26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪਟੇਲ ਕਾਲਜ ਵਲੋਂ ਕਰੀਅਰ ਕਾਊਂਸਲਿੰਗ ਵਰਕਸ਼ਾਪ ਕਰਵਾਈ

ਰਾਜਪੁਰਾ, 25 ਅਗਸਤ (ਜੀ. ਪੀ.

ਅਜੀਤ ਡੈਸਕ 26-08-2026
ਰਾਜਪੁਰਾ, 25 ਅਗਸਤ (ਜੀ. ਪੀ. ਸਿੰਘ)-ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਤੇ ਪਟੇਲ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਲੋਂ ਟੈੱਕ ਸਲਿਊਸ਼ਨਜ਼, ਮੁਹਾਲੀ ਦੇ ਸਹਿਯੋਗ ਨਾਲ ਪਿ੍ੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਤੇ ਡਾਇਰੈਕਟਰ ਪ੍ਰੋ. ਰਾਜੀਵ ਬਹੀਆ ਦੀ ਦੇਖ-ਰੇਖ ਹੇਠ ਇਕ ਕਰੀਅਰ ਕਾਊਂਸਲਿੰਗ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਵਿਚ ਬੀ. ਏ., ਬੀ. ਸੀ. ਏ., ਬੀ ਕਾਮ, ਬੀ. ਬੀ. ਏ. ਤੇ ਐੱਮ. ਸੀ. ਏ. ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਟੈੱਕ ਲਾਈਫ਼ ਸਲਿਊਸ਼ਨਜ਼, ਮੁਹਾਲੀ ਦੇ ਮਾਰਕੀਟਿੰਗ ਮੁਖੀ ਨਵਨੀਤ ਸਿੰਘ ਨੇ ਸੈਸ਼ਨ ਦਾ ਸੰਚਾਲਨ ਕੀਤਾ ਅਤੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਉੱਭਰਦੀਆਂ ਤਕਨੀਕਾਂ, ਕਰੀਅਰ ਦੇ ਮੌਕਿਆਂ ਤੇ ਉਦਯੋਗਿਕ ਰੁਝਾਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ, ਆਨਲਾਈਨ ਘੁਟਾਲਿਆਂ, ਧੋਖਾਧੜੀ ਵਾਲੀਆਂ ਕਾਲਾਂ ਅਤੇ ਡਿਜੀਟਲ ਸੁਰੱਖਿਆ ਬਾਰੇ ਵੀ ਜਾਗਰੂਕ ਕੀਤਾ ਅਤੇ ਸਾਈਬਰ ਖ਼ਤਰਿਆਂ ਤੋਂ ਸੁਚੇਤ ਰਹਿਣ ਲਈ ਵਿਹਾਰਕ ਸੁਝਾਅ ਸਾਂਝੇ ਕੀਤੇ। ਇਹ ਵਰਕਸ਼ਾਪ ਟ੍ਰੇਨਿੰਗ ਤੇ ਪਲੇਸਮੈਂਟ ਅਫ਼ਸਰ ਡਾ. ਅਮਿਤਾ ਕੌਸ਼ਲ ਦੀ ਅਗਵਾਈ ਅਤੇ ਡਾ. ਆਂਚਲ ਜੌਲੀ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਮੌਕੇ ਫੈਕਲਟੀ ਮੈਂਬਰਾਂ ਲੈਫ਼ਟੀਨੈਂਟ ਡਾ. ਜੈਦੀਪ ਸਿੰਘ, ਡਾ. ਤਰਨਜੀਤ ਸਿੰਘ, ਡਾ. ਨਵਨੀਤ, ਡਾ. ਹਰਜਿੰਦਰ, ਡਾ. ਦੀਕਸ਼ਾ ਤੇ ਡਾ. ਤਰੰਗ ਨੇ ਇਸ ਸਮਾਗਮ ਨੂੰ ਸਫਲ ਕਰਨ ਵਿਚ ਯੋਗਦਾਨ ਪਾਇਆ।
ਪਿਛਲੀ ਖ਼ਬਰ ਜ਼ਿਲ੍ਹਾ ਸਕੂਲ ਟੂਰਨਾਮੈਂਟ ’ਚ ਲੜਕਿਆਂ ਦੇ ਜੂਡੋ ਮੁਕਾਬਲੇ ਕਰਵਾਏ ਅਗਲੀ ਖ਼ਬਰ ਘਨੌਰ ’ਚ 2 ਦਰਜਨ ਵਰਕਰ ਅਕਾਲੀ ਦਲ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।