ਗੋਲਡਨ ਏਰਾ ਸਕੂਲ ਦੇ ਦੋ ਵਿਦਿਆਰਥੀਆਂ ਦੀ ਨੈਸ਼ਨਲ ਪੱਧਰ ਖੇਡਾਂ ਲਈ ਹੋਈ ਚੋਣ
ਭਾਦਸੋਂ, 25 ਅਗਸਤ (ਗੁਰਬਖਸ ਸਿੰਘ ਵੜੈਚ)-ਗੋਲਡਨ ਏਰਾ ਸਕੂਲ ਦਿੱਤੂਪੁਰ ਜਿਥੇ ਪੜ੍ਹਾਈ ਦੇ ਖੇਤਰ ਵਿਚ ਆਪਣਾ ਨਾਂਅ ਚਮਕਾ ਰਹੀ ਹੈ ਉਸ ਦੇ ਨਾਲ ਨਾਲ ਖੇਡਾਂ ਵਿਚ ਵੀ ਸਕੂਲ ਦੇ ਵਿਦਿਆਰਥੀ ਸਕੂਲ ਦਾ ਨਾਂਅ ਚਮਕਾ ਰਹੇ ਹਨ। ਇਸ ਸਕੂਲ ਦੇ ਦੋ ਹੋਣਹਾਰ ਵਿਦਿਆਰਥੀਆਂ ਜਸਕਰਨ ਸਿੰਘ ਪੁੱਤਰ ਜਗਤਾਰ ਸਿੰਘ, ਜਮਾਤ 11ਵੀਂ ( ਆਰਟਸ) ਤੇ ਮਨਮੀਤ ਕੌਰ ਪੁੱਤਰੀ ਕੁਲਦੀਪ ਸਿੰਘ, ਜਮਾਤ 12ਵੀਂ (ਆਰਟਸ) ਨੇ ਸ਼ੁਸ਼ੀਲ ਦੇਵੀ ਪਬਲਿਕ ਸਕੂਲ ਪਟਿਆਲਾ ਵਿਖੇ ਹੋ ਰਹੀ ਸੀ.
ਭਾਦਸੋਂ, 25 ਅਗਸਤ (ਗੁਰਬਖਸ ਸਿੰਘ ਵੜੈਚ)-ਗੋਲਡਨ ਏਰਾ ਸਕੂਲ ਦਿੱਤੂਪੁਰ ਜਿਥੇ ਪੜ੍ਹਾਈ ਦੇ ਖੇਤਰ ਵਿਚ ਆਪਣਾ ਨਾਂਅ ਚਮਕਾ ਰਹੀ ਹੈ ਉਸ ਦੇ ਨਾਲ ਨਾਲ ਖੇਡਾਂ ਵਿਚ ਵੀ ਸਕੂਲ ਦੇ ਵਿਦਿਆਰਥੀ ਸਕੂਲ ਦਾ ਨਾਂਅ ਚਮਕਾ ਰਹੇ ਹਨ। ਇਸ ਸਕੂਲ ਦੇ ਦੋ ਹੋਣਹਾਰ ਵਿਦਿਆਰਥੀਆਂ ਜਸਕਰਨ ਸਿੰਘ ਪੁੱਤਰ ਜਗਤਾਰ ਸਿੰਘ, ਜਮਾਤ 11ਵੀਂ ( ਆਰਟਸ) ਤੇ ਮਨਮੀਤ ਕੌਰ ਪੁੱਤਰੀ ਕੁਲਦੀਪ ਸਿੰਘ, ਜਮਾਤ 12ਵੀਂ (ਆਰਟਸ) ਨੇ ਸ਼ੁਸ਼ੀਲ ਦੇਵੀ ਪਬਲਿਕ ਸਕੂਲ ਪਟਿਆਲਾ ਵਿਖੇ ਹੋ ਰਹੀ ਸੀ. ਬੀ. ਐਸ. ਈ. ਕਲੱਸਟਰ ਐਥਲੈਟਿਕਸ ਚੈਂਪੀਅਨਸ਼ਿਪ 2026-27 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਹਾਸਿਲ ਕਰਕੇ ਰਾਸ਼ਟਰੀ ਪੱਧਰ ਦੀ ਪ੍ਰਤੀਯੋਗਤਾ ਲਈ ਆਪਣੀ ਜਗ੍ਹਾ ਪੱਕੀ ਕੀਤੀ ਹੈ। ਇਹ ਪ੍ਰਤੀਯੋਗਿਤਾ ਸੀ. ਬੀ. ਐਸ. ਈ. ਵਲੋਂ ਸੁਸ਼ੀਲਾ ਦੇਵੀ ਪਬਲਿਕ ਸਕੂਲ, ਪਟਿਆਲਾ ਵਿਖੇ ਕਰਵਾਈ ਗਈ, ਜਿਸ ਵਿਚ ਵੱਖ-ਵੱਖ ਸਟੇਟਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ’ਚ ਗੋਲਡਨ ਏਰਾ ਸਕੂਲ, ਦਿੱਤੂਪੁਰ ਦੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ, ਮਿਹਨਤ ਅਤੇ ਸ਼ਾਨਦਾਰ ਖੇਡ ਪ੍ਰਦਰਸ਼ਨ ਦੇ ਬਲਬੂਤੇ ਚਾਂਦੀ ਦਾ ਤਗਮਾ ਜਿੱਤ ਕੇ ਰਾਸ਼ਟਰੀ ਪੱਧਰ ਦੀ ਚੈਂਪੀਅਨਸ਼ਿਪ ਲਈ ਚੋਣ ਕਰਵਾ ਲਈ। ਸਕੂਲ ਪ੍ਰੈਜ਼ੀਡੈਂਟ ਵਿਕਾਸ ਸੇਠ ਤੇ ਪ੍ਰਿੰਸੀਪਲ ਸੁਮੀਰਾ ਸ਼ਰਮਾ ਨੇ ਦੋਵੇਂ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਹੋਏ ਰਾਸ਼ਟਰੀ ਪੱਧਰ ’ਤੇ ਸਕੂਲ, ਮਾਪਿਆਂ ਅਤੇ ਪੰਜਾਬ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਬੰਧਕ ਕਮੇਟੀ ਤੇ ਸਮੂਹ ਸਟਾਫ ਵਲੋਂ ਜਸਕਰਨ ਸਿੰਘ ਅਤੇ ਮਨਮੀਤ ਕੌਰ ਨੂੰ ਇਸ ਵੱਡੀ ਸਫਲਤਾ ਲਈ ਅਤੇ ਰਾਸ਼ਟਰੀ ਪੱਧਰ ਦੀ ਪ੍ਰਤੀਯੋਗਿਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।