07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਜ਼ਿਲ੍ਹਾ ਚੇਅਰਮੈਨ ਕੁਲਵਿੰਦਰ ਸਿੰਘ ਸੁੱਖੇਵਾਲ ਦੀ ਅਗਵਾਈ ਹੇਠ ਮਨਾਇਆ ਬਾਬਾ ਸਹਿਬ ਭੀਮ ਰਾਓ ਅੰਬੇਡਕਰ ਦਾ ਜਨਮ ਦਿਨ

ਅਜੀਤ ਡੈਸਕ 15-04-2026
ਨਾਭਾ, 14 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ 135ਵੇਂ ਜਨਮ ਦਿਨ ਮੌਕੇ ਕੁਲਵਿੰਦਰ ਸਿੰਘ ਸੁੱਖੇਵਾਲ ਚੇਅਰਮੈਨ ਕਾਂਗਰਸ ਐਸ ਸੀ ਵਿਭਾਗ ਪਟਿਆਲਾ ਦਿਹਾਤੀ ਅਤੇ ਐਲ.ਡੀ.ਐਮ. ਕੋਆਰਡੀਨੇਟਰ ਹਲਕਾ ਨਾਭਾ ਵੱਲੋਂ ਜਿਥੇ ਹਲਕੇ ਦੇ ਵੱਖ ਵੱਖ ਪ੍ਰੋਗਰਾਮਾਂ ਵਿੱਚ ਹਾਜ਼ਰੀ ਲਗਵਾਈ ਗਈ ਉਥੇ ਸਥਾਨਕ ਪਟਿਆਲਾ ਗੇਟ ਸਥਿਤ ਬਾਵਾ ਸਹਿਬ ਦੇ ਬੁੱਤ ਤੇ ਫੂੱਲ ਮਾਲਾ ਭੇਟ ਕਰਕੇ ਬਾਬਾ ਸਾਹਿਬ ਨੂੰ ਯਾਦ ਕੀਤਾ ਗਿਆ | ਉਪਰੰਤ ਗੱਲਬਾਤ ਦੋਰਾਨ ਦੇ ਵਿੱਚ ਕੁਲਵਿੰਦਰ ਸਿੰਘ ਸੁੱਖੇਵਾਲ ਨੇ ਦਲਿਤਾਂ ਪਿਛੜੀਆਂ ਅਤੇ ਦੱਬੇ ਕੁੱਚਲੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਰਫ ਬੁੱਤਾਂ 'ਤੇ ਮਾਲਾਵਾਂ ਪਾਉਣ ਨਾਲ ਬੀ ਆਰ ਅੰਬੇਡਕਰ ਸਾਹਿਬ ਦਾ ਸੁਪਨਾ ਪੂਰਾ ਨਹੀਂ ਹੋਵੇਗਾ, ਉਨ੍ਹਾਂ ਦੇ ਸਿਧਾਂਤ ਪੜੋ ਜੁੜੋ ਸੰਘਰਸ਼ ਕਰੋ | ਇਸ ਮੌਕੇ ਵੱਡੀ ਗਿਣਤੀ 'ਚ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਮੌਜੂਦ ਸਨ |
ਪਿਛਲੀ ਖ਼ਬਰ ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਮਨਾਇਆ ਵਿਸਾਖੀ ਦਾ ਤਿਉਹਾਰ ਅਗਲੀ ਖ਼ਬਰ 33ਫ਼ੀਸਦੀ ਰਾਖਵਾਂਕਰਨ ਰਾਜਨੀਤੀ ਤੇ ਰਾਸ਼ਟਰ ਨਿਰਮਾਣ 'ਚ ਔਰਤਾਂ ਦੀ ਭੂਮਿਕਾ ਨੂੰ ਮਜ਼ਬੂਤ ਕਰੇਗਾ-ਪ੍ਰਨੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।