ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਹੇਠ ਕੱਢਿਆ ਗਿਆ ਵਿਸ਼ਾਲ ਰੋਸ ਮਾਰਚ
ਪਟਿਆਲਾ, 19 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)- ਮਾਨਸਾ ਵਿਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸਦੇ ਵਿਰੋਧ ਵਿਚ ਪਰਵਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਦੇ ਸੱਦੇ ਉਪਰ ਪਟਿਆਲਾ ਦਿਹਾਤੀ ਦੀ ਸੰਗਤਾਂ ਅਤੇ ਵੱਖ-ਵੱਖ ਜਥੇਬੰਦੀਆਂ ਨੇ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਹੇਠ ਪਟਿਆਲਾ ਵਿਖੇ ਵਿਸ਼ਾਲ ਰੋਸ ਮਾਰਚ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਲੈ ਕੇ ਸਿਹਤ ਮੰਤਰੀ ਡਾ. ਬਲਬੀਰ ਦੀ ਕੋਠੀ ਤੱਕ ਕੱਢਿਆ ਗਿਆ।
ਪਟਿਆਲਾ, 19 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)- ਮਾਨਸਾ ਵਿਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸਦੇ ਵਿਰੋਧ ਵਿਚ ਪਰਵਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਦੇ ਸੱਦੇ ਉਪਰ ਪਟਿਆਲਾ ਦਿਹਾਤੀ ਦੀ ਸੰਗਤਾਂ ਅਤੇ ਵੱਖ-ਵੱਖ ਜਥੇਬੰਦੀਆਂ ਨੇ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਹੇਠ ਪਟਿਆਲਾ ਵਿਖੇ ਵਿਸ਼ਾਲ ਰੋਸ ਮਾਰਚ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਲੈ ਕੇ ਸਿਹਤ ਮੰਤਰੀ ਡਾ. ਬਲਬੀਰ ਦੀ ਕੋਠੀ ਤੱਕ ਕੱਢਿਆ ਗਿਆ। ਇਸ ਦੌਰਾਨ ਸਤਵਿੰਦਰ ਸਿੰਘ ਟੌਹੜਾ ਅਤੇ ਉਨਾ ਦੇ ਸਾਥੀਆਂ ਵਲੋ ਇਕ ਲਾਹਨਤੀ ਪੱਤਰ ਸਿਹਤ ਮੰਤਰੀ ਦੇ ਪੀ. ਏ. ਕਰਨਲ ਜੇ. ਬੀ. ਨੂੰ ਸੌਪਿਆ ਗਿਆ। ਇਸ ਮੌਕੇ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨੇ ਆਪਣੀ ਜਾਨ ਇਕ ਫ਼ਿਰਕੇ ਵਿਸ਼ੇਸ਼ ਲਈ ਨਹੀਂ ਸਗੋਂ ਸਮੁੱਚੀ ਮਾਨਵਤਾ ਤੇ ਸਮੁੱਚੇ ਪੰਜਾਬੀਆਂ ਲਈ ਕੁਰਬਾਨ ਕਰ ਦਿੱਤੀ ਹੈ। ਇਸ ਮੌਕੇ ਲਖਵੀਰ ਸਿੰਘ ਲੌਟ ਨੇ ਕਿਹਾ ਕਿ ਪਰਿਵਾਰ ਨੂੰ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਰਿੰਦਰ ਸਿੰਘ ਭਿੰਡਰ ਜ਼ਿਲ੍ਹਾ ਪ੍ਰਧਾਨ ਯੂਥ ਵਾਰਿਸ ਪੰਜਾਬ ਦੇ, ਮਨਜੀਤ ਸਿੰਘ ਚਾਹਲ ਮਿਸਲ ਸਤਲੁਜ, ਪ੍ਰੋ. ਮਹਿੰਦਰ ਪਾਲ ਸਿੰਘ, ਹਰਭਜਨ ਸਿੰਘ ਕਸ਼ਮੀਰੀ, ਜਥੇਦਾਰ ਜੋਗਿੰਦਰ ਸਿੰਘ ਲੌਟ, ਅਮਰੀਕ ਸਿੰਘ ਅਜਨੋਦਾ, ਜਗਤਾਰ ਸਿੰਘ ਮਾਜਰੀ ਅਕਾਲੀਆਂ, ਭੀਮ ਸਿੰਘ ਲੰਗ ਕਿਸਾਨ ਆਗੂ, ਸੁਖਵਿੰਦਰ ਸਿੰਘ ਲੰਗ, ਪਰਗਟ ਸਿੰਘ ਚਲੈਲਾ, ਅਜਾਇਬ ਸਿੰਘ ਨੰਦਪੁਰ ਕੇਸੋ, ਪਰਮਿੰਦਰ ਸਿੰਘ ਨੰਦਪੁਰ, ਲਖਵੀਰ ਸਿੰਘ ਚਲੈਲਾ, ਪਰਮਜੀਤ ਸਿੰਘ ਸਿੰਬੜੋ, ਐਡਵੋਕੇਟ ਲਖਵਿੰਦਰ ਸਿੰਘ ਇਛੇਵਾਲ, ਚੈਨੀ ਰੋਹਟਾ, ਸੋਨੀ ਹਿਆਣਾ, ਸਹਿਜਪ੍ਰੀਤ ਦੰਦਰਾਲਾ ਖਰੌੜ, ਗੁਰਸਿਮਰਨ ਬੈਦਵਾਨ ਅਰਬਨ ਅਸਟੇਟ, ਜਸਵੰਤ ਸਿੰਘ ਅਕੋਤ, ਸੁਖਬੀਰ ਸਿੰਘ ਬੁਲਾਰਾ ਵਾਰਿਸ ਪੰਜਾਬ, ਐਡਵੋਕੇਟ ਸੁਖਵਿੰਦਰ ਸਿੰਘ ਬੋਬੀ, ਜਥੇਦਾਰ ਦਰਸ਼ਨ ਸਿੰਘ ਰਣੀਆ, ਬਲਜਿੰਦਰ ਸਿੰਘ ਸ਼ਿੰਟੂ, ਜੱਸੀ ਨਿਹੰਗ, ਅਮਰੀਕ ਸਿੰਘ ਪੇਧਨ, ਗੁਰਮੁੱਖ ਸਿੰਘ ਕਨਸੂਹਾ, ਮੱਖਣ ਸਿੰਘ ਕਨਸੂਹਾ, ਗੁਰਵਿੰਦਰ ਸਿੰਘ ਹਿਆਣਾ, ਇੰਦਰਜੀਤ ਸਿੰਘ ਮੰਡੋੜ, ਬਹਾਦਰ ਸਿੰਘ ਮੰਡੋੜ, ਜੱਗੀ ਰੋਹਟੀ ਬਸਤਾ, ਪਰਮਜੀਤ ਸਿੰਘ ਮਹਿਮਦਪੁਰ, ਪ੍ਰੋ. ਹਰਭਜਨ ਸਿੰਘ ਤੇ ਹੋਰ ਹਾਜ਼ਰ ਸਨ।