ਮਹਿੰਗਾਈ ਦੀ ਮਾਰ ਬਾਜ਼ਾਰ ’ਚ ਮਚੀ ਹਾਹਾਕਾਰ, ਚੀਨੀ ਤੋਂ ਬਾਅਦ ਹੁਣ ਪਿਆਜ਼ ਨੇ ਕਢਵਾਏ ਲੋਕਾਂ ਦੇ ਹੰਝੂ
ਰਾਜਪੁਰਾ, 25 ਅਗਸਤ (ਰਣਜੀਤ ਸਿੰਘ)-ਪੰਜਾਬ ਵਿਚ ਬਰਸਾਤੀ ਘਾਹ ਵਾਂਗ ਵਧ ਰਹੀ ਮਹਿੰਗਾਈ ਨੇ ਗਰੀਬ ਆਦਮੀ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਥੋੜੇ ਦਿਨ ਪਹਿਲਾਂ ਚੀਨੀ ਦੇ ਭਾਅ ਨੇ ਆਸਮਾਨ ਛੂਹ ਲਿਆ ਸੀ ਅਤੇ ਹੁਣ ਪਿਆਜ਼ਾਂ ਦੇ ਰੇਟ ਨੇ ਲੋਕਾਂ ਦੇ ਹੰਝੂ ਕਢਵਾ ਦਿੱਤੇ ਹਨ।
ਅਜੀਤ ਡੈਸਕ
26-08-2026