07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

33ਫ਼ੀਸਦੀ ਰਾਖਵਾਂਕਰਨ ਰਾਜਨੀਤੀ ਤੇ ਰਾਸ਼ਟਰ ਨਿਰਮਾਣ 'ਚ ਔਰਤਾਂ ਦੀ ਭੂਮਿਕਾ ਨੂੰ ਮਜ਼ਬੂਤ ਕਰੇਗਾ-ਪ੍ਰਨੀਤ ਕੌਰ

ਅਜੀਤ ਡੈਸਕ 15-04-2026
ਪਟਿਆਲਾ, 14 ਅਪ੍ਰੈਲ (ਅ.ਸ. ਆਹਲੂਵਾਲੀਆ)-ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪਟਿਆਲਾ ਵਿਖੇ ਭਾਜਪਾ ਮਹਿਲਾ ਟੀਮ ਦੇ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ | ਇਸ ਦੌਰਾਨ ਉਨ੍ਹਾਂ ਨੇ 'ਨਾਰੀ ਸ਼ਕਤੀ ਵੰਦਨ ਅਧਿਨਿਯਮ' ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਇਸ ਨੂੰ ਮਹਿਲਾ ਸਸਕਤੀਕਰਨ ਲਈ ਇਕ ਕ੍ਰਾਂਤੀਕਾਰੀ ਕਦਮ ਦੱਸਿਆ | ਉਨ੍ਹਾਂ ਕਿਹਾ ਕਿ ਇਹ ਐਕਟ ਲੋਕ ਸਭਾ ਵਿਚ ਔਰਤਾਂ ਲਈ 33ਫ਼ੀਸਦੀ ਰਾਖਵਾਂਕਰਨ ਪ੍ਰਦਾਨ ਕਰੇਗਾ | ਜਿਸ ਨਾਲ ਰਾਜਨੀਤੀ ਵਿਚ ਔਰਤਾਂ ਦੀ ਮਜ਼ਬੂਤ ਪ੍ਰਤੀਨਿਧਤਾ ਯਕੀਨੀ ਹੋਵੇਗੀ ਅਤੇ ਫ਼ੈਸਲੇ ਲੈਣ 'ਤੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ 'ਚ ਉਨ੍ਹਾਂ ਦੀ ਭਾਗੀਦਾਰੀ ਵਧੇਗੀ | ਕੇਂਦਰ ਸਰਕਾਰ ਦੀਆਂ ਮਹਿਲਾ-ਕੇਂਦਰਿਤ ਨੀਤੀਆਂ 'ਤੇ ਚਾਨਣਾ ਪਾਉਂਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਸਕੀਮਾਂ ਜਿਵੇਂ ਕਿ ਪੀ.ਐਮ. ਮੁਦਰਾ ਯੋਜਨਾ, ਜਨ ਧਨ ਯੋਜਨਾ, ਸਟੈਂਡ-ਅੱਪ ਇੰਡੀਆ ਅਤੇ ਸੁਕੰਨਿਆ ਸਮਿ੍ਧੀ ਯੋਜਨਾ ਨੇ ਔਰਤਾਂ ਨੂੰ ਆਤਮ-ਨਿਰਭਰ ਬਣਾਇਆ ਹੈ | ਉਨ੍ਹਾਂ ਅੱਗੇ ਕਿਹਾ ਕਿ 'ਲਖਪਤੀ ਦੀਦੀ', ਡੀ.ਏ.ਵਾਈ-ਐਨ.ਆਰ.ਐਲ.ਐਮ ਅਤੇ ਪੀ.ਐਮ. ਆਵਾਸ ਯੋਜਨਾ ਵਰਗੀਆਂ ਪਹਿਲਕਦਮੀਆਂ ਨੇ ਦੇਸ਼ ਭਰ ਦੀਆਂ ਮਹਿਲਾਵਾਂ ਦੇ ਸਮਾਜਿਕ ਅਤੇ ਆਰਥਿਕ ਜੀਵਨ ਵਿਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਨਵੀਆਂ-ਨਵੀਆਂ ਸ਼ਰਤਾਂ ਅਤੇ ਪਾਬੰਦੀਆਂ ਮੜ੍ਹ ਕੇ ਨਾ ਸਿਰਫ ਇਸ ਸਕੀਮ ਨੂੰ ਕਮਜ਼ੋਰ ਕੀਤਾ ਹੈ, ਸਗੋਂ ਸੂਬੇ ਦੀਆਂ ਔਰਤਾਂ ਨਾਲ ਵਿਸ਼ਵਾਸਘਾਤ ਵੀ ਕੀਤਾ ਹੈ | ਇਸ ਮੌਕੇ ਪ੍ਰਨੀਤ ਕੌਰ ਦੇ ਨਾਲ ਜ਼ਿਲ੍ਹਾ ਮਹਿਲਾ ਮੋਰਚਾ ਪਟਿਆਲਾ ਮਨੀਸ਼ਾ ਉੱਪਲ, ਡਿਪਟੀ ਲੀਡਰ, ਨਗਰ ਨਿਗਮ ਪਟਿਆਲਾ ਵੰਦਨਾ ਜੋਸ਼ੀ, ਕੌਂਸਲਰ ਅਨਮੋਲ ਬਾਤਿਸ਼, ਕੌਂਸਲਰ ਕਮਲੇਸ਼ ਦੇਵੀ, ਪਟਿਆਲਾ ਭਾਜਪਾ ਸ਼ਹਿਰੀ ਉਪ-ਪ੍ਰਧਾਨ ਮਨੀਤਾ ਕਪੂਰ, ਮੰਡਲ ਪ੍ਰਧਾਨ ਰਜਨੀ ਸ਼ਰਮਾ, ਨਿਧੀ ਧਾਲੀਵਾਲ, ਸਤਵੰਤ ਕੌਰ, ਚੰਦਾ, ਊਸ਼ਾ, ਬਲਜੀਤ, ਕਿਰਨ ਸੂਦ ਅਤੇ ਖੁਸ਼ੀ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਚੇਅਰਮੈਨ ਕੁਲਵਿੰਦਰ ਸਿੰਘ ਸੁੱਖੇਵਾਲ ਦੀ ਅਗਵਾਈ ਹੇਠ ਮਨਾਇਆ ਬਾਬਾ ਸਹਿਬ ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਅਗਲੀ ਖ਼ਬਰ ਹਲਕਾ ਸਨੌਰ 'ਚ 'ਆਪ' ਨੂੰ ਵੱਡਾ ਝਟਕਾ, ਗੌਰਵ ਸੰਧੂ ਦੀ ਅਗਵਾਈ ਹੇਠ ਦਰਜਨਾਂ ਵਿਅਕਤੀ ਕਾਂਗਰਸ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।