11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਬੰਗਲਾਦੇਸ਼ ਰੇਲਵੇ ਲਈ ਐਲ.ਐਚ.ਬੀ. ਰੇਲ ਡੱਬਿਆਂ ਦਾ ਰੇਕ ਅੱਜ ਆਰ.ਸੀ.ਐਫ. ਤੋਂ ਰਵਾਨਾ ਹੋਵੇਗਾ- ਅਮਨ ਕੁਮਾਰ

ਕਪੂਰਥਲਾ, 11 ਅਗਸਤ (ਅਮਰਜੀਤ ਕੋਮਲ)- ਰੇਲ ਕੋਚ ਫ਼ੈਕਟਰੀ ਕਪੂਰਥਲਾ ਨੇ ਬੰਗਲਾਦੇਸ਼...

ਅਜੀਤ ਡੈਸਕ 11-08-2026

ਕਪੂਰਥਲਾ, 11 ਅਗਸਤ (ਅਮਰਜੀਤ ਕੋਮਲ)- ਰੇਲ ਕੋਚ ਫ਼ੈਕਟਰੀ ਕਪੂਰਥਲਾ ਨੇ ਬੰਗਲਾਦੇਸ਼ ਰੇਲਵੇ ਲਈ 19 ਐਲ.ਐਚ.ਬੀ. ਰੇਲ ਡੱਬਿਆਂ ਦਾ ਪਹਿਲਾ ਰੇਕ ਤਿਆਰ ਕੀਤਾ ਹੈ, ਜੋ 12 ਅਗਸਤ ਨੂੰ ਬੰਗਲਾਦੇਸ਼ ਲਈ ਰਵਾਨਾ ਕੀਤਾ ਜਾਵੇਗਾ। ਇੱਥੇ ਵਰਨਣਯੋਗ ਹੈ ਕਿ ਰੇਲ ਕੋਚ ਫ਼ੈਕਟਰੀ ਤੇ ਬੰਗਲਾਦੇਸ਼ ਰੇਲਵੇ ਦਰਮਿਆਨ 2015-16 ਵਿਚ ਸਹਿਯੋਗ ਦੀ ਸ਼ੁਰੂਆਤ ਦੌਰਾਨ ਆਰ.ਸੀ.ਐਫ. ਨੇ 120 ਐਲ.ਐਚ.ਬੀ. ਬ੍ਰਾਂਡ ਗੇਜ ਯਾਤਰੀ ਰੇਲ ਡੱਬੇ ਬੰਗਲਾਦੇਸ਼ ਨੂੰ ਸਪਲਾਈ ਕੀਤੇ ਸਨ ਤੇ ਇਸ ਸਫ਼ਲ ਸਾਂਝੇਦਾਰੀ ਨੂੰ ਅੱਗੇ ਵਧਾਉਂਦਿਆਂ ਬੰਗਲਾਦੇਸ਼ ਰੇਲਵੇ ਨੇ ਸਾਲ 2024 ਵਿਚ ਰਾਈਟਸ ਰਾਹੀਂ ਆਰ.ਸੀ.ਐਫ. ਨੂੰ 7 ਵੱਖ ਵੱਖ ਕਿਸਮਾਂ ਦੇ 200 ਬ੍ਰਾਂਡ ਗੇਜ ਯਾਤਰੀ ਰੇਲ ਡੱਬਿਆਂ ਦੇ ਨਿਰਮਾਣ ਅਤੇ ਸਪਲਾਈ ਦਾ ਆਰਡਰ ਦਿੱਤਾ ਸੀ, ਜਿਸ ਤਹਿਤ ਆਰ.ਸੀ.ਐਫ. ਵਲੋਂ ਐਲ.ਐਚ.ਬੀ. ਰੇਲ ਡੱਬਿਆਂ ਦਾ ਪਹਿਲਾ ਰੇਕ ਤਿਆਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਨ ਕੁਮਾਰ ਸੀ.ਪੀ.ਆਰ.ਓ. ਆਰ.ਸੀ.ਐਫ. ਨੇ ਦੱਸਿਆ ਕਿ ਇਸ ਰੇਕ ਵਿਚ 3 ਏ.ਸੀ. ਸਲੀਪਰ ਕਾਰ, 3 ਏ.ਸੀ. ਚੇਅਰ ਕਾਰ, 11 ਨਾਨ ਏ.ਸੀ. ਚੇਅਰ ਕਾਰ ਅਤੇ ਦੋ ਪਾਵਰਕਾਰ ਸ਼ਾਮਲ ਹਨ ਤੇ ਇਨ੍ਹਾਂ ਡੱਬਿਆਂ ਵਿਚ ਕਈ ਵਿਸ਼ੇਸ਼ ਡਿਜ਼ਾਈਨ, ਵਿਸ਼ੇਸ਼ਤਾਵਾਂ ਤੇ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ ਕਈ ਐਲ.ਐਚ.ਬੀ. ਕਿਸਮ ਦੇ ਰੇਲ ਡੱਬਿਆਂ ਵਿਚ ਪਹਿਲੀ ਵਾਰ ਵਿਕਸਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਰੇਲ ਡੱਬਿਆਂ ਨੂੰ ਬੰਗਲਾਦੇਸ਼ ਰੇਲਵੇ ਦੀਆਂ ਸੰਚਾਲਨ ਤੇ ਯਾਤਰੀ ਲੋੜਾਂ ਨੂੰ ਮੁੱਖ ਰੱਖਦਿਆਂ ਢਾਲਿਆ ਗਿਆ ਹੈ ਤੇ ਯਾਤਰੀਆਂ ਦੀ ਸਹੂਲਤ ਲਈ ਡਿਜ਼ਾਈਨ ਕੀਤੀਆਂ ਰਿਕਲਾਈਨਿੰਗ ਚੇਅਰ, ਸਟੇਟਲੈੱਸ ਸਟੀਲ, ਆਰਮ ਰੈੱਸਟ ਅਤੇ ਸਟੇਨਲੈਸ ਸਟੀਲ ਦੇ ਫੁੱਟ ਰੈੱਸਟ ਪ੍ਰਦਾਨ ਕੀਤੇ ਗਏ ਹਨ ਤੇ ਇਨ੍ਹਾਂ ਸੀਟਾਂ ਨੂੰ ਕਈ ਪੁਜ਼ੀਸ਼ਨਾਂ ਵਿਚ ਰਿਕਲਾਈਨ ਕਰਨ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਰੇਲ ਡੱਬਿਆਂ ਵਿਚ ਯਾਤਰੀਆਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਏ.ਸੀ. ਕੋਚਾਂ ਵਿਚ ਪੱਖੇ, ਇੰਟੀਗਰੇਟਡਿ ਸੀ.ਸੀ.ਟੀ.ਵੀ. ਸਰਵੀਲੈਂਸ ਸਿਸਟਮ, ਪੈਸੇਂਜਰ ਅਲਾਰਮ ਸਿਸਟਮ, ਅੰਸ਼ਿਕ ਤੌਰ 'ਤੇ ਖੁੱਲਣ ਵਾਲੀਆਂ ਖਿੜਕੀਆਂ, ਬੇਬੀ ਕੇਅਰ ਰੂਮ ਅਤੇ ਪ੍ਰਾਰਥਨਾ ਕਮਰੇ ਸਮੇਤ ਹੋਰ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਰੇਲ ਡੱਬਿਆਂ ਦੀ ਛੱਤ ਦੀ ਬਣਤਰ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਵੱਧ ਆਵਾਜਾਈ ਵਾਲੇ ਸਮੇਂ ਦੌਰਾਨ ਛੱਤ 'ਤੇ ਯਾਤਰੀਆਂ ਦੇ ਵਾਧੂ ਭਾਰ ਨੂੰ  ਰੱਖਿਆ ਜਾ ਸਕੇ।

ਅਮਨ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਰੇਲ ਡੱਬਿਆਂ ਦੀ ਇਕ ਪ੍ਰਮੁੱਖ ਤਕਨੀਕੀ ਵਿਸ਼ੇਸ਼ਤਾ, ਯੂਰਪੀ ਮਿਆਰ ਈ.ਐਨ. 15227 ਦੇ ਅਨੁਕੂਲ ਕਰੈਸ਼ਵਰਦੀ ਡਿਜ਼ਾਈਨ, ਪ੍ਰੋਵੈਨਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਲਈ ਕਾਰਡਬਾਡੀ ਸ਼ੈੱਲ ਨੂੰ ਮੁੜ ਡਿਜ਼ਾਈਨ ਕੀਤਾ ਗਿਆ ਹੈ ਤਾਂ ਜੋ ਕਿਸੇ ਦੁਰਘਟਨਾ ਦੀ ਸਥਿਤੀ ਵਿਚ ਬਿਹਤਰ ਪ੍ਰਦਰਸ਼ਨ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਸੀ.ਪੀ.ਆਰ.ਓ. ਨੇ ਦੱਸਿਆ ਕਿ ਇਨ੍ਹਾਂ ਕੋਚਾਂ ਵਿਚ ਇਲੈਕਟ੍ਰੀਕਲ ਪ੍ਰਣਾਲੀ ਨੂੰ ਵਿਸ਼ੇਸ਼ ਤੌਰ 'ਤੇ 415 ਵੀ ਆਪ੍ਰੇਸ਼ਨ ਲਈ ਡਿਜ਼ਾਈਨ ਕੀਤਾ ਗਿਆ ਹੈ, ਜਦਕਿ ਭਾਰਤੀ ਰੇਲਵੇ ਦੇ ਰਲ ਡੱਬਿਆਂ ਵਿਚ ਆਮ ਤੌਰ 'ਤੇ 750 ਵੀ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ।

ਪਿਛਲੀ ਖ਼ਬਰ ਜੇਐਸਐਸਸੀ ਜੂਨੀਅਰ ਇੰਜੀਨੀਅਰ ਪੇਪਰ ਲੀਕ ਮਾਮਲਾ: ਐਸ.ਆਈ.ਟੀ. ਨੇ ਮੁੰਬਈ ਵਿਚ ਮੁੱਖ ਏਜੰਸੀ ਆਪਰੇਟਰ ਨੂੰ ਗ੍ਰਿਫ਼ਤਾਰ ਕੀਤਾ ਅਗਲੀ ਖ਼ਬਰ 20.44 ਗ੍ਰਾਮ ਹੈਰੋਇਨ ਤੇ 5.60 ਲੱਖ ਰੁਪਏ ਡਰੱਗ ਮਨੀ ਸਣੇ ਤਸਕਰ ਕਾਬੂ