31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਮਾਤਾ ਰਣਜੀਤ ਕੌਰ ਢਿੱਲੋਂ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

ਅਜੀਤ ਡੈਸਕ 23-01-2026
ਬਰਗਾੜੀ, 22 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)-ਬਰਗਾੜੀ ਨਿਵਾਸੀ ਸਾਬਕਾ ਪੰਚ ਗੁਰਦਿੱਤ ਸਿੰਘ ਨੀਲਾ ਢਿੱਲੋਂ ਦੇ ਮਾਤਾ ਅਤੇ ਡਾ. ਗੁਰਸੇਵਕ ਸਿੰਘ, ਗੁਰਚੇਤ ਸਿੰਘ, ਰਾਜ ਬਹਾਦਰ ਸਿੰਘ ਅਤੇ ਜਤਿੰਦਰ ਸਿੰਘ ਵਿੱਕੀ ਢਿੱਲੋਂ ਦੇ ਸਤਿਕਾਰਤ ਦਾਦੀ ਮਾਤਾ ਰਣਜੀਤ ਕੌਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਅੰਤਿਮ ਅਰਦਾਸ ਉਪਰੰਤ ਸ਼ਰਧਾਂਜ਼ਲੀ ਸਮਾਗਮ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਦਸਵੀਂ ਬਰਗਾੜੀ (ਫ਼ਰੀਦਕੋਟ) ਵਿਖੇ ਹੋਇਆ | ਇਸ ਮੌਕੇ ਰਾਗੀ ਸਿੰਘਾਂ ਨੇ ਹਾਜ਼ਰ ਸੰਗਤ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਜ਼ਿੰਦਗੀ ਦੇ ਫਲਫਸੇ ਤੋਂ ਜਾਣੂ ਕਰਵਾਇਆ | ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਬੁੱਧ ਸਿੰਘ ਨੇ ਕਿਹਾ ਕਿ ਮਨੁੱਖ ਦੇ ਜੀਵਨ 'ਚ ਮਾਤਾ ਦੀ ਬੜੀ ਅਹਿਮੀਅਤ ਹੁੰਦੀ ਕਿਉਂਕਿ ਮਾਤਾ ਬੱਚੇ ਲਈ ਇਕ ਸ਼ਿਲਪਕਾਰ ਦੀ ਭੂਮਿਕਾ ਨਿਭਾੳਾੁਦੀ ਕਿਉਂਕਿ ਮਾਤਾ ਦੇ ਦਿੱਤੇ ਸੰਸਕਾਰਾਂ ਨਾਲ ਬੱਚਾ ਇਕ ਚੰਗਾ ਇਨਸਾਨ ਬਣਦਾ ਹੈ | ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਸੂਬਾ ਸਿੰਘ ਬਾਦਲ, ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਗੁਰਦੁਆਰਾ ਸਾਹਿਬ ਦੇ ਮੈਨੇਜਰ ਕੁਲਵਿੰਦਰ ਸਿੰਘ, ਆਪ ਆਗੂ ਲਛੱਮਣ ਸਿੰਘ ਭਗਤੂਆਣਾ, ਚੇਅਰਮੈਨ ਧਰਮਜੀਤ ਸਿੰਘ ਰਾਮੇਅਣਾ, ਸਾਬਕਾ ਚੇਅਰਮੈਨ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ ਆਦਿ ਨੇ ਮਾਤਾ ਰਣਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮਾਤਾ ਦੇ ਜੀਵਨ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਦੱਸਿਆਂ ਕਿ ਮਾਤਾ ਨੇ ਆਪਣੇ ਜੀਵਨ 'ਚ ਸਖ਼ਤ ਘਾਲਣਾ ਘਾਲੀ ਜਿਸ ਦੀ ਬਦੌਲਤ ਪਰਿਵਾਰ ਦੀ ਸਮਾਜ 'ਚ ਸਨਮਾਨਯੋਗ ਥਾਂ ਹੈ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਭੇਜ ਸਿੰਘ ਰੋਮਾਣਾ, ਯਾਦਵਿੰਦਰ ਸਿੰਘ ਔਲਖ, ਜਤਿੰਦਰ ਸਿੰਘ ਔਲਖ ਸੇਵਾ-ਮੁਕਤ ਏ.ਡੀ.ਜੀ.ਪੀ ਪੰਜਾਬ ਪੁਲਿਸ ਅਤੇ ਚੇਅਰਮੈਨ ਪੰਜਾਬ ਪਬਲਿਕ ਸਰਵਿਸ ਕਮੀਸ਼ਨ, ਸਾਬਕਾ ਸਰਪੰਚ ਜਸਵੰਤ ਸਿੰਘ ਢਿੱਲੋ, ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਬਰਾੜ, ਹਰਦੀਪ ਸਿੰਘ ਸੰਧੂ, ਜਗਵਿੰਦਰ ਸਿੰਘ ਢਿੱਲੋਂ, ਬਲਜੀਤ ਸ਼ਰਮਾ, ਜਸਵਿੰਦਰਪਾਲ ਸ਼ਰਮਾ, ਨਿਰਮਲ ਸਿੰਘ ਪੱਪੀ ਢਿੱਲੋਂ, ਗੁਰਜੰਟ ਸਿੰਘ ਗੋਂਦਾਰਾ, ਸੁਖਜਿੰਦਰ ਮਾਨਾ, ਕੁਲਦੀਪ ਸਿੰਘ ਗੋਂਦਾਰਾ, ਸੁਖਪਾਲ ਸਿੰਘ ਢਿੱਲੋਂ, ਪਰਗਟ ਸਿੰਘ ਢਿੱਲੋਂ, ਡਾ. ਗੁਰਦੀਪ ਸਿੰਘ ਬਰਾੜ, ਡਾ. ਬਲਵਿੰਦਰ ਸਿੰਘ ਸਿਵੀਆਂ, ਡਾ. ਕੁਲਵਿੰਦਰ ਸਿੰਘ ਗਿੱਲ, ਸਰਪੰਚ ਪ੍ਰਤਾਪ ਸਿੰਘ, ਸਤਿੰਦਰਪਾਲ ਸਿੰਘ ਢਿੱਲੋਂ, ਲਖਵਿੰਦਰ ਸ਼ਰਮਾ, ਸਤਿੰਦਰ ਸਿੰਘ ਪੱਪੂ ਢਿੱਲੋਂ, ਇੰਦਰਜੀਤ ਸ਼ਰਮਾ, ਗੁਰਮੀਤ ਸਿੰਘ ਪੱਪੂ ਬਰਾੜ, ਜਸਵੰਤ ਸਿੰਘ ਸਿੱਧੂ ਸੇਖਾ, ਹਰਦੀਸ਼ ਸਿੰਘ ਸੇਖਾ, ਮੱਖਣ ਸਿੰਘ ਪੰਚ, ਸਾਬਕਾ ਸਰਪੰਚ ਜਗਸੀਰ ਸਿੰਘ ਜੱਗਾ ਢਿੱਲੋ, ਅਰਸ਼ੀ ਢਿੱਲੋਂ, ਪਰਮਜੀਤ ਸ਼ਰਮਾ, ਹਰਬੰਸ ਸਿੰਘ ਢਿੱਲੋਂ, ਅਮਰਜੀਤ ਸਿੰਘ ਗੋਂਦਾਰਾ, ਜਗਸੀਰ ਸਿੰਘ ਜੱਗਾ ਗੋਂਦਾਰਾ ਕੈਨੇਡਾ, ਅਜੈਪਾਲ ਸਿੰਘ ਬਰਗਾੜੀ, ਰਵੀ ਸ਼ਰਮਾ, ਮਾ. ਅਸ਼ੋਕ ਸ਼ਰਮਾ, ਸੇਵਾ ਮੁਕਤ ਮੁੱਖ ਅਧਿਆਪਕ ਵਿਜੈ ਬਰਗਾੜੀ, ਲਖਵਿੰਦਰ ਸ਼ਰਮਾ, ਸੇਵਾ ਮੁਕਤ ਐਸ.ਡੀ.ਓ ਸ਼ਵਿੰਦਰ ਸਿੰਘ ਚੰਨੀ, ਵੀਰ ਚੰਦ ਸ਼ਰਮਾ ਪੰਚ, ਬੇਅੰਤ ਸਿੰਘ ਬੁਰਜ, ਰਣਜੀਤ ਸਿੰਘ ਚਹਿਲ, ਗੁਰਨਾਮ ਸਿੰਘ ਢਿੱਲੋ, ਗੁਰਤੇਜ ਸਿੰਘ ਦਬੜ੍ਹੀਖਾਨਾ, ਸਾਬਕਾ ਸਰਪੰਚ ਗੁਰਬਚਨ ਸਿੰਘ ਬੁਰਜ, ਸਾਬਕਾ ਬਲਾਕ ਸੰਮਤੀ ਮੈਂਬਰ ਬਾਬੂ ਸਿੰਘ, ਹਰਬੰਸ ਸਿੰਘ ਢਿੱਲੋਂ ਪੰਚ, ਹਰਭਜਨ ਸਿੰਘ ਢਿੱਲੋਂ, ਕੁਲਵੰਤ ਸਿੰਘ ਢਿੱਲੋਂ ਆਦਿ ਤੋਂ ਇਲਾਵਾ ਇਲਾਕਾ ਭਰ ਦੇ ਸਰਪੰਚ, ਪੰਚ ਅਤੇ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ | ਸ਼ਰਧਾਂਜ਼ਲੀ ਸਮਾਗਮ ਦੇ ਅਖੀਰ 'ਚ ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਹੋਰ ਨਾਮਵਰ ਸ਼ਖ਼ਸੀਅਤਾਂ ਵਲੋਂ ਭੇਜੇ ਗਏ ਸ਼ੋਕ ਸੰਦੇਸ਼ ਪੜ੍ਹੇ ਅਤੇ ਮਾਤਾ ਰਣਜੀਤ ਕੌਰ ਢਿੱਲੋਂ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਣ ਆਈ ਸੰਗਤ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ |
ਪਿਛਲੀ ਖ਼ਬਰ ਐਡਵੋਕੇਟ ਚਰਨਪੀ੍ਰਤ ਕੌਰ ਢਿੱਲੋਂ ਦੀ ਜਿੱਤ ਦੀ ਖੁਸ਼ੀ 'ਚ ਸਮਾਗਮ ਕਰਵਾਇਆ ਅਗਲੀ ਖ਼ਬਰ ਰਾਸ਼ਟਰਪਤੀ ਦੀ ਪ੍ਰੇਰਨਾ ਨਾਲ 'ਤਿ੍ੰਜਣ' ਦੀ ਮਹਿਲਾ-ਨੈਤਿ੍ਤ ਹਥਕੱਤੀ ਪਹਿਲ ਨੂੰ ਨਵੀਂ ਦਿਸ਼ਾ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।