ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬਾਬਾ ਕਰਤਾਰ ਦਾਸ ਦੀ ਬਰਸੀ ਮਨਾਈ
ਬਰਗਾੜੀ, 11 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਬਾਬਾ ਕਰਤਾਰ ਦਾਸ ਯੂਥ ਵੈਲਫ਼ੇਅਰ ਕਲੱਬ, ਗ੍ਰਾਮ ਪੰਚਾਇਤ, ਨਗਰ ਨਿਵਾਸੀ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬਾਬਾ ਕਰਤਾਰ ਦਾਸ ਦੀ ਸਾਲਾਨਾ ਬਰਸੀ ਬੜੀ ਹੀ ਸ਼ਰਧਾ ਦੇ ਉਤਸ਼ਾਹ ਨਾਲ ਬਾਬਾ ਕਰਤਾਰ ਦਾਸ ਦੀ ਸਮਾਧ ’ਤੇ ਮਨਾਈ ਗਈ। ਬਰਸੀ ਦੀ ਸ਼ੁਰੂਆਤ ਡੇਰਾ ਬਾਬਾ ਹਰੀ ਸਿੰਘ ਰੱਬ ਕੋਟਕਪੂਰੇ ਦੇ ਸੰਚਾਲਕ ਬਾਬਾ ਗੁਰਮੀਤ ਸਿੰਘ ਵਲੋਂ ਸਮੂਹ ਕਲੱਬ ਦੇ ਮੈਂਬਰ, ਗ੍ਰਾਮ ਪੰਚਾਇਤ ਅਤੇ ਹੋਰ ਸੇਵਦਾਰਾਂ ਦੀ ਹਾਜ਼ਰੀ ’ਚ ਬਾਬੇ ਦੀ ਸਮਾਧ ’ਤੇ ਝੰਡਾ ਚੜ੍ਹਾ ਕਿ ਸੰਤਾਂ, ਮਹਾਂਪੁਰਸ਼ਾਂ, ਪੀਰਾਂ, ਫਕੀਰਾਂ ਦੇ ਚਰਨਾਂ ’ਚ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਹੋਈ।
ਬਰਗਾੜੀ, 11 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਬਾਬਾ ਕਰਤਾਰ ਦਾਸ ਯੂਥ ਵੈਲਫ਼ੇਅਰ ਕਲੱਬ, ਗ੍ਰਾਮ ਪੰਚਾਇਤ, ਨਗਰ ਨਿਵਾਸੀ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬਾਬਾ ਕਰਤਾਰ ਦਾਸ ਦੀ ਸਾਲਾਨਾ ਬਰਸੀ ਬੜੀ ਹੀ ਸ਼ਰਧਾ ਦੇ ਉਤਸ਼ਾਹ ਨਾਲ ਬਾਬਾ ਕਰਤਾਰ ਦਾਸ ਦੀ ਸਮਾਧ ’ਤੇ ਮਨਾਈ ਗਈ। ਬਰਸੀ ਦੀ ਸ਼ੁਰੂਆਤ ਡੇਰਾ ਬਾਬਾ ਹਰੀ ਸਿੰਘ ਰੱਬ ਕੋਟਕਪੂਰੇ ਦੇ ਸੰਚਾਲਕ ਬਾਬਾ ਗੁਰਮੀਤ ਸਿੰਘ ਵਲੋਂ ਸਮੂਹ ਕਲੱਬ ਦੇ ਮੈਂਬਰ, ਗ੍ਰਾਮ ਪੰਚਾਇਤ ਅਤੇ ਹੋਰ ਸੇਵਦਾਰਾਂ ਦੀ ਹਾਜ਼ਰੀ ’ਚ ਬਾਬੇ ਦੀ ਸਮਾਧ ’ਤੇ ਝੰਡਾ ਚੜ੍ਹਾ ਕਿ ਸੰਤਾਂ, ਮਹਾਂਪੁਰਸ਼ਾਂ, ਪੀਰਾਂ, ਫਕੀਰਾਂ ਦੇ ਚਰਨਾਂ ’ਚ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਹੋਈ। ਇਸ ਬਾਅਦ ਲੋਕ ਗਾਇਕ ਗੁਰਸੇਵਕ ਬਰਗਾੜੀ, ਮਨੀ ਸਾਹੋਕੇ ਨੇ ਆਪਣੇ ਲੋਕ ਗੀਤਾਂ ਰਾਹੀਂ ਬਾਬਿਆਂ ਦਾ ਗੁਣਗਾਣ ਕੀਤਾ। ਜਸਵਿੰਦਰ ਸਿੰਘ ਸਰਾਏਨਾਗਾ ਅਤੇ ਮਨਮੰਦਰ ਮਨਾਵਾਂ, ਸ਼ਿਵਰਜ਼ਨੀ ਮਨਾਵਾਂ ਤੇ ਸਾਥੀਆਂ ਨੇ ਸੂਫੀ ਕਲਾਮ ਪੇਸ਼ ਕਰਕੇ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ। ਕਲੱਬ ਵਲੋਂ ਪਿਛਲੇ ਸਮੇਂ ਸਮਾਜਸੇਵੀ ਤੇ ਲੋਕ ਭਲਾਈ ਦੇ ਕੰਮ ਕਰਨ ਵਾਲੀਆਂ ਸ਼ਖ਼ਸੀਅਤ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਇੰਚ. ਦਰਸ਼ਨ ਸਿੰਘ ਢਿੱਲਵਾਂ, ਹਲਕਾ ਇੰਚਾ. ਸੂਬਾ ਸਿੰਘ ਬਾਦਲ, ਸਰਪੰਚ ਸੋਹਣ ਸਿੰਘ, ਬੇਅੰਤ ਸਿੰਘ ਬੁਰਜ, ਪ੍ਰਧਾਨ ਜਸਕਰਨ ਸਿੰਘ, ਮੰਗਾ ਸਿੰਘ, ਜੱਗਾ ਸਿੰਘ, ਬਲਕਰਨ ਸਿੰਘ, ਸੁਖਮਿਲਾਪ ਸਿੰਘ, ਬੋਹੜ ਸਿੰਘ ਪੰਚ, ਪਰਮਜੀਤ ਸਿੰਘ ਪੰਚ, ਹਰਮਨ ਸਿੰਘ, ਆਪ ਆਗੂ ਲੱਖਾ ਭੱਟੀ, ਬਲਕਰਨ ਸਿੰਘ, ਬਾਬਾ ਬੂਟਾ ਸਿੰਘ, ਗੋਬਿੰਦ ਸਿੰਘ ਚਹਿਲ, ਦੀਪ ਸਿੰਘ ਆਦਿ ਹਾਜ਼ਰ ਸਨ।