12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਇਕ ਵਾਰ ਭਾਜਪਾ ਦਾ ਕਮਲ ਪੰਜਾਬ ’ਚ ਖਿੜਾਓ, ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿਆਂਗੇ-ਸੰਨੀ ਬਰਾੜ

ਜੈਤੋ, 11 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਫ਼ਰੀਦਕੋਟ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਜੈਤੋ ’ਚ ਹਲਕਾ ਕਨਵੀਨਰ ਪ੍ਰਕਾਸ਼ ਸਿੰਘ ਸੇਵੇਵਾਲਾ ਵਲੋਂ ਨਾਮਦੇਵ ਭਵਨ ਵਿਖੇ ਰੱਖੀ ਵਰਕਰ ਮਿਲਣੀ ਦੌਰਾਨ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੁਣ ਲਗਪਗ ਪੰਜ ਮਹੀਨੇ ਬਾਕੀ ਹਨਅਤੇ ਭਾਜਪਾ ਵਰਕਰਾਂ ਨੂੰ ਪੂਰੀ ਤਨਦੇਹੀ ਨਾਲ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਇਕ ਵਾਰ ਭਾਜਪਾ ਦੇ ਹੱਕ ਵਿਚ ਕਮਲ ਦਾ ਫੁੱਲ ਖਿੜਾ ਦੇਣ ਤਾਂ ਸੂਬੇ ਵਿਚ ਵਿਕਾਸ ਕਾਰਜਾਂ ਦੀ ਹਨ੍ਹੇਰੀ ਲਿਆ ਦਿੱਤੀ ਜਾਵੇਗੀ।

ਅਜੀਤ ਡੈਸਕ 12-08-2026
ਜੈਤੋ, 11 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਫ਼ਰੀਦਕੋਟ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਜੈਤੋ ’ਚ ਹਲਕਾ ਕਨਵੀਨਰ ਪ੍ਰਕਾਸ਼ ਸਿੰਘ ਸੇਵੇਵਾਲਾ ਵਲੋਂ ਨਾਮਦੇਵ ਭਵਨ ਵਿਖੇ ਰੱਖੀ ਵਰਕਰ ਮਿਲਣੀ ਦੌਰਾਨ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੁਣ ਲਗਪਗ ਪੰਜ ਮਹੀਨੇ ਬਾਕੀ ਹਨਅਤੇ ਭਾਜਪਾ ਵਰਕਰਾਂ ਨੂੰ ਪੂਰੀ ਤਨਦੇਹੀ ਨਾਲ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਇਕ ਵਾਰ ਭਾਜਪਾ ਦੇ ਹੱਕ ਵਿਚ ਕਮਲ ਦਾ ਫੁੱਲ ਖਿੜਾ ਦੇਣ ਤਾਂ ਸੂਬੇ ਵਿਚ ਵਿਕਾਸ ਕਾਰਜਾਂ ਦੀ ਹਨ੍ਹੇਰੀ ਲਿਆ ਦਿੱਤੀ ਜਾਵੇਗੀ। ਸੰਨੀ ਬਰਾੜ ਨੇ ਕਿਹਾ ਕਿ ਜ਼ਿਲ੍ਹਾ ਫ਼ਰੀਦਕੋਟ ਵਿਚ ਹਰ ਮਹੀਨੇ ਦੋ ਹਜ਼ਾਰ ਨਵੇਂ ਲੋਕਾਂ ਨੂੰ ਭਾਜਪਾ ਨਾਲ ਜੋੜਨਾ ਉਨ੍ਹਾਂ ਦਾ ਮੁੱਖ ਟੀਚਾ ਹੋਵੇਗਾ, ਰਹਿੰਦੇ ਸਮੇਂ ’ਚ ਦਸ ਹਜ਼ਾਰ ਵਰਕਰ ਭਾਜਪਾ ਦੇ ਝੰਡੇ ਹੇਠਾਂ ਇੱਕਠਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਜ਼ਮੀਨੀ ਪੱਧਰ ’ਤੇ ਵਰਕਰਾਂ ਅਤੇ ਆਮ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਇਆ ਜਾਵੇਗਾ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਤੋਂ ਬਿਨਾਂ ਪੰਜਾਬ ਦੀ ਕਿਸਾਨੀ ਨੂੰ ਸਥਿਰ ਅਤੇ ਖੁਸ਼ਹਾਲ ਬਣਾਉਣਾ ਮੁਸ਼ਕਿਲ ਹੈ। ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀ ਆਮਦਨ ਅਤੇ ਖੇਤੀਬਾੜੀ ਨੂੰ ਮਜ਼ਬੂਤ ਕਰਨ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਰਾਹੀਂ ਕਰੋੜਾਂ ਕਿਸਾਨਾਂ ਨੂੰ ਸਿੱਧਾ ਆਰਥਿਕ ਲਾਭ ਮਿਲਿਆ ਹੈ। ਸੰਨੀ ਬਰਾੜ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਬੇਘਰੇ ਅਤੇ ਲੋੜਵੰਦ ਗਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਉਣ ਲਈ ਵੀ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੇ ਆਪਣੇ ਘਰ ਦੇ ਸੁਪਨੇ ਨੂੰ ਸਾਕਾਰਕਰਨ ਲਈ ਕੇਂਦਰ ਸਰਕਾਰ ਵਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਭਾਜਪਾ ਦੇ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਇੱਕਜੁੱਟ ਹੋ ਕੇ ਕੰਮ ਕਰਨ। ਉਨ੍ਹਾਂ ਕਿਹਾ ਕਿ ਹਰ ਵਰਕਰ ਮੇਰੇ ਨਾਲ ਬੇਝਿਜਕ ਗੱਲਬਾਤ ਕਰ ਸਕਦਾ ਹੈ। ਵਰਕਰਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਮੇਰੇ ਲਈ ਹਮੇਸ਼ਾ ਮਹੱਤਵਪੂਰਨ ਰਹਿਣਗੇ।” ਇਸ ਮੌਕੇ ਹਲਕਾ ਕਨਵੀਨਰ ਪ੍ਰਕਾਸ਼ ਸਿੰਘ ਸੇਵੇਵਾਲਾ ਵਿਧਾਨ ਸਭਾ ਕਨਵੀਨਰ ਭਾਜਪਾ ਜ਼ਿਲ੍ਹਾ ਪ੍ਰਧਾਨ ਐਸ.ਸੀ ਮੋਰਚਾ ਫ਼ਰੀਦਕੋਟ, ਗਗਨ ਸੇਠੀ, ਹਰਚਰਨ ਸਿੰਘ ਸੰਧੂ, ਸੰਦੀਪ ਸ਼ਰਮਾ ਸਟੇਟ ਕਾਰਜਕਰਨੀ ਮੈਂਬਰ, ਰਾਮ ਅਵਤਾਰ ਵਰਮਾ ਜ਼ਿਲ੍ਹਾ ਪ੍ਰਧਾਨ ਓਬੀਸੀ, ਹਰਮੇਲ ਸਿੰਘ ਚਾਹਲ ਸਰਕਲ ਪ੍ਰਧਾਨ ਬਰਗਾੜੀ, ਨਸੀਬ ਸਿੰਘ ਸਰਕਲ ਪ੍ਰਧਾਨ, ਰਮਨਦੀਪ ਮਲਹੋਤਰਾ ਯੂਥ ਪ੍ਰਧਾਨ, ਰਵਿੰਦਰ ਤਾਇਲ, ਰਾਮ ਰਤਨ ਜਿੰਦਲ ਸਰਕਲ ਪ੍ਰਧਾਨ, ਡਾ. ਕਸ਼ਮੀਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਗੁਰਜੀਤ ਸਿੰਘ, ਮਨਧੀਰ ਸਿੰਘ ਔਲਖ, ਅਰਸ਼ਦੀਪ ਸਿੰਘ ਭਲੂਰੀਆ, ਗੋਪਾਲ ਗੋਇਲ, ਡਾਕਟਰ ਰੂਬੀ, ਮਨਜੀਤ ਸਿੰਘ ਢਿੱਲਵਾਂ, ਜੀਵਨ ਸਿੰਘ ਢਿੱਲਵਾਂ, ਸ਼ੇਰ ਸਿੰਘ ਸ਼ੇਰਾਂ, ਜਗਜੀਤ ਸਿੰਘ ਬਰਾੜ, ਗੁਰਨਾਮ ਸਿੰਘ, ਜੱਸਾ ਸਿੰਘ, ਗੁਰਦਿੱਤ ਸਿੰਘ, ਜਗਜੀਤ ਸਿੰਘ ਬਰਾੜ, ਭਿੰਦਰ ਬਰਾੜ, ਕਿਰਸਾਨ ਗੋਇਲ, ਸ਼ਾਮ ਲਾਲ, ਮੋਹਨ ਲਾਲ ਪ੍ਰਵਾਨਾ, ਗਿੰਦਰ ਸਿੰਘ ਰੋਮਾਣਾ, ਬੂਟਾ ਸਿੰਘ ਸਰਾਵਾਂ, ਕੌਰ ਸਿੰਘ ਸਰਾਵਾਂ, ਪਾਲਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ ਚ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਕਪਾਹ ਦੇ ਹੱਥੀਂ ਕੱਤੇ ਸੂਤ ਤੋਂ ਤਿਆਰ ਤਿਰੰਗਾ ਭੇਟ ਅਗਲੀ ਖ਼ਬਰ ਨਿਰਮਲ ਸਿੰਘ ਨਿੰਮਾ ਵੜਿੰਗ ਬਾਜਾਖਾਨਾ ਦੇ ਸਰਕਲ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।