ਨਾਭਾ, 14 ਅਪ੍ਰੈਲ (ਕਰਮਜੀਤ ਸਿੰਘ)-ਐਮ.ਜੇ.ਐੱਫ ਲਾਇਨ ਰਾਜੀਵ ਬਾਂਸਲ, ਡਿਸਟਿ੍ਕਟ-321 ਐੱਫ ਦੇ ਰੀਜਨ ਚੇਅਰਮੈਨ ਵਲੋਂ ਲਾਇਨਜ਼ ਭਵਨ ਨਾਭਾ ਵਿਖੇ ਰੀਜਨਲ ਕਾਨਫਰੰਸ 'ਜੈਵਿਨ-2026' ਦਾ ਸ਼ਾਨਦਾਰ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਸਮਾਜ ਸੇਵਾ ਨਾਲ ਜੁੜੇ ਕਈ ਪ੍ਰਮੁੱਖ ਲਾਇਨ ਮੈਂਬਰਾਂ ਨੇ ਹਾਜ਼ਰੀ ਭਰੀ ਅਤੇ ਵੱਖ-ਵੱਖ ਕਲੱਬਾਂ ਦੀਆਂ ਗਤੀਵਿਧੀਆਂ ਨੂੰ ਸਾਂਝਾ ਕੀਤਾ ਗਿਆ | ਸਮਾਗਮ ਦੇ ਮੁੱਖ ਮਹਿਮਾਨ ਡਿਸਟਿ੍ਕਟ ਗਵਰਨਰ ਪੀ.ਐਮ.ਜੇ.ਐੱਫ ਲਾਇਨ ਅਮਿ੍ਤਪਾਲ ਐਸ. ਝੰਡੂ ਸਨ, ਜਿਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਲਾਇਨਜ਼ ਕਲੱਬਾਂ ਦੀ ਸਮਾਜ ਸੇਵਾ ਵਿੱਚ ਭੂਮਿਕਾ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਪਹਿਲੇ ਵਾਈਸ ਡਿਸਟਿ੍ਕਟ ਗਵਰਨਰ ਐਮ.ਜੇ.ਐੱਫ ਲਾਇਨ ਅਜੈ ਗੋਇਲ ਅਤੇ ਦੂਜੇ ਵਾਈਸ ਡਿਸਟਿ੍ਕਟ ਗਵਰਨਰ ਐਮ.ਜੇ.ਐੱਫ ਲਾਇਨ ਨਰੇਸ਼ ਗੋਇਲ ਦਾ ਕਾਨਫਰੰਸ ਚੇਅਰਮੈਨ ਐਮ.ਜੇ.ਐੱਫ ਲਾਇਨ ਡਾ. ਮਨਮੋਹਨ ਕੌਸ਼ਲ ਵਲੋਂ ਤਹਿ ਦਿਲੋਂ ਸਵਾਗਤ ਕੀਤਾ ਗਿਆ | ਮੰਚ ਸੰਚਾਲਨ ਦੀ ਜਿੰਮੇਵਾਰੀ ਲਾਇਨ ਸੁਰਿੰਦਰ ਬੀਰ ਐਸ. ਸੇਠੀ ਨੇ ਬਖੂਬੀ ਨਿਭਾਈ |ਕਾਨਫਰੰਸ ਵਿੱਚ ਲਾਇਨਜ਼ ਕਲੱਬ ਨਾਭਾ, ਮੰਡੀ ਗੋਬਿੰਦਗੜ੍ਹ, ਮੰਡੀ ਗੋਬਿੰਦਗੜ੍ਹ ਗ੍ਰੇਟਰ, ਮੰਡੀ ਗੋਬਿੰਦਗੜ੍ਹ ਸੁਪਰੀਮ, ਖੰਨਾ ਗ੍ਰੇਟਰ, ਰਾਜਪੁਰਾ ਅਤੇ ਬੱਸੀ ਪਠਾਣਾ ਦੇ ਪ੍ਰਧਾਨਾਂ, ਸਕੱਤਰਾਂ, ਖਜਾਨਚੀਆਂ ਅਤੇ ਮੈਂਬਰਾਂ ਨੇ ਭਾਗ ਲਿਆ | ਇਸ ਦੌਰਾਨ ਸੱਤਾਂ ਕਲੱਬਾਂ ਵਲੋਂ ਕੀਤੇ ਗਏ ਸਮਾਜਿਕ ਪ੍ਰੋਜੈਕਟਾਂ ਦੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ, ਜੋ ਰਾਜੀਵ ਬਾਂਸਲ ਦੀ ਅਗਵਾਈ ਹੇਠ ਸਫਲਤਾਪੂਰਵਕ ਚਲਾਏ ਗਏ | ਇਸ ਮੌਕੇ ਐਮ.ਜੇ.ਐੱਫ ਲਾਇਨ ਰਾਜੀਵ ਬਾਂਸਲ ਨੂੰ ਸਮਾਜ ਸੇਵਾ ਵਿਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਇੰਟਰਨੈਸ਼ਨਲ ਪ੍ਰਧਾਨ ਪੀ.ਐਮ.ਜੇ.ਐੱਫ ਲਾਇਨ ਏ.ਪੀ. ਸਿੰਘ ਵਲੋਂ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਆਯੋਜਨ ਵਿੱਚ ਲਾਇਨ ਗੁਰਮੀਤ ਸਿੰਘ, ਪੀ.ਕੇ. ਅਸਥਾ, ਨਰੇਸ਼ ਗਰਗ, ਐਡਵੋਕੇਟ ਰੀਤ ਇਕਬਾਲ ਐਸ. ਮਿਝਲ, ਦੀਪਕ ਸੂਦ, ਅਮਰਿਕ ਸਿੰਘ, ਰਾਜੇਸ਼ ਬਾਂਸਲ (ਬਾਬੂ), ਰਮਨ ਸਿੰਗਲਾ ਅਤੇ ਮੁਕੇਸ਼ ਸ਼ਰਮਾ ਨੇ ਮਹੱਤਵਪੂਰਨ ਯੋਗਦਾਨ ਪਾਇਆ | ਇਹ ਕਾਨਫਰੰਸ ਸਮਾਜ ਸੇਵਾ ਦੇ ਖੇਤਰ ਵਿਚ ਨਵੀਆਂ ਦਿਸ਼ਾਵਾਂ ਤੇ ਸਹਿਯੋਗ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਈ |