07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਮਨਾਇਆ ਵਿਸਾਖੀ ਦਾ ਤਿਉਹਾਰ

ਅਜੀਤ ਡੈਸਕ 15-04-2026
ਨਾਭਾ, 14 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਪੀ.ਪੀ.ਐਸ. ਵਿਖੇ ਵਿਸਾਖੀ ਸਮਾਰੋਹ ਕਰਵਾਇਆ ਗਿਆ | ਸਕੂਲ ਹੈੱਡਮਾਸਟਰ ਡਾ. ਡੀਸੀ ਸ਼ਰਮਾ ਨੇ ਇਸ ਸਮਾਰੋਹ ਦਾ ਉਦਘਾਟਨ ਕੀਤਾ | ਵਿਸਾਖੀ ਮੇਲੇ ਦੌਰਾਨ ਵਿਦਿਆਰਥੀਆਂ ਦੇ ਪਸੰਦੀਦਾ ਵੱਖ-ਵੱਖ ਖੇਡਾਂ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੇ ਸਟਾਲ ਲਗਾਏ ਗਏ ਸਨ | ਮੁੰਡਿਆਂ ਅਤੇ ਕੁੜੀਆਂ ਨੇ ਸਾਫ਼ਟ ਡਰਿੰਕ ਦੀਆਂ ਬੋਤਲਾਂ ਫੜਨ, ਗੋਲਫ ਪੁਟਿੰਗ, ਗੋਲ ਸਕੋਰਿੰਗ (ਫੁੱਟਬਾਲ), ਗੇਂਦਬਾਜ਼ੀ ਲਈ ਇਕ ਸਟੰਪ, ਹਾਕੀ ਸਕੂਪ, ਜੈਬਰਵੌਕੀ, ਸਿੱਕਾ ਬਾਲਟੀ, ਹੂਪਲਾ (ਰਿੰਗ ਅਤੇ ਕੈਰੀ), ਕਾਰ ਰੇਸ/ਡਾਇਸ ਗੇਮ, ਐਜਿਲਿਟੀ ਲੈਡਰ ਟਵਿਸਟ, ਕੈਨ ਟੌਪਲਿੰਗ, ਬਾਸਕਟਬਾਲ ਥਰੂ ਏ ਟਾਇਰ, ਡਾਰਟ ਸ਼ੂਟਿੰਗ, ਘੋੜ ਸਵਾਰੀ ਅਤੇ ਜੂਕ ਬਾਕਸ ਦਾ ਆਨੰਦ ਮਾਣਿਆ | ਤੰਬੋਲਾ ਖੇਡ ਨੇ ਵਿਦਿਆਰਥੀਆਂ ਦੇ ਉਤਸ਼ਾਹ ਵਿਚ ਹੋਰ ਵਾਧਾ ਕੀਤਾ | ਆਰਟ, ਫ਼ੋਟੋਗਰਾਫੀ, ਭੂਗੋਲ, ਆਈ.ਟੀ. ਅਤੇ ਰੋਬੋਟਿਕਸ, ਗਣਿਤ, ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਜੀਵ ਵਿਗਿਆਨ, ਇਤਿਹਾਸ, ਸੰਗੀਤ ਅਤੇ ਬੈਂਡ ਵਿਭਾਗਾਂ ਨੇ ਪ੍ਰਦਰਸ਼ਨੀਆਂ ਵੀ ਲਗਾਈਆਂ | ਸਮਾਰੋਹ ਤੋਂ ਪਹਿਲਾਂ ਆਯੋਜਿਤ ਇੱਕ ਵਿਸੇਸ ਸਭਾ ਦੌਰਾਨ ਵਿਦਿਆਰਥੀਆਂ ਵੱਲੋਂ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿਚ ਇਸ ਦਿਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ | ਸਕੂਲ ਵਿਦਿਆਰਥੀਆਂ ਨੇ ਦੇਸ਼ ਭਗਤੀ ਗੀਤ ਪੇਸ਼ ਕੀਤੇ | ਇਸ ਸਮਾਗਮ ਵਿਚ ਬਰਸਰ ਡਾ. ਅੰਕੁਰ ਸੈਮੂਅਲ ਬਿਰਕੇਟ, ਓ.ਡੀ.ਐਚ.ਐਮ. ਰਵਿੰਦਰ ਕੌਰ ਅਤੇ ਫੈਕਲਟੀ ਦੇ ਬਾਕੀ ਮੈਂਬਰ ਸ਼ਾਮਲ ਹੋਏ |
ਪਿਛਲੀ ਖ਼ਬਰ ਵਿਧਾਇਕ ਕਲਵੰਤ ਸਿੰਘ ਬਾਜ਼ੀਗਰ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਜ਼ਿਲ੍ਹਾ ਚੇਅਰਮੈਨ ਕੁਲਵਿੰਦਰ ਸਿੰਘ ਸੁੱਖੇਵਾਲ ਦੀ ਅਗਵਾਈ ਹੇਠ ਮਨਾਇਆ ਬਾਬਾ ਸਹਿਬ ਭੀਮ ਰਾਓ ਅੰਬੇਡਕਰ ਦਾ ਜਨਮ ਦਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।