21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਪਾਰਕ ’ਚ ਸੈਰ ਕਰਦੇ ਪਤੀ-ਪਤਨੀ ਦੀ ਕੀਤੀ ਕੁੱਟਮਾਰ 3 ਨਾਮਜ਼ਦ ਤੇ ਔਰਤ ਸਮੇਤ 4 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ

ਰਾਜਪੁਰਾ, 20 ਅਕਤੂਬਰ (ਜੀ. ਪੀ.

ਅਜੀਤ ਡੈਸਕ 21-10-2026
ਰਾਜਪੁਰਾ, 20 ਅਕਤੂਬਰ (ਜੀ. ਪੀ. ਸਿੰਘ)- ਪਾਰਕ ਵਿਚ ਸੈਰ ਕਰਦਿਆਂ ਪਤੀ-ਪਤਨੀ ਦੀ ਕੁੱਟਮਾਰ ਕਰਨ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਥਾਣਾ ਸ਼ੰਭੂ ਦੀ ਪੁਲਿਸ ਨੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਰਣਦੀਪ ਕੌਰ ਪਤਨੀ ਛਿੰਦਾ ਸਿੰਘ ਵਾਸੀ ਪਿੰਡ ਮੋਹੀ ਕਲਾਂ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਆਪਣੇ ਪਤੀ ਛਿੰਦਾ ਸਿੰਘ ਨਾਲ ਪਾਰਕ ਵਿਚ ਸੈਰ ਕਰ ਰਹੀ ਸੀ ਤਾਂ ਰਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਮੋਹੀ ਕਲਾਂ ਨੇ ਆ ਕੇ ਉਸ ਦੇ ਪਤੀ ਵਿਚ ਮੋਟਰਸਾਈਕਲ ਮਾਰਿਆ। ਜਿਸ ਕਾਰਨ ਰਵਿੰਦਰ ਸਿੰਘ ਦੀ ਉਸ ਨਾਲ ਬਹਿਸਬਾਜ਼ੀ ਕਰ ਲੱਗ ਗਿਆ। ਇਸ ਤੋਂ ਕੁੱਝ ਸਮੇਂ ਬਾਅਦ ਰਵਿੰਦਰ ਸਿੰਘ ਦੀ ਮਾਂ ਸੁਮਨ, ਪਿਤਾ ਸਾਧੂ ਸਿੰਘ ਅਤੇ ਇਕ ਔਰਤ ਸਮੇਤ 4 ਅਣਪਛਾਤੇ ਮੌਕੇ ’ਤੇ ਪਹੁੰਚ ਗਏ ਤੇ ਉਨ੍ਹਾਂ ਉਸ ਦੀ ਅਤੇ ਉਸ ਦੇ ਪਤੀ ਛਿੰਦਾ ਸਿੰਘ ਦੀ ਕੁੱਟਮਾਰ ਕੀਤੀ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਸ਼ੰਭੂ ਦੀ ਪੁਲਿਸ ਨੇ ਉਕਤ 7 ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਵਿਖੇ ਅਧਿਆਪਕਾਂ ਲਈ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਜ਼ਿਲ੍ਹੇ ਭਰ ’ਚ ਵੱਖ-ਵੱਖ ਥਾਵਾਂ ’ਤੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਦੁਸਹਿਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।