08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਦਕਰ ਦੀ ਜੈਅੰਤੀ ਮੌਕੇ ਕੀਤਾ ਯਾਦ

ਅਜੀਤ ਡੈਸਕ 15-04-2026
ਨਾਭਾ, 14 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਅੱਜ 136ਵੇਂ ਜਨਮ ਦਿਵਸ ਮੌਕੇ ਸਥਾਨਕ ਪਟਿਆਲਾ ਗੇਟ ਸਥਿਤ ਆਮ ਆਦਮੀ ਪਾਰਟੀ ਹਲਕਾ ਨਾਭਾ ਦੇ ਵਲੰਟੀਅਰਾਂ ਵਲੋਂ ਹਲਕੇ ਦੇ ਆਗੂ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਬਾਬਾ ਸਾਹਿਬ ਦੇ ਬੁੱਤ 'ਤੇ ਫੁੱਲ ਮਾਲਾ ਭੇਂਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ | ਉਪਰੰਤ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਸਭ ਦੇਸ਼ਾਂ ਤੋਂ ਵਿਲੱਖਣ ਤੇ ਸਮਾਨਤਾ ਦੇਣ ਵਾਲਾ ਦੇਸ਼ ਦਾ ਭਵਿੱਖ ਬਣਾਉਣ ਲਈ ਇਕ ਵਧੀਆ ਸੰਵਿਧਾਨ ਬਣਾਇਆ | ਜਿਸ ਵਿਚ ਦੇਸ਼ ਦੇ ਹਰ ਵਰਗ ਦੇ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਦਿੱਤੇ ਗਏ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਸਮੁੱਚੇ ਦੇਸ ਵਾਸੀਆਂ ਲਈ ਇਕ ਚਾਨਣ ਮੁਨਾਰਾ ਸਨ, ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਉਨ੍ਹਾਂ ਦੇ ਸੰਦੇਸ਼ਾਂ 'ਤੇ ਅਮਲ ਕਰੀਏ | ਉਨ੍ਹਾਂ ਕਿਹਾ ਡਾਕਟਰ ਬੀ.ਆਰ. ਅੰਬੇਦਕਰ ਵਲੋਂ ਭਾਰਤੀ ਸਮਾਜ ਅਤੇ ਖ਼ਾਸ ਕਰਕੇ ਮਹਿਲਾਵਾਂ ਸਮੇਤ ਸਮਾਜ ਦੇ ਪਛੜੇ ਤੇ ਦੱਬੇ-ਕੁਚਲੇ ਲੋਕਾਂ ਦੇ ਵਿਕਾਸ 'ਚ ਪਾਏ ਅਹਿਮ ਯੋਗਦਾਨ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ | ਇਸ ਮੌਕੇ ਸੀਨੀਅਰ ਆਗੂ ਜਥੇਦਾਰ ਲਾਲ ਸਿੰਘ ਰਣਜੀਤਗੜ੍ਹ, ਲਾਲੀ ਫਤਿਹਪੁਰ, ਗੋਪੀ ਫੈਜਗੜ੍ਹ, ਸੁੱਖ ਘੁੰਮਣ ਚਾਸਵਾਲ, ਸੁਖਜੀਤ ਸਿੰਘ ਹਾਂਸ, ਲਾਡੀ ਖਹਿਰਾ, ਕੇਵਲ ਸਿੰਘ ਰਣਜੀਤਗੜ੍ਹ ਮੈਂਬਰ ਬਲਾਕ ਸੰਮਤੀ, ਜਸਪ੍ਰੀਤ ਸਿੰਘ ਰਾਇਮਲਮਾਜਰੀ, ਦਵਿੰਦਰ ਸਿੰਘ ਥੂਹੀ, ਹੈਪੀ ਪਾਲੀਆਂ, ਜਸਕਰਨਵੀਰ ਸਿੰਘ ਤੇਜੇ, ਹਨੀ ਪਹਾੜਪੁਰ, ਰਮਨਦੀਪ ਸਿੰਘ ਸੋਹੀ, ਅਕਾਸ ਕੁਮਾਰ ਗੋਲੂ ਪ੍ਰਧਾਨ, ਸਾਨੂੰ ਰਾਮ, ਬਲਵੀਰ ਸਿੰਘ ਠੇਕੇਦਾਰ, ਅੰਮਿ੍ਤਪਾਲ ਸਿੰਘ ਕਾਕਾ, ਧੀਰਜ ਠਾਕੁਰ, ਹੈਪੀ ਅਰੋੜਾ, ਜਤਿੰਦਰ ਸਿੰਘ ਕਕਰਾਲਾ, ਪਰਮਿੰਦਰ ਸਿੰਘ ਭੰਗੂ, ਪਾਲੀ ਤੂੰਗਾਂ, ਕੁਲਦੀਪ ਸਿੰਘ ਹੈਪੀ, ਰਘਵੀਰ ਸਿੰਘ ਨਰਮਾਣਾ, ਕੁਲਵੰਤ ਸਿੰਘ ਪਹਾੜਪੁਰ, ਬਲਵਿੰਦਰ ਸਿੰਘ ਪੋਪਲ, ਗੁਰਪ੍ਰੀਤ ਸਿੰਘ ਗੁਰੀ, ਬੱਗਾ ਕਕਰਾਲਾ ਆਦਿ ਸਮੇਤ ਵੱਡੀ ਗਿਣਤੀ ਵਿਚ 'ਆਪ' ਵਲੰਟੀਅਰ ਮੌਜੂਦ ਸਨ |
ਪਿਛਲੀ ਖ਼ਬਰ ਲਾਇਨਜ਼ ਕਲੱਬ ਨਾਭਾ ਵਿਖੇ ਹੋਈ ਰਿਜਨਲ ਕਾਨਫਰੰਸ ਅਗਲੀ ਖ਼ਬਰ ਨਿਤ ਦਿਨ ਆਵਾਜਾਈ ਦੇ ਰਾਹ 'ਚ ਰੋੜਾ ਬਣ ਰਹੇ ਬਿਜਲੀ ਨਿਗਮ ਅੱਗੇ ਲੱਗਦੇ ਧਰਨਿਆਂ ਤੋਂ ਲੋਕ ਦੁਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।