08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਜੀ.ਬੀ.ਆਈ. ਸਕੂਲ ਨੇ ਇੰਗਲਿਸ਼ ਡੈਕਲਾਮੇਸਨ ਮੁਕਾਬਲੇ 'ਚ ਹਾਸਿਲ ਕੀਤਾ ''ਬੈੱਸਟ ਪਰਫਾਰਮਿੰਗ ਸਕੂਲ'' ਦਾ ਖ਼ਿਤਾਬ

ਜੀ. ਬੀ. ਆਈ. ਸਕੂਲ ਨਾਭਾ ਦੇ ਜੇਤੂ ਵਿਦਿਆਰਥੀ ਆਪਣੇ ਅਧਿਆਪਕ ਨਾਲ | ਅਜੀਤ ਤਸਵੀਰ <br/> 17-05-2026
ਨਾਭਾ,16 ਮਈ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਜੀ ਬੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਸੁਸ਼ੀਲਾ ਦੇਵੀ ਪਬਲਿਕ ਸਕੂਲ ਵਿਚ ਰੋਟਰੀ ਕਲੱਬ ਵਲੋਂ ਕਰਵਾਏ ਗਏ ਇੰਗਲਿਸ਼ ਡੈਕਲਾਮੇਸਨ ਮੁਕਾਬਲੇ ਵਿਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਪਿ੍ੰਸੀਪਲ ਡਾ. ਇੰਦਰਜੀਤ ਪਾਲ ਕੌਰ ਗਰੇਵਾਲ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ 13 ਪ੍ਰਸਿੱਧ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਉਨ੍ਹਾਂ ਦੱਸਿਆ ਕਿ ਸਕੂਲ ਚੇਅਰਮੈਨ ਸੰਦੀਪ ਬਾਂਸਲ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ | ਸਕੂਲ ਪਿ੍ੰਸੀਪਲ ਨੇ ਦੱਸਿਆ ਕਿ ਜਮਾਤ ਤੀਜੀ ਤੋਂ ਪੰਜਵੀਂ 'ਚ ਜਮਾਤ ਚੌਥੀ ਦੀ ਵਿਦਿਆਰਥਣ ਮੰਨਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ ਜਦੋਂ ਕਿ ਜਮਾਤ ਛੇਵੀਂ ਤੋਂ ਨੌਵੀਂ ਸ਼੍ਰੇਣੀ ਵਿਚ ਜਮਾਤ ਨੌਵੀਂ ਦੀ ਵਿਦਿਆਰਥਣ ਗੁਰਕਿਰਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਇਸੇ ਤਰ੍ਹਾਂ ਜਮਾਤ ਨੌਵੀਂ ਤੋਂ ਜਮਾਤ ਬਾਰ੍ਹਵੀਂ ਸ਼੍ਰੇਣੀ ਵਿਚ ਜਮਾਤ ਨੌਵੀਂ ਦੀ ਹੀ ਵਿਦਿਆਰਥਣ ਗੁਰਸ਼ਬਦ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ | ਉਨ੍ਹਾਂ ਕਿਹਾ ਕਿ ਵਿਸ਼ੇਸ਼ ਮਾਣ ਦੀ ਗੱਲ ਇਹ ਰਹੀ ਕਿ ਭਾਗ ਲੈਣ ਵਾਲੇ 13 ਸਕੂਲਾਂ ਵਿਚੋਂ ਜੀ ਬੀ ਆਈ ਸਕੂਲ ਇਕੱਲਾ ਐਸਾ ਸਕੂਲ ਰਿਹਾ ਜਿਸ ਨੇ ਤਿੰਨਾਂ ਹੀ ਸ਼੍ਰੇਣੀਆਂ 'ਚ ਇਨਾਮ ਜਿੱਤ ਕੇ ''ਬੈੱਸਟ ਪਰਫਾਰਮਿੰਗ ਸਕੂਲ'' ਦਾ ਖ਼ਿਤਾਬ ਆਪਣੇ ਨਾਮ ਕੀਤਾ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਦੀ ਜੱਜਾਂ ਵਲੋਂ ਭਰਪੂਰ ਸਰਾਹਨਾ ਕੀਤੀ ਗਈ | ਸਕੂਲ ਪਿ੍ੰਸੀਪਲ ਡਾ ਗਰੇਵਾਲ ਨੇ ਸਾਰੇ ਜੇਤੂ ਵਿਦਿਆਰਥੀਆਂ, ਮਾਰਗਦਰਸ਼ਕ ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਦਿਲੋਂ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਸਮਰਪਣ ਅਤੇ ਵਿਲੱਖਣ ਪ੍ਰਤਿਭਾ ਦਾ ਨਤੀਜਾ ਹੈ, ਜਿਸ ਨੇ ਪੂਰੇ ਜੀ ਬੀ ਪਰਿਵਾਰ ਨੂੰ ਮਾਣ ਦੁਆਇਆ ਹੈ |
ਪਿਛਲੀ ਖ਼ਬਰ ਪੰਜਾਬ ਪਬਲਿਕ ਸਕੂਲ ਨਾਭਾ ਨੇ ਆਲ ਇੰਡੀਆ ਆਈਪੀਐਸਸੀ ਹਾਕੀ ਲੜਕੇ (ਅੰਡਰ-14) ਚੈਂਪੀਅਨਸ਼ਿਪ-2026 'ਤੇ ਕੀਤਾ ਕਬਜ਼ਾ ਅਗਲੀ ਖ਼ਬਰ ਸਰਕਾਰੀ ਸਕੂਲ ਰਾਮਗੜ੍ਹ ਮੋਤੀ ਬਾਗ ਦੇ ਸ਼ਾਨਦਾਰ ਨਤੀਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।