮੈਂਬਰ ਬਲਾਕ ਸੰਮਤੀ, ਦਵਿੰਦਰ ਸਿੰਘ ਸਰਪੰਚ ਸੰਗਤਪੁਰਾ, ਗੁਰਕਮਲ ਸਿੰਘ, ਬਬਰੀਕ ਸਿੰਘ ਬੀਕਾ ਰੋਮਾਣਾ, ਗੁਰਜੰਟ ਸਿੰਘ ਮਨਾਵਾਂ, ਚਾਨਣ ਸਿੰਘ ਮਨਾਵਾਂ, ਕੁਲਵਿੰਦਰ ਸਿੰਘ ਸੰਧੂ ਅਹਿਲ, ਗੁਰਮੀਤ ਸਿੰਘ ਸੰਧੂ ਸਾਬਕਾ ਸਰਪੰਚ ਸਾਧੂਵਾਲਾ, ਪਵਨਦੀਪ ਸਿੰਘ ਸੇਖੋਂ, ਗੁਰਤੇਜ ਸਿੰਘ ਸੰਧੂ ਸਾਧੂਵਾਲਾ, ਕੁਲਦੀਪ ਸਿੰਘ ਸੰਧੂ, ਗੁਰਮੀਤ ਸਿੰਘ ਨੰਬਰਦਾਰ, ਡਾ. ਗਗਨ ਸਾਧੂਵਾਲਾ, ਅਮਨਦੀਪ ਸਿੰਘ ਸਾਧੂਵਾਲਾ, ਜਗਦੀਪ ਸਿੰਘ ਗਰੇਵਾਲ ਕਿਲਾ ਰਾਏਪੁਰ, ਸੁਖਚੈਨ ਸਿੰਘ ਸੰਧੂ ਅਹਿਲ, ਜਸਵੀਰ ਸਿੰਘ ਕਾਲਾ ਮੈਂਬਰ ਬੀਹਲੇਵਾਲਾ, ਗੁਰਦਿੱਤ ਸਿੰਘ ਸੇਖੋਂ ਬੀਹਲੇਵਾਲਾ, ਛਿੰਦਾ ਸਿੰਘ ਸੰਧੂ ਬੀਹਲੇਵਾਲਾ, ਰੂਪ ਸਿੰਘ ਢਿੱਲੋਂ, ਸਤਵਿੰਦਰ ਸਿੰਘ ਸੰਧੂ, ਗੁਰਮੇਲ ਸਿੰਘ ਕਿੰਗਰਾ, ਰੇਸ਼ਮ ਸਿੰਘ ਕਿੰਗਰਾ, ਛਿੰਦਾ ਬਰਾੜ ਮਾਨੀਵਾਲਾ, ਗੁਰਪ੍ਰੀਤ ਸਿੰਘ ਬਰਾੜ, ਨਛੱਤਰ ਸਿੰਘ ਪਿੰਡੀ ਬਲੋਚਾਂ, ਜਸਪਾਲ ਸਿੰਘ ਬੱਬੀ ਪਿੰਡੀ ਬਲੋਚਾਂ, ਗੁਰਜੰਟ ਸਿੰਘ ਬਰਾੜ ਸਾਬਕਾ ਸਰਪੰਚ ਘੁੱਦੂਵਾਲਾ, ਜਗਪ੍ਰੀਤ ਸਿੰਘ ਦੀਪ ਸਿੰਘ ਵਾਲਾ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਕਾਂਗਰਸੀ ਆਗੂਆਂ ਨੇ ਮਨਰੇਗਾ ਵਰਕਰਾਂ ਨਾਲ ਪਿੰਡ ਟਹਿਣਾ ਵਿਖੇ ਕੀਤੀ ਮੀਟਿੰਗ ਅਗਲੀ ਖ਼ਬਰ ਮਾਤਾ ਰਣਜੀਤ ਕੌਰ ਢਿੱਲੋਂ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।