18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਜੇ.ਐਸ.ਐਸ.ਸੀ.-ਸੀ.ਜੀ.ਐਲ. ਪ੍ਰੀਖਿਆ ਰੱਦ ਹੋਣ ਨਾਲ 2000 ਨੌਕਰੀਆਂ ਖਤਰੇ ’ਚ

ਰਾਂਚੀ, 18 ਅਗਸਤ (ਪੀ.ਟੀ.ਆਈ.)-ਝਾਰਖੰਡ ਸਰਕਾਰ ਵਲੋਂ ਜੇ.ਐਸ.ਐਸ.ਸੀ.-ਕੰਬਾਈਨਡ ਗ੍ਰੈਜੂਏਟ ਲੈਵਲ (ਜੇ.ਐਸ.ਐਸ.ਸੀ-ਸੀ.ਜੀ.ਐਲ.) ਪ੍ਰੀਖਿਆ ਰੱਦ ਕਰਨ ਦੇ ਫ਼ੈਸਲੇ ਨੇ ਰਾਜ ਪ੍ਰਸ਼ਾਸਨ ਵਿਚ ਸੰਕਟ ਪੈਦਾ ਕਰ ਦਿੱਤਾ ਹੈ। ਇਸ ....

ਅਜੀਤ ਡੈਸਕ 18-08-2026

ਰਾਂਚੀ, 18 ਅਗਸਤ (ਪੀ.ਟੀ.ਆਈ.)-ਝਾਰਖੰਡ ਸਰਕਾਰ ਵਲੋਂ ਜੇ.ਐਸ.ਐਸ.ਸੀ.-ਕੰਬਾਈਨਡ ਗ੍ਰੈਜੂਏਟ ਲੈਵਲ (ਜੇ.ਐਸ.ਐਸ.ਸੀ-ਸੀ.ਜੀ.ਐਲ.) ਪ੍ਰੀਖਿਆ ਰੱਦ ਕਰਨ ਦੇ ਫ਼ੈਸਲੇ ਨੇ ਰਾਜ ਪ੍ਰਸ਼ਾਸਨ ਵਿਚ ਸੰਕਟ ਪੈਦਾ ਕਰ ਦਿੱਤਾ ਹੈ। ਇਸ ਨਾਲ ਕਈ ਵਿਭਾਗਾਂ ਅਤੇ ਦਫ਼ਤਰਾਂ ਦੇ ਕੰਮਕਾਜ ’ਤੇ ਅਸਰ ਪਿਆ ਹੈ, ਕਿਉਂਕਿ ਭਰਤੀ ਪ੍ਰਕਿਰਿਆ ਰਾਹੀਂ ਨਿਯੁਕਤ ਕੀਤੇ ਗਏ 2,000 ਤੋਂ ਵੱਧ ਕਰਮਚਾਰੀਆਂ ਦੀਆਂ ਨੌਕਰੀਆਂ ਜਾਣ ਦਾ ਖਤਰਾ ਬਣ ਗਿਆ ਹੈ। ਸਫਲ ਉਮੀਦਵਾਰਾਂ ’ਚੋਂ ਬਹੁਤ ਸਾਰੇ ਦਸੰਬਰ 2025 ਤੋਂ ਬਾਅਦ ਸਰਕਾਰੀ ਸੇਵਾ ਵਿਚ ਸ਼ਾਮਿਲ ਹੋ ਚੁੱਕੇ ਸਨ ਅਤੇ ਵੱਖ-ਵੱਖ ਵਿਭਾਗਾਂ ਜਿਵੇਂ ਕਿ ਵਿੱਤ, ਗ੍ਰਹਿ, ਸੜਕੀ ਆਵਾਜਾਈ, ਕਿਰਤ, ਸੂਚਨਾ ਅਤੇ ਲੋਕ ਸੰਪਰਕ, ਅਤੇ ਹੋਰ ਪ੍ਰਸ਼ਾਸਕੀ ਦਫ਼ਤਰਾਂ ਵਿਚ ਤਾਇਨਾਤ ਸਨ। ਭਰਤੀ ਪ੍ਰਕਿਰਿਆ ਵਿਚ ਬੇਨਿਯਮੀਆਂ ਦੇ ਦੋਸ਼ਾਂ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਬੀਤੀ ਦੇਰ ਰਾਤ ਜੇ.ਐਸ.ਐਸ.ਸੀ-ਸੀ.ਜੀ.ਐਲ. ਪ੍ਰੀਖਿਆ ਰੱਦ ਕਰਨ ਦੇ ਅਚਾਨਕ ਐਲਾਨ ਕਾਰਨ, ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਨ ਵਾਲੇ ਲੋਕ ਸੜਕਾਂ ’ਤੇ ਉਤਰ ਆਏ ਅਤੇ ਧੁਰਵਾ ਸਥਿਤ ਰਾਜ ਸਕੱਤਰੇਤ ਪ੍ਰਾਜੈਕਟ ਇਮਾਰਤ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਘਟਨਾਕ੍ਰਮ ਕਾਰਨ ਕਈ ਦਫ਼ਤਰਾਂ ਵਿਚ ਕਰਮਚਾਰੀਆਂ ਦੀ ਉਪਲਬਧਤਾ ਅਤੇ ਨਵੇਂ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਜਾਰੀ ਰੱਖਣ ਨੂੰ ਲੈ ਕੇ ਅਨਿਸ਼ਚਿਤਤਾ ਪੈਦਾ ਹੋ ਗਈ ਹੈ।

ਪਿਛਲੀ ਖ਼ਬਰ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੇ ਚਾਰੇ ਯੂਨਿਟ ਬੰਦ ਅਗਲੀ ਖ਼ਬਰ ਏਮਜ਼ ਮੈਡੀਕਲ ਬੋਰਡ ਦੇ ਅਨੁਸਾਰ ਟਵਿਸ਼ਾ ਸ਼ਰਮਾ ਦੀ ਮੌਤ ਫਾਂਸੀ ਲੱਗਣ ਕਾਰਨ ਹੋਈ