ਢਿੱਲਵਾਂ (ਕਪੂਰਥਲਾ), 8 ਅਕਤੂਬਰ (ਗੋਬਿੰਦ ਸੁਖੀਜਾ)- ਢਿਲਵਾਂ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਦੋ ਨੌਜਵਾਨਾਂ ਨੂੰ 9 ਗ੍ਰਾਮ ਹੈਰੋਇਨ, ਇਲੈਕਟ੍ਰੋਨਿਕ ਕੰਪਿਊਟਰ ਕੰਡਾ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਢਿਲਵਾਂ ਜਸਦੀਪ ਸਿੰਘ, ਰਵਿੰਦਰ ਸਿੰਘ ਏ. ਐਸ. ਆਈ. ਨੇ ਦੱਸਿਆ ਕਿ ਆਪਣੇ ਸਾਥੀਆਂ ਨਾਲ ਗਸ਼ਤ ਦੌਰਾਨ ਅਨਾਜ ਮੰਡੀ ਢਿਲਵਾਂ ਵਿਖੇ ਮੌਜੂਦ ਸਨ।
ਇਕ ਮੁਖ਼ਬਰ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਉਹ ਰੇਲਵੇ ਸਟੇਸ਼ਨ ਤੋਂ ਥੋੜ੍ਹਾ ਪਿੱਛੇ ਸੜਕ ਕਿਨਾਰੇ ਪਹੁੰਚੇ ਅਤੇ ਦੋ ਨੌਜਵਾਨਾਂ ਸਵਰਨਜੀਤ ਸਿੰਘ ਪੁੱਤਰ ਸਰਬਜੀਤ ਵਾਸੀ ਪੱਤੀ ਜੱਲੂ ਕੀ ਢਿਲਵਾਂ ਅਤੇ ਸੰਦੀਪ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਮੰਡ ਢਿਲਵਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਤੋਂ 09 ਗ੍ਰਾਮ ਹੈਰੋਇਨ ਅਤੇ ਕੰਪਿਊਟਰ ਇਲੈਕਟ੍ਰੋਨਿਕ ਕੰਡਾ ਬਰਾਮਦ ਕੀਤਾ ਗਿਆ। ਉਕਤ ਕਥਿਤ ਦੋਸ਼ੀਆਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਥਾਣਾ ਢਿੱਲਵਾਂ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।