31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਅਰੋੜਵੰਸ਼ ਸਭਾ ਦੀ ਇਕੱਤਰਤਾ 'ਚ ਕਈ ਮਤੇ ਪਾਸ

ਅਜੀਤ ਡੈਸਕ 23-01-2026
ਕੋਟਕਪੂਰਾ, 22 ਜਨਵਰੀ (ਮੋਹਰ ਸਿੰਘ ਗਿੱਲ)-ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਦੀ ਪ੍ਰ੍ਰਧਾਨਗੀ ਹੇਠ ਅਰੋੜਬੰਸ ਸਭਾ ਕੋਟਕਪੂਰਾ ਦੀ ਹੋਈ ਵਿਸ਼ੇਸ਼ ਇਕੱਤਰਤਾ 'ਚ ਸਮਾਜ ਭਲਾਈ ਦੇ ਕੰਮਾਂ ਲਈ ਕਈ ਅਹਿਮ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ | ਸਥਾਨਕ ਸ: ਆਸਾ ਸਿੰਘ ਯਾਦਗਾਰੀ ਕੰਨਿਆ ਕੰਪਿਊਟਰ ਸੈਂਟਰ ਵਿਖੇ ਹੋਈ ਮੀਟਿੰਗ ਦੌਰਾਨ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਜਨਰਲ ਸਕੱਤਰ ਕਰਨੈਲ ਸਿੰਘ ਨੇ ਏਜੰਡੇ ਤੋਂ ਜਾਣੂ ਕਰਵਾਇਆ ਅਤੇ ਸੁਰਜੀਤ ਸਿੰਘ ਘੁਲਿਆਣੀ ਨੇ ਮੈਡੀਕਲ ਕੈਂਪ ਲਾਉਣ ਦਾ ਸੁਝਾਅ ਦਿੱਤਾ | ਸਰਪ੍ਰਸਤ ਹਰਨਾਮ ਸਿੰਘ ਹਰਲਾਜ ਅਤੇ ਜਗਦੀਸ਼ ਛਾਬੜਾ ਨੇ ਦੱਸਿਆ ਕਿ ਫ਼ਰਵਰੀ ਦੇ ਪਹਿਲੇ ਹਫ਼ਤੇ ਬਰਾਦਰੀ ਦੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਮੁਫ਼ਤ ਈ.ਸੀ.ਜੀ ਅਤੇ ਸਰੀਰਕ ਜਾਂਚ ਦਾ ਕੈਂਪ ਡਾ. ਰਾਜਨ ਹਸਪਤਾਲ ਫ਼ਰੀਦਕੋਟ ਰੋਡ ਕੋਟਕਪੂਰਾ ਵਿਖੇ ਡਾ. ਰਾਜਨ ਸਿੰਗਲਾ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਜਾਵੇਗਾ | ਡਾ. ਸੁਨੀਲ ਛਾਬੜਾ ਦੀ ਛਾਬੜਾ ਕਲੀਨਿਕ ਲੈਬ. ਕੋਟਕਪੂਰਾ ਵਿਖੇ ਬਜ਼ੁਰਗਾਂ ਦੇ ਮੁੱਢਲੇ ਟੈਸਟ ਵੀ ਮੁਫ਼ਤ ਕੀਤੇ ਜਾਣਗੇ | ਰਜਿੰਦਰ ਸਿੰਘ ਪੱਪੂ ਅਤੇ ਰਮੇਸ਼ ਸਿੰਘ ਗੁਲਾਟੀ ਨੇ ਦੱਸਿਆ ਕਿ ਦਫਤਰ ਦੀਆਂ ਲੋਹੇ ਦੀਆਂ ਕੁਰਸੀਆਂ ਰੋਗਨ ਕਰਾਉਣ ਦਾ ਵੀ ਮਤਾ ਪਾਸ ਕੀਤਾ ਗਿਆ | ਇਸ ਮੌਕੇ ਅਮਰ ਸਿੰਘ ਮੱਕੜ, ਮਨਮੋਹਨ ਸਿੰਘ ਚਾਵਲਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਰਾਜ ਅਰੋੜਾ, ਗੁਰਮੀਤ ਸਿੰਘ ਮੱਕੜ, ਜਸਪਾਲ ਮਖੀਜਾ, ਵਰਿੰਦਰਪਾਲ ਸਿੰਘ ਅਰਨੇਜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਸ਼ਟਰਪਤੀ ਦੀ ਪ੍ਰੇਰਨਾ ਨਾਲ 'ਤਿ੍ੰਜਣ' ਦੀ ਮਹਿਲਾ-ਨੈਤਿ੍ਤ ਹਥਕੱਤੀ ਪਹਿਲ ਨੂੰ ਨਵੀਂ ਦਿਸ਼ਾ ਮਿਲੀ ਅਗਲੀ ਖ਼ਬਰ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।