31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਰਾਸ਼ਟਰਪਤੀ ਦੀ ਪ੍ਰੇਰਨਾ ਨਾਲ 'ਤਿ੍ੰਜਣ' ਦੀ ਮਹਿਲਾ-ਨੈਤਿ੍ਤ ਹਥਕੱਤੀ ਪਹਿਲ ਨੂੰ ਨਵੀਂ ਦਿਸ਼ਾ ਮਿਲੀ

ਅਜੀਤ ਡੈਸਕ 23-01-2026
ਜੈਤੋ, 22 ਜਨਵਰੀ (ਗੁਰਮੀਤਪਾਲ ਰੋੜੀਕਪੂਰਾ)-ਖੇਤੀ ਵਿਰਾਸਤ ਮਿਸ਼ਨ (ਕੇ.ਵੀ.ਐਮ.) 'ਤਿ੍ੰਜਣ' ਡਿਵੀਜ਼ਨ ਦੀ ਡਾਇਰੈਕਟਰ ਰੁਪਸੀ ਗਰਗ ਨੇ ਪੰਜਾਬ ਦੌਰੇ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ | ਉਨ੍ਹਾਂ ਵਲੋਂ 'ਤਿ੍ੰਜਣ' ਦੇ ਆਰਗੈਨਿਕ ਦੇਸੀ ਕਪਾਹ ਤੋਂ ਤਿਆਰ ਹਥਕੱਤੀ ਉਤਪਾਦ ਰਾਸ਼ਟਰਪਤੀ ਨੂੰ ਭੇਟ ਕੀਤੇ ਗਏ | ਰਾਸ਼ਟਰਪਤੀ ਨੇ 'ਤਿ੍ੰਜਣ' ਵਲੋਂ ਕੀਤੇ ਜਾ ਰਹੇ ਮਹਿਲਾ-ਨੈਤਿ੍ਤ, ਵਾਤਾਵਰਣ -ਅਧਾਰਿਤ ਅਤੇ ਹਥਕੱਤੀ ਅਧਾਰਿਤ ਜੀਵਿਕਾ ਕਾਰਜਾਂ ਦੀ ਭਰਪੂਰ ਪ੍ਰਸੰਸਾ ਕੀਤੀ | ਇਸ ਪਹਿਲ ਨਾਲ ਹੋਰ ਮਹਿਲਾਵਾਂ ਨੂੰ ਜੋੜਨ ਲਈ ਉਤਸ਼ਾਹਿਤ ਕੀਤਾ | ਰੁਪਸੀ ਗਰਗ ਡਾਇਰੈਕਟਰ ਤਿ੍ੰਜਣ ਡਿਵੀਜ਼ਨ ਨੇ ਦੱਸਿਆ ਕਿ ਮਾਣਯੋਗ ਰਾਸ਼ਟਰਪਤੀ ਨਾਲ ਮੁਲਾਕਾਤ ਹੋਣਾ ਅਤੇ 'ਤਿ੍ੰਜਣ' ਦੇ ਕੰਮ ਦੀ ਇੰਨ੍ਹੇ ਉੱਚੇ ਸੰਵਿਧਾਨਕ ਪੱਧਰ 'ਤੇ ਪ੍ਰਸੰਸਾ ਹੋਣਾ ਉਨ੍ਹਾਂ ਲਈ ਨਿੱਜੀ ਤੌਰ 'ਤੇ ਅਤੇ ਪੂਰੇ 'ਤਿ੍ੰਜਣ' ਅਤੇ ਖੇਤੀ ਵਿਰਾਸਤ ਮਿਸ਼ਨ ਪਰਿਵਾਰ ਲਈ ਬੇਹੱਦ ਨਿਮਰਤਾ ਅਤੇ ਮਾਣ ਭਰਿਆ ਪਲ ਹੈ | ਇਹ ਸਨਮਾਨ ਕਿਸੇ ਇਕ ਵਿਅਕਤੀ ਦਾ ਨਹੀਂ, ਸਗੋਂ ਉਨ੍ਹਾਂ ਆਰਗੈਨਿਕ ਦੇਸੀ ਕਪਾਹ ਦੇ ਕਿਸਾਨਾਂ, ਮਹਿਲਾ ਕਤਾਈਕਾਰਾਂ, ਬੁਣਕਾਰਾਂ ਅਤੇ ਪੂਰੀ (ਕੇ.ਵੀ.ਐਮ.) ਟੀਮ ਦਾ ਹੈ, ਜੋ ਸਾਲਾਂ ਤੋਂ ਚੁੱਪਚਾਪ ਅਤੇ ਸਮਰਪਿਤ ਤੌਰ 'ਤੇ ਇਸ ਦਿ੍ਸ਼ਟੀ ਨੂੰ ਅੱਗੇ ਵਧਾ ਰਹੇ ਹਨ | ਉਹ ਸਟਾਰਟਅੱਪ ਪੰਜਾਬ ਅਤੇ ਉਸਦੇ ਅਧਿਕਾਰੀਆਂ ਦਾ ਵੀ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਇਹ ਮੌਕਾ ਉਪਲਬਧ ਕਰਵਾਇਆ | ਇਸ ਮੌਕੇ ਉਮੇਂਦਰ ਦੱਤ ਕਾਰਜਕਾਰੀ ਨਿਰਦੇਸ਼ਕ ਖੇਤੀ ਵਿਰਾਸਤ ਮਿਸ਼ਨ ਨੇ ਕਿਹਾ ਕਿ ਇਹ ਪ੍ਰਸੰਸਾ 'ਤਿ੍ੰਜਣ' ਨਾਲ ਜੁੜੀਆਂ ਹਜ਼ਾਰਾਂ ਮਹਿਲਾਵਾਂ, ਕਿਸਾਨਾਂ ਅਤੇ ਕਲਾਕਾਰਾਂ ਦੀ ਸਾਂਝੀ ਮਿਹਨਤ ਦੀ ਪਛਾਣ ਹੈ | ਉਨ੍ਹਾਂ ਨੇ ਕਿਹਾ ਕਿ (ਕੇ.ਵੀ.ਐਮ.) ਮਹਿਲਾ ਗੌਰਵ, ਹਥਕੱਤੀ ਹੁਨਰ ਅਤੇ ਆਰਗੈਨਿਕ ਦੇਸੀ ਕਪਾਹ ਅਧਾਰਿਤ ਜੀਵਿਕਾਵਾਂ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਹੋਰ ਡੂੰਘਾ ਕਰੇਗਾ | ਜ਼ਿਕਰਯੋਗ ਹੈ ਕਿ 'ਤਿ੍ੰਜਣ', ਖੇਤੀ ਵਿਰਾਸਤ ਮਿਸ਼ਨ ਦੀ ਇਕ ਮਹੱਤਵਪੂਰਨ ਪਹਿਲ ਹੈ, ਜੋ ਪੰਜਾਬ ਵਿਚ ਮਹਿਲਾ-ਨੈਤਿ੍ਤ ਹਥਕੱਤੀ, ਆਰਗੈਨਿਕ ਦੇਸੀ ਕਪਾਹ, ਕਤਾਈ-ਬੁਣਾਈ ਅਤੇ ਸੱਭਿਆਚਾਰਕ ਵਿਰਾਸਤ ਨੂੰ ਜੀਵਿਕਾ ਨਾਲ ਜੋੜਦੀ ਹੈ | ਇਹ ਪਹਿਲ ਸਿਰਫ਼ ਆਰਥਿਕ ਸਸ਼ਕਤੀਕਰਨ ਤੱਕ ਸੀਮਿਤ ਨਹੀਂ, ਸਗੋਂ ਮਿਹਨਤ ਦੀ ਇੱਜ਼ਤ, ਸੱਭਿਆਚਾਰਕ ਪੁਨਰਜਾਗਰਣ ਅਤੇ ਪਰਿਆਵਰਨਕ
ਪਿਛਲੀ ਖ਼ਬਰ ਮਾਤਾ ਰਣਜੀਤ ਕੌਰ ਢਿੱਲੋਂ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ ਅਗਲੀ ਖ਼ਬਰ ਅਰੋੜਵੰਸ਼ ਸਭਾ ਦੀ ਇਕੱਤਰਤਾ 'ਚ ਕਈ ਮਤੇ ਪਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।