26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪਿੰਡ ਸਹਿਜਪੁਰ ਕਲਾਂ ਵਿਚ ਮਨੁੱਖਤਾ ਦੇ ਭਲੇ ਲਈ 50 ਇਕਾਈਆਂ ਖੂਨ ਇਕੱਤਰ

ਸਮਾਣਾ, 25 ਅਗਸਤ (ਸਾਹਿਬ ਸਿੰਘ)-ਮਨੁੱਖਤਾ ਦੇ ਭਲੇ ਲਈ ਨੇੜਲੇ ਪਿੰਡ ਸਹਿਜਪੁਰ ਕਲਾਂ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਵਲੋਂ ਸੰਦੀਪ ਸਿੰਘ ਧੀਮਾਨ ਪ੍ਰਧਾਨ ਤੇ ਲਵਪ੍ਰੀਤ ਸਿੰਘ ਸੰਧੂ ਉਪ ਪ੍ਰਧਾਨ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਦੂਜਾ ਖੂਨਦਾਨ ਕੈਂਪ ਲਗਾਇਆ, ਜਿਸ ਵਿਚ 50 ਵਲੰਟੀਅਰਾਂ ਵਲੋਂ ਖੂਨ ਦਾਨ ਕੀਤਾ। ਖੂਨਦਾਨ ਕੈਂਪ ਦਾ ਉਦਘਾਟਨ ਗ੍ਰੰਥੀ ਸਿੰਘ ਭਾਈ ਗੁਰਦੀਪ ਸਿੰਘ ਨੇ ਖੁਦ ਖੂਨਦਾਨ ਕਰਕੇ ਕੀਤਾ।

ਅਜੀਤ ਡੈਸਕ 26-08-2026
ਸਮਾਣਾ, 25 ਅਗਸਤ (ਸਾਹਿਬ ਸਿੰਘ)-ਮਨੁੱਖਤਾ ਦੇ ਭਲੇ ਲਈ ਨੇੜਲੇ ਪਿੰਡ ਸਹਿਜਪੁਰ ਕਲਾਂ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਵਲੋਂ ਸੰਦੀਪ ਸਿੰਘ ਧੀਮਾਨ ਪ੍ਰਧਾਨ ਤੇ ਲਵਪ੍ਰੀਤ ਸਿੰਘ ਸੰਧੂ ਉਪ ਪ੍ਰਧਾਨ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਦੂਜਾ ਖੂਨਦਾਨ ਕੈਂਪ ਲਗਾਇਆ, ਜਿਸ ਵਿਚ 50 ਵਲੰਟੀਅਰਾਂ ਵਲੋਂ ਖੂਨ ਦਾਨ ਕੀਤਾ। ਖੂਨਦਾਨ ਕੈਂਪ ਦਾ ਉਦਘਾਟਨ ਗ੍ਰੰਥੀ ਸਿੰਘ ਭਾਈ ਗੁਰਦੀਪ ਸਿੰਘ ਨੇ ਖੁਦ ਖੂਨਦਾਨ ਕਰਕੇ ਕੀਤਾ। ਕੈਂਪ ਵਿਚ ਗੁਰਚਰਨ ਸਿੰਘ ਸਹਿਜਪੁਰ ਕਲਾਂ ਨੇ 16ਵੀਂ ਵਾਰ ਖੂਨਦਾਨ ਕੀਤਾ। ਕੈਂਪ ਵਿਚ ਡਾ. ਰਜਿੰਦਰ ਸਿੰਘ ਮੂੰਡਖੇੜਾ, ਚਮਕੌਰ ਸਿੰਘ, ਹਰਜੋਤ ਸਿੰਘ, ਜੋਬਨਪ੍ਰੀਤ ਸਿੰਘ, ਗੁਰਮਨ ਸਿੰਘ, ਜਸਕਰਨ ਸਿੰਘ, ਖੁਸ਼ਪ੍ਰੀਤ ਸਿੰਘ ਜਸ਼ਨੀ, ਜਸਪ੍ਰੀਤ ਸਿੰਘ, ਸਤਨਾਮ ਸਿੰਘ, ਗੁਰਲਾਲ ਸਿੰਘ, ਲਵਪ੍ਰੀਤ ਸਿੰਘ ਸਮਾਣਾ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ। ਇਸ ਮੌਕੇ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਤਗਮੇ ਪਾ ਕੇ ਸਨਮਾਨਿਤ ਕੀਤਾ। ਖੂਨਦਾਨੀਆਂ ਨੂੰ ਸਨਮਾਨਿਤ ਕਰ ਦੇ ਹੋਏ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਨੇ ਕਿਹਾ ਕਿ ਖੂਨ ਇਕ ਅਜਿਹਾ ਤਰਲ ਹੈ ਕਿ ਕਿਸੇ ਫੈਕਟਰੀ ਜਾਂ ਕਾਰਖਾਨੇ ਵਿਚ ਨਹੀਂ ਬਣਦਾ, ਇਸ ਲਈ ਮਨੁੱਖੀ ਜਾਨਾਂ ਬਚਾਉਣ ਲਈ ਨੌਜਵਾਨਾਂ ਨੂੰ ਖੂਨ ਦਾਨ ਸੇਵਾ ਵਿਚ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹਰ ਮਹੀਨੇ 5 ਤੇ 20 ਤਰੀਕ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿਚ ਸਵੇਰੇ 9 ਵਜੇ ਤੋਂ 1 ਵਜੇ ਤੱਕ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ।
ਪਿਛਲੀ ਖ਼ਬਰ ਹਰਦਿਆਲ ਸਿੰਘ ਕੰਬੋਜ ਨੇ ਪਰਿਵਾਰ ਸਮੇਤ ਕੀਤੇ ਸ੍ਰੀ ਅਯੁੱਧਿਆ ਧਾਮ ਮੰਦਰ ਵਿਖੇ ਰਾਮ ਲੱਲਾ ਦੇ ਦਰਸ਼ਨ ਅਗਲੀ ਖ਼ਬਰ ਮਹਿੰਗਾਈ ਦੀ ਮਾਰ ਬਾਜ਼ਾਰ ’ਚ ਮਚੀ ਹਾਹਾਕਾਰ, ਚੀਨੀ ਤੋਂ ਬਾਅਦ ਹੁਣ ਪਿਆਜ਼ ਨੇ ਕਢਵਾਏ ਲੋਕਾਂ ਦੇ ਹੰਝੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।