26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਮੋਟਰਸਾਈਕਲ ਸਵਾਰਾਂ ਨੇ ਸਾਈਕਲ ਵਾਲੇ ਤੋਂ ਨਕਦੀ ਖੋਹੀ

ਪਟਿਆਲਾ, 25 ਅਗਸਤ (ਮਨਦੀਪ ਸਿੰਘ ਖਰੌੜ)-ਪਿੰਡ ਸੁਰਾਜਪੁਰ ਲਾਗੇ ਸਾਈਕਲ ’ਤੇ ਜਾ ਰਹੇ ਇਕ ਨੌਜਵਾਨ ਤੋਂ ਮੋਟਰਸਾਈਕਲ ਤੇ ਸਕੂਟਰੀ ’ਤੇ ਆਏ 5 ਵਿਅਕਤੀਆਂ ਉਸ ਤੋਂ ਮੋਬਾਈਲ ਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ। ਇਸ ਸੰਬੰਧੀ ਕਿ੍ਸ਼ਨਪੁਰੀ ਨੇ ਥਾਣਾ ਪਸਿਆਣਾ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਸਾਈਕਲ ’ਤੇ ਪਿੰਡ ਸੁਰਾਜਪੁਰ ਨੇੜੇ ਜਾ ਰਿਹਾ ਸੀ।

ਅਜੀਤ ਡੈਸਕ 26-08-2026
ਪਟਿਆਲਾ, 25 ਅਗਸਤ (ਮਨਦੀਪ ਸਿੰਘ ਖਰੌੜ)-ਪਿੰਡ ਸੁਰਾਜਪੁਰ ਲਾਗੇ ਸਾਈਕਲ ’ਤੇ ਜਾ ਰਹੇ ਇਕ ਨੌਜਵਾਨ ਤੋਂ ਮੋਟਰਸਾਈਕਲ ਤੇ ਸਕੂਟਰੀ ’ਤੇ ਆਏ 5 ਵਿਅਕਤੀਆਂ ਉਸ ਤੋਂ ਮੋਬਾਈਲ ਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ। ਇਸ ਸੰਬੰਧੀ ਕਿ੍ਸ਼ਨਪੁਰੀ ਨੇ ਥਾਣਾ ਪਸਿਆਣਾ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਸਾਈਕਲ ’ਤੇ ਪਿੰਡ ਸੁਰਾਜਪੁਰ ਨੇੜੇ ਜਾ ਰਿਹਾ ਸੀ। ਇਸ ਦੌਰਾਨ ਸਕੂਟਰ ’ਤੇ ਦੋ ਨੌਜਵਾਨ ਆਏ ਤੇ ਇਕ ਮੋਟਰਸਾਈਕਲ ’ਤੇ ਦੋ ਲੜਕੇ ਤੇ ਇਕ ਲੜਕੀ ਅਚਾਨਕ ਆ ਕੇ ਉਸ ਨਾਲ ਧੱਕਾਮੁੱਕੀ ਕਰਨ ਲੱਗ ਪਏ। ਸਕੂਟਰੀ ’ਤੇ ਪਿੱਛੇ ਬੈਠੇ ਲੜਕੇ ਨੇ ਉਸ ਵੱਲ ਕਿਰਪਾਨ ਕੱਢ ਕੇ ਸਾਮਾਨ ਦੇਣ ਲਈ ਕਿਹਾ ਤੇ ਧੱਕੇ ਨਾਲ ਉਸ ਦਾ ਮੋਬਾਈਲ ਫ਼ੋਨ ਤੇ ਪਰਸ ਖੋਹ ਕੇ ਫ਼ਰਾਰ ਹੋ ਗਏ। ਜਿਸ ਆਧਾਰ ’ਤੇ ਪੁਲਿਸ ਨੇ ਗੁਰਵਿੰਦਰ ਸਿੰਘ, ਹਰਦੀਪ ਸਿੰਘ, ਸਿਮਰਨ ਕੌਰ ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਨੈਸ਼ਨਲ ਹਾਈਵੇ ਜਾਮ ਕਰਕੇ ਸਥਾਨਕ ਲੋਕਾਂ ਨੇ ਲਗਾਇਆ ਧਰਨਾ ਅਗਲੀ ਖ਼ਬਰ ਪੰਜਾਬ ਦੇ ਮੁਲਾਜ਼ਮਾਂ ਵਲੋਂ ਮਹਾਂਬੰਦ ਦੀਆਂ ਤਿਆਰੀਆਂ ਮੁਕੰਮਲ ਸਰਕਾਰੀ ਵਿਭਾਗਾਂ ਦੇ 3 ਲੱਖ ਮੁਲਾਜ਼ਮ ਕੱਲ੍ਹ ਛੁੱਟੀ ֹ’...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।