ਸਮਾਣਾ, 14 ਅਪ੍ਰੈਲ (ਪ੍ਰੀਤ ਸਿੰਘ ਨਾਗੀ)-ਮੁਲਾਜ਼ਮ ਆਗੂ ਤਰਲੋਕ ਸਿੰਘ ਤੁਲੀ ਜੋ ਕੋਆਪਰੇਟਿਵ ਵਿਭਾਗ ਵਿਚੋਂ ਬਤੌਰ ਇੰਸਪੈਕਟਰ ਸੇਵਾ ਮੁਕਤ ਹੋਏ ਅਕਾਲ ਚਲਾਣਾ ਕਰ ਗਏ ਹਨ | ਉਨ੍ਹਾਂ ਦੇ ਅੰਤਿਮ ਸਸਾਕਰ ਸਮੇਂ ਜਥੇਦਾਰ ਅਮਰਜੀਤ ਸਿੰਘ ਪੰਜਰਥ, ਗੋਪਾਲ ਸ਼ਰਮਾ, ਜਗਦੇ ਸਿੰਘ ਕੈਂਥ, ਮੰਗਤ ਮਵੀ, ਨੀਟਾ ਚੀਮਾ, ਮਾਸਟਰ ਜਸਵੀਰ ਸਿੰਘ ਪ੍ਰਧਾਨ ਪੈਨਸ਼ਨਰ ਐਸੋ., ਗਗਨਦੀਪ ਸਿੰਘ ਨਾਗੀ ਸਮੇਤ ਹੋਰ ਵੀ ਇਲਾਕਾ ਨਿਵਾਸੀ ਸ਼ਾਮਲ ਸਨ |