08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪੰਜਾਬ ਪਬਲਿਕ ਸਕੂਲ ਨਾਭਾ ਨੇ ਆਲ ਇੰਡੀਆ ਆਈਪੀਐਸਸੀ ਹਾਕੀ ਲੜਕੇ (ਅੰਡਰ-14) ਚੈਂਪੀਅਨਸ਼ਿਪ-2026 'ਤੇ ਕੀਤਾ ਕਬਜ਼ਾ

ਨਾਭਾ ਦੇ ਪੀ.ਪੀ.ਐਸ. ਸਕੂਲ 'ਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਆਲ ਇੰਡੀਆ ਆਈ.ਪੀ.ਐਸ.ਸੀ. ਹਾਕੀ ਲੜਕੇ (ਅੰਡਰ-14) ਚੈਂਪੀਅਨਸ਼ਿਪ ਦੀ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਅਤੇ ਸਕੂਲ ਹੈਡਮਾਸਟਰ ਡਾ. ਡੀ.ਸੀ. ਸ਼ਰਮਾ ਮੰਤਰੀ ਖੁਡੀਆਂ ਦਾ ਸਨਮਾਨ ਕਰਦੇ ਹੋਏ | ਤਸਵੀਰਾਂ : ਜਗਨਾਰ ਸਿੰਘ ਦੁਲੱਦੀ <br/> 17-05-2026
ਨਾਭਾ, 16 ਮਈ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਪੰਜਾਬ ਪਬਲਿਕ ਸਕੂਲ ਨੇ 13 ਤੋਂ 15 ਮਈ ਤੱਕ ਆਲ ਇੰਡੀਆ ਆਈਪੀਐਸਸੀ ਹਾਕੀ ਲੜਕੇ(ਅੰਡਰ-14) ਚੈਂਪੀਅਨਸ਼ਿਪ-2026 ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ, ਜਿਸ ਵਿੱਚ ਦੇਸ਼ ਭਰ ਦੇ ਅੱਠ ਪ੍ਰਮੁੱਖ ਪਬਲਿਕ ਸਕੂਲ ਸ਼ਾਮਲ ਹੋਏ | ਇਸ ਆਲ ਇੰਡੀਆ ਆਈਪੀਐਸਸੀ ਹਾਕੀ ਦੇ ਮੈਚਾਂ ਦਾ ਉਦਘਾਟਨ ਹੈੱਡਮਾਸਟਰ ਡਾ. ਡੀ.ਸੀ. ਸ਼ਰਮਾ ਵਲੋਂ ਕੀਤਾ ਗਿਆ, ਜਿਨ੍ਹਾਂ ਨੇ ਟੀਮਾਂ ਨੂੰ ਖੇਡ ਦੀ ਅਸਲ ਭਾਵਨਾ ਨਾਲ ਮੁਕਾਬਲਾ ਕਰਨ ਲਈ ਉਤਸ਼ਾਹਿਤ ਕੀਤਾ | ਪਹਿਲੇ ਦੋ ਦਿਨਾਂ ਵਿਚ ਲੀਗ ਪੜਾਅ ਵਿਚ ਮੁਕਾਬਲੇ ਵਾਲੇ ਮੈਚ ਅਤੇ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲੇ | ਪੀਪੀਐਸ ਨਾਭਾ ਨੇ ਆਪਣੇ ਪੂਲ ਵਿਚ ਸ਼ਾਨਦਾਰ ਜਿੱਤਾਂ ਨਾਲ ਦਬਦਬਾ ਬਣਾਇਆ, ਜਿਸ ਵਿਚ ਮਾਡਰਨ ਸਕੂਲ ਬਾਰਾਖੰਬਾ, ਨਵੀਂ ਦਿੱਲੀ ਉੱਤੇ 8-0 ਦੀ ਜਿੱਤ; ਹੈਦਰਾਬਾਦ ਪਬਲਿਕ ਸਕੂਲ, ਬੇਗਮਪੇਟ ਉੱਤੇ 5-0 ਦੀ ਜਿੱਤ; ਅਤੇ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਉੱਤੇ 6-0 ਦੀ ਜਿੱਤ ਸ਼ਾਮਲ ਹੈ | ਦੂਨ ਸਕੂਲ, ਦੇਹਰਾਦੂਨ ਅਤੇ ਸੈਨਿਕ ਸਕੂਲ, ਚਿਤੌੜਗੜ੍ਹ ਨੇ ਵੀ ਨਾਕਆਊਟ ਪੜਾਅ ਵਿਚ ਅੱਗੇ ਵਧਣ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸੈਮੀਫਾਈਨਲ ਵਿਚ, ਦੂਨ ਸਕੂਲ, ਦੇਹਰਾਦੂਨ ਨੇ ਹੈਦਰਾਬਾਦ ਪਬਲਿਕ ਸਕੂਲ, ਬੇਗਮਪੇਟ ਨੂੰ 3-0 ਨਾਲ ਹਰਾਇਆ, ਜਦੋਂ ਕਿ ਪੀਪੀਐਸ ਨਾਭਾ ਨੇ ਸੈਨਿਕ ਸਕੂਲ, ਚਿਤੌੜਗੜ੍ਹ ਨੂੰ ਇੱਕ ਰੋਮਾਂਚਕ ਮੁਕਾਬਲੇ ਵਿੱਚ 5-3 ਨਾਲ ਹਰਾਇਆ | ਸੈਨਿਕ ਸਕੂਲ, ਚਿਤੌੜਗੜ੍ਹ ਨੇ ਹਾਰਡਲਾਈਨ ਮੈਚ ਵਿਚ 3-0 ਦੀ ਜਿੱਤ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਫਾਈਨਲ ਵਿੱਚ ਇੱਕ ਦਿਲਚਸਪ ਮੁਕਾਬਲਾ ਹੋਇਆ ਜਿਸ ਵਿਚ ਪੰਜਾਬ ਪਬਲਿਕ ਸਕੂਲ, ਨਾਭਾ ਨੇ ਦੂਨ ਸਕੂਲ, ਦੇਹਰਾਦੂਨ ਨੂੰ 4-3 ਨਾਲ ਹਰਾ ਕੇ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ | ਵਿਅਕਤੀਗਤ ਪੁਰਸਕਾਰ ਗੁਰਫਤਿਹ ਸਿੰਘ (ਸਰਬੋਤਮ ਗੋਲਕੀਪਰ), ਰੋਹੀਹਾਨ (ਸਰਬੋਤਮ ਪਡਿਫੈਂਡਰ), ਦੇਵਾਂਸ਼ ਰਾਜ (ਮੋਸਟ ਪਰੌਮਸਿੰਗ ਖਿਡਾਰੀ) ਅਤੇ ਸੁਖਮਨਵੀਰ ਸਿੰਘ (ਸਰਬੋਤਮ ਖਿਡਾਰੀ) ਨੂੰ ਦਿੱਤੇ ਗਏ | ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਸਰਪ੍ਰਸਤ ਅਤੇ ਮੁੱਖ ਮਹਿਮਾਨ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ, ਪੰਜਾਬ ਵਲੋਂ ਕੀਤੀ ਗਈ ਅਤੇ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ |
ਪਿਛਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ ਵਲੋਂ ਭੁੱਨਰਹੇੜੀ 'ਚ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਜੀ.ਬੀ.ਆਈ. ਸਕੂਲ ਨੇ ਇੰਗਲਿਸ਼ ਡੈਕਲਾਮੇਸਨ ਮੁਕਾਬਲੇ 'ਚ ਹਾਸਿਲ ਕੀਤਾ ''ਬੈੱਸਟ ਪਰਫਾਰਮਿੰਗ ਸਕੂਲ'' ਦਾ ਖ਼ਿਤਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।