ਚੰਡੀਗੜ੍ਹ, 31 ਅਕਤੂਬਰ - ਮੁੱਖ ਮੰਤਰੀ ਪੰਜਾਬ ਦੇ ਕੈਂਪ ਦਫਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸੀ.ਬੀ.ਆਈ. ਵਲੋਂ ਦਰਜ ਐਫ.ਆਈ.ਆਰ. ਨਾਲ ਜੁੜੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਅੱਜ ਮੁੱਖ ਮੰਤਰੀ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਚੰਡੀਗੜ੍ਹ ਦੇ ਸੈਕਟਰ 30 ਸਥਿਤ ਸੀ.ਬੀ.ਆਈ. ਦਫਤਰ ਵਿਖੇ ਪੁਛੱਦਿਛ ਦਾ ਸਾਹਮਣਾ ਕਰਨ ਲਈ ਪਹੁੰਚੇ ਹਨ। ਹਾਲਾਂਕਿ ਕੁਝ ਦਿਨ ਪਹਿਲਾਂ ਹੋਈ ਪੁੱਛ ਦੇ ਉਪਰੰਤ ਸੀ.ਬੀ.ਆਈ. ਦਫਤਰ ਤੋਂ ਬਾਹਰ ਆਉਣ 'ਤੇ ਉਨ੍ਹਾਂ ਪੱਤਰਕਾਰਾਂ ਅੱਗੇ ਦੱਸਿਆ ਸੀ ਕਿ ਸੀ.ਬੀ.ਆਈ. ਨੇ ਮੁੜ ਤੋਂ 31 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਸੀ.ਬੀ.ਆਈ. ਵਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਉਹ ਆਪਣੀ ਕਾਫਲੇ ਸਣੇ ਸੀ.ਬੀ.ਆਈ. ਦਫ਼ਤਰ ਵਿਖੇ ਪਹੁੰਚ ਚੁੱਕੇ ਹਨ।
ਤਾਜ਼ਾ ਖ਼ਬਰਾਂ
Free
ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿਚ ਸੀ.ਬੀ.ਆਈ. ਅੱਗੇ ਫਿਰ ਤੋਂ ਪੇਸ਼ ਹੋਏ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ
ਚੰਡੀਗੜ੍ਹ, 31 ਅਕਤੂਬਰ - ਮੁੱਖ ਮੰਤਰੀ ਪੰਜਾਬ ਦੇ ਕੈਂਪ ਦਫਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸੀ.ਬੀ.ਆਈ. ਵਲੋਂ ਦਰਜ...
ਅਜੀਤ ਡੈਸਕ
31-10-2026