19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪਿੰਡ ਕਾਨਿਆਂਵਾਲੀ ਖੁਰਦ ਵਿਖੇ ਕਈ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਿਲ

ਸਾਦਿਕ, 18 ਅਗਸਤ (ਆਰ. ਐਸ.

ਅਜੀਤ ਡੈਸਕ 19-08-2026
ਸਾਦਿਕ, 18 ਅਗਸਤ (ਆਰ.ਐਸ.ਧੁੰਨਾ)-ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਇੰਚਾਰਜ ਭਾਈ ਦਲੇਰ ਸਿੰਘ ਡੋਡ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਹੱਕ ’ਚ ਵੱਡੀ ਲਹਿਰ ਬਣ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਦਲ ’ਚ ਸ਼ਾਮਿਲ ਹੋ ਰਹੇ ਹਨ। ਪਿੰਡ ਕਾਨਿਆਂਵਾਲੀ ਖੁਰਦ ਤੋਂ ਮੌਜੂਦਾ ਪੰਚਾਇਤ ਮੈਂਬਰ ਗੁਰਮੀਤ ਸਿੰਘ ਗਿੱਲ ਸਾਥੀਆਂ ਸਮੇਤ ਅਕਾਲੀ ਦਲ ਬਾਦਲ ਨੂੰ ਛੱਡ ਕੇ ਅਤੇ ਜਗਦੀਪ ਸਿੰਘ ਕਾਂਨਿਆਵਾਲੀ ਖੁਰਦ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਿਚ ਸ਼ਾਮਿਲ ਹੋਏ। ਭਾਈ ਡੋਡ ਨੇ ਕਿਹਾ ਕਿ 79 ਸਾਲਾਂ ਤੋਂ ਦੇਸ਼ ’ਤੇ ਰਾਜ ਕਰ ਰਹੀਆਂ ਪਾਰਟੀਆਂ ਨੇ ਲੋਕਾਂ ਨੂੰ ਸਿਰਫ਼ ਧਰਮਾਂ ਦੇ ਨਾਂਅ ’ਤੇ ਲੜਾਇਆ ਹੈ ਅਤੇ ਇਨ੍ਹਾਂ ਤੋਂ ਅੱਕੇ ਹੋਏ ਲੋਕਾਂ ਨੇ 2022 ਦੇ ਵਿਚ ਆਮ ਆਦਮੀ ਪਾਰਟੀ ਨੂੰ ਵੱਡੀ ਗਿਣਤੀ ’ਚ ਵੋਟਾਂ ਪਾ ਕੇ ਨਵੀਂ ਸਰਕਾਰ ਬਣਾਈ ਸੀ ਪਰ ਵੱਡੇ ਵੱਡੇ ਵਾਅਦੇ ਕਰਨ ਵਾਲੀ ਆਪ ਸਰਕਾਰ ਨੇ ਸੱਤਾ ’ਚ ਆਉਣ ਤੋਂ ਬਾਅਦ ਸਾਰੇ ਵਾਅਦਿਆਂ ’ਤੇ ਪਾਣੀ ਫੇਰ ਦਿੱਤਾ। ਅੱਜ ਹਰ ਵਰਗ ਦੁਖੀ ਹੈ ਕਿਸਾਨ, ਮਜ਼ਦੂਰ, ਮੁਲਾਜ਼ਮ ਹੜਤਾਲਾਂ ’ਤੇ ਹਨ ਅਤੇ ਬੇਰੁਜ਼ਗਾਰੀ ਦੇ ਕਾਰਨ ਨਸ਼ਾ ਹਰ ਮੁਹੱਲੇ ਹਰ ਗਲੀ ਵਿਕ ਰਿਹਾ। ਮਨਪ੍ਰੀਤ ਸਿੰਘ ਭੋਲੂਵਾਲਾ ਨੇ ਕਿਹਾ ਕਿ ਅਕਾਲੀ ਦਲ ਜਿਸ ਨੂੰ ਪੰਥਕ ਜਮਾਤ ਕਿਹਾ ਜਾਂਦਾ ਸੀ ਉਸ ਨੇ ਪੰਥ ਵੱਲ ਪਿੱਠ ਕਰਕੇ ਸਿਰਫ ਰਾਜ ਭਾਗ ਦੀ ਖਾਤਰ ਕੇਂਦਰ ਨਾਲ ਸੌਦੇਬਾਜ਼ੀਆਂ ਕੀਤੀਆਂ ਹਨ ਅਤੇ ਆਪਣੇ ਪਰਿਵਾਰ ਨੂੰ ਮੰਤਰੀ ਬਣਾਉਣ ਦੇ ਚੱਕਰ ’ਚ ਪੰਥ ਅਤੇ ਪੰਜਾਬ ਦਾ ਕੋਈ ਮਸਲਾ ਹੱਲ ਨਹੀਂ ਕਰਵਾਇਆ। ਇਸ ਮੌਕੇ ਸਰਕਲ ਪ੍ਰਧਾਨ ਹਰਬੰਸ ਸਿੰਘ ਮਾਨੀ ਸਿੰਘ ਵਾਲਾ, ਬਾਬਾ ਜਸਵਿੰਦਰ ਸਿੰਘ ਸਾਦਿਕ, ਸੀਨੀਅਰ ਮੀਤ ਪ੍ਰਧਾਨ ਫ਼ਰੀਦਕੋਟ ਭਾਈ ਰਘਬੀਰ ਸਿੰਘ, ਜਸਵੀਰ ਸਿੰਘ ਜੱਸੀ, ਅਵਤਾਰ ਸਿੰਘ ਸੰਗਰਾਹੂਰ, ਗੁਰਮੇਲ ਸਿੰਘ ਬਰਾੜ ਆਦਿ ਆਗੂ ਹਾਜ਼ਰ ਸਨ ।
ਪਿਛਲੀ ਖ਼ਬਰ ਡੀ.ਸੀ.ਐਮ. ਸਕੂਲ ’ਚ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ’ਚ ਮਨਾਇਆ ਗਿਆ ‘ਤੀਜ’ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।