18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਟਰੰਪ ਨੇ ‘ਸੇਵ ਅਮਰੀਕਾ ਐਕਟ’ ਪਾਸ ਕਰਵਾਉਣ ਲਈ ‘ਭਾਰਤੀ ਚੋਣ ਪ੍ਰਣਾਲੀ’ ਦਾ ਦਿੱਤਾ ਹਵਾਲਾ

ਵਾਸ਼ਿੰਗਟਨ, 18 ਅਗਸਤ (ਪੀ.ਟੀ.ਆਈ)-ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਸ਼ ਵਿਚ ‘ਸੇਵ ਅਮਰੀਕਾ ਐਕਟ’ ਨੂੰ ਲਾਗੂ ਕਰਨ ਦੀ ਆਪਣੀ ਮੰਗ ਨੂੰ ਮੁੜ ਦੁਹਰਾਉਂਦਿਆਂ ਭਾਰਤ ਦੀ ਚੋਣ ਪ੍ਰਣਾਲੀ ਅਤੇ ਵੋਟਰ ਪਛਾਣ ....

ਅਜੀਤ ਡੈਸਕ 18-08-2026

ਵਾਸ਼ਿੰਗਟਨ, 18 ਅਗਸਤ (ਪੀ.ਟੀ.ਆਈ)-ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਸ਼ ਵਿਚ ‘ਸੇਵ ਅਮਰੀਕਾ ਐਕਟ’ ਨੂੰ ਲਾਗੂ ਕਰਨ ਦੀ ਆਪਣੀ ਮੰਗ ਨੂੰ ਮੁੜ ਦੁਹਰਾਉਂਦਿਆਂ ਭਾਰਤ ਦੀ ਚੋਣ ਪ੍ਰਣਾਲੀ ਅਤੇ ਵੋਟਰ ਪਛਾਣ ਨਿਯਮਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਟਰੰਪ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਇੱਕ  ਬਿਆਨ ਦਾ ਜ਼ਿਕਰ ਕੀਤਾ, ਜਿਸ ਵਿਚ ਉਨ੍ਹਾਂ ਨੇ ਅਮਰੀਕਾ ’ਚ ਬਿਨ੍ਹਾਂ ਫੋਟੋ ਆਈ.ਡੀ ਦੇ ਵੋਟਾਂ ਪੈਣ ’ਤੇ ਹੈਰਾਨੀ ਜਤਾਈ ਸੀ।ਟਰੰਪ ਨੇ ਲਿਖਿਆ ਕਿ ਇਸੇ ਮਹੀਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਸਾਡੇ ਪ੍ਰਸ਼ਾਸਨ ਨੂੰ ਪੁੱਛਿਆ ਸੀ ਕਿ ਅਮਰੀਕਾ ’ਚ ਬਿਨ੍ਹਾਂ ਕਿਸੇ ਫੋਟੋ ਪਛਾਣ ਪੱਤਰ ਦੇ ਚੋਣਾਂ ਕਿਵੇਂ ਹੋ ਸਕਦੀਆਂ ਹਨ? ਭਾਰਤ ਦੀਆਂ ਪਿਛਲੀਆਂ ਆਮ ਚੋਣਾਂ ਦਾ ਹਵਾਲਾ ਦਿੰਦਿਆਂ ਟਰੰਪ ਨੇ ਕਿਹਾ ਕਿ ਉਥੇ 64.6 ਕਰੋੜ ਵੋਟਰਾਂ ਨੇ ਵੋਟ ਪਾਈ, ਜਿਨ੍ਹਾਂ ’ਚੋਂ 1 ਫ਼ੀਸਦੀ ਤੋਂ ਵੀ ਘੱਟ ਲੋਕਾਂ ਨੇ ਡਾਕ (ਮੇਲ-ਇਨ) ਰਾਹੀਂ ਵੋਟਿੰਗ ਕੀਤੀ ਅਤੇ ਹਰ ਇੱਕ ਵੋਟਰ ਕੋਲ ਪ੍ਰਮਾਣਕ ਫੋਟੋ ਆਈ.ਡੀ ਕਾਰਡ ਸੀ। ਉਨ੍ਹਾਂ ਅਮਰੀਕੀ ਸੰਸਦ (ਕਾਂਗਰਸ) ਨੂੰ ਅਪੀਲ ਕੀਤੀ ਕਿ ‘ਸੇਵ ਅਮਰੀਕਾ ਐਕਟ’ ਨੂੰ ਤੁਰੰਤ ਪਾਸ ਕੀਤਾ ਜਾਵੇ। ਵਾਈਟ ਹਾਊਸ ਅਨੁਸਾਰ ਇਸ ਪ੍ਰਸਤਾਵਿਤ ਕਾਨੂੰਨ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੰਘੀ (ਫੈਡਰਲ) ਚੋਣਾਂ ਵਿਚ ਕੇਵਲ ਅਮਰੀਕੀ ਨਾਗਰਿਕ ਹੀ ਵੋਟ ਪਾ ਸਕਣ। ਵਾਈਟ ਹਾਊਸ ਨੇ ਸਪਸ਼ਟ ਕੀਤਾ ਕਿ ਨਵੇਂ ਕਾਨੂੰਨ ਤਹਿਤ ਵੋਟਰ ਰਜਿਸਟ੍ਰੇਸ਼ਨ ਵੇਲੇ ਨਾਗਰਿਕਤਾ ਦਾ ਸਬੂਤ ਅਤੇ ਪ੍ਰਮਾਣਕ ਪਛਾਣ ਪੱਤਰ ਦੇਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਡਾਕ ਰਾਹੀਂ ਵੋਟ ਪਾਉਣ ਦੇ ਨਿਯਮਾਂ ਨੂੰ ਸਖ਼ਤ ਕੀਤਾ ਜਾਵੇਗਾ, ਜੋ ਕੇਵਲ ਬੀਮਾਰੀ, ਅਪਾਹਜਤਾ, ਫੌਜੀ ਸੇਵਾ ਜਾਂ ਯਾਤਰਾ ਵਰਗੀਆਂ ਖਾਸ ਸਥਿਤੀਆਂ ’ਚ ਹੀ ਮੁਹੱਈਆ ਹੋਣਗੇ। 

ਪਿਛਲੀ ਖ਼ਬਰ ਝਾਰਖੰਡ ’ਚ ਦੇਵੇਂਦਰ ਤੇ ਦੋ ਪ੍ਰਦਰਸ਼ਨਕਾਰੀਆਂ ਵਲੋਂ ਭੁੱਖ ਹੜਤਾਲ ਖਤਮ ਅਗਲੀ ਖ਼ਬਰ ਲਾਲ ਕਿਲ੍ਹਾ ਬੰਬ ਧਮਾਕੇ ਦੇ ਦੋਸ਼ੀ ਨੂੰ ਜ਼ਮਾਨਤ ਤੋਂ ਇਨਕਾਰ