23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਜੇ.ਈ.ਈ. ਮੇਨਜ਼ ਜਨਵਰੀ ਸੈਸ਼ਨ-1 'ਚ ਪਟਿਆਲਾ ਪੰਜਾਬ ਭਰ 'ਚ ਮੋਹਰੀ

ਅਜੀਤ ਡੈਸਕ 22-02-2026
ਪਟਿਆਲਾ, 21 ਫਰਵਰੀ (ਗੁਰਵਿੰਦਰ ਸਿੰਘ ਔਲਖ)-ਜੇ.ਈ.ਈ. ਮੇਨਜ਼ ਜਨਵਰੀ ਸ਼ੈਸਨ-1 ਦੀ ਪ੍ਰੀਖਿਆ 'ਚ ਪਟਿਆਲਾ ਜ਼ਿਲ੍ਹਾ ਪੂਰੇ ਪੰਜਾਬ 'ਚੋਂ ਮੋਹਰੀ ਬਣ ਕੇ ਉਭਰਿਆ ਹੈ | ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਜਨਵਰੀ 2026 'ਚ ਲਏ ਗਏ ਇਮਤਿਹਾਨ 'ਚ ਪਟਿਆਲਾ ਦੇ ਸਰਕਾਰੀ ਸਕੂਲਾਂ ਦੇ ਕੁਲ 51 ਵਿਦਿਆਰਥੀਆਂ ਨੇ ਕਾਮਯਾਬੀ ਹਾਸਲ ਕੀਤੀ | ਪ੍ਰਾਪਤ ਵੇਰਵਿਆਂ ਅਨੁਸਾਰ ਨੌਨ ਐੱਸ.ਓ.ਈ. ਸਕੂਲਾਂ ਦੇ 23, ਐੱਸ.ਓ.ਈ. (ਸਕੂਲ ਆਫ ਐਮੀਨੈਂਸ) ਦੇ 5 ਅਤੇ ਮੈਰੀਟੋਰੀਅਸ ਸਕੂਲਾਂ ਦੇ 23 ਵਿਦਿਆਰਥੀ ਇਸ ਪ੍ਰੀਖਿਆ 'ਚ ਕਾਮਯਾਬ ਰਹੇ | ਗੌਰਤਲਬ ਹੈ ਕਿ ਪੂਰੇ ਪੰਜਾਬ 'ਚ ਨੌਨ ਐੱਸ.ਓ.ਈ. ਸਕੂਲਾਂ ਦੇ ਕੁਲ 99 ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ ਕੁਆਲੀਫ਼ਾਈ ਕੀਤਾ, ਜਿਨ੍ਹਾਂ 'ਚੋਂ 23 ਵਿਦਿਆਰਥੀ ਸਿਰਫ ਪਟਿਆਲਾ ਜ਼ਿਲ੍ਹੇ ਦੇ ਹਨ | ਇਹ ਅੰਕੜੇ ਜ਼ਿਲ੍ਹੇ ਦੀ ਮਜ਼ਬੂਤ ਅਕਾਦਮਿਕ ਤਿਆਰੀ ਅਤੇ ਵਿਗਿਆਨ ਸਿੱਖਿਆ 'ਚ ਹੋ ਰਹੀ ਪ੍ਰਗਤੀ ਨੂੰ ਦਰਸਾਉਂਦੇ ਹਨ |
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੰਜੀਵ ਸ਼ਰਮਾ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਾਇੰਸ ਲੈਕਚਰਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਸਾਂਝੀ ਮਿਹਨਤ ਅਤੇ ਯੋਜਨਾਬੱਧ ਤਿਆਰੀ ਦਾ ਪਰਿਣਾਮ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਅਗਲੀ ਪੜਾਅ ਪ੍ਰੀਖਿਆ ਜੇ.ਈ.ਈ. ਐਡਵਾਂਸਡ ਲਈ ਹੋਰ ਕੇਂਦਰਿਤ ਤੌਰ 'ਤੇ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ | ਜ਼ਿਲ੍ਹਾ ਉਪ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸੁਚੱਜੀ ਯੋਜਨਾ ਨਾਲ ਨਿਰੰਤਰ ਅਭਿਆਸ ਕਰਨ ਦੀ ਅਪੀਲ ਕੀਤੀ | ਸਾਇੰਸ ਵਿਸ਼ੇ ਦੇ ਮੇਂਟਰ ਪਿ੍ੰਸੀਪਲ ਸੰਦੀਪ ਕੁਮਾਰ, ਪਿ੍ੰਸੀਪਲ ਮਨਦੀਪ ਕੌਰ ਅੰਟਾਲ, ਸੁਧੀਰ ਕੁਮਾਰ ਅਤੇ ਦੀਪਕ ਕੁਮਾਰ ਅਤੇ ਜ਼ਿਲ੍ਹਾ ਨੋਡਲ ਲੈਕਚਰਾਰ ਦੌਲਤ ਰਾਮ ਨੇ ਦੱਸਿਆ ਕਿ ਪਿਛਲੇ ਸਾਲ ਜਿੱਥੇ 32 ਵਿਦਿਆਰਥੀਆਂ ਨੇ ਪ੍ਰੀਖਿਆ ਕੁਆਲੀਫ਼ਾਈ ਕੀਤੀ ਸੀ, ਉੱਥੇ ਇਸ ਵਾਰ ਇਹ ਗਿਣਤੀ ਵੱਧ ਕੇ 51 ਹੋ ਗਈ ਹੈ | ਨੌਨ ਐੱਸ.ਓ.ਈ. ਦੇ ਵਿਦਿਆਰਥੀਆਂ ਦੀ ਗਿਣਤੀ 9 ਤੋਂ ਵੱਧ ਕੇ 23 ਹੋ ਜਾਣਾ ਲਗਭਗ ਢਾਈ ਗੁਣਾ ਵਾਧਾ ਦਰਸਾਉਂਦਾ ਹੈ | ਅਧਿਕਾਰੀਆਂ ਅਨੁਸਾਰ ਇਹ ਸਫਲਤਾ ਅਸਿਸਟੈਂਟ ਡਾਇਰੈਕਟਰ ਜਸਵਿੰਦਰ ਕੌਰ ਦੀ ਯੋਗ ਅਗਵਾਈ ਅਤੇ ਜ਼ਿਲ੍ਹਾ ਸਾਥੀ ਟੀਮ ਦੀ ਇਕਜੁਟਤਾ ਦਾ ਨਤੀਜਾ ਹੈ | ਲਗਾਤਾਰ ਦੂਜੇ ਸਾਲ ਪਟਿਆਲਾ ਦਾ ਪੰਜਾਬ ਭਰ 'ਚ ਮੋਹਰੀ ਰਹਿਣਾ ਸਰਕਾਰੀ ਸਕੂਲਾਂ ਦੀ ਬਦਲਦੀ ਤਸਵੀਰ ਨੂੰ ਉਜਾਗਰ ਕਰਦਾ ਹੈ |
ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 12 ਲੱਖ ਤੋਂ ਉੱਪਰ ਠੱਗੇ ਅਗਲੀ ਖ਼ਬਰ ਅੰਨੇ੍ਹ ਕਤਲ ਦੀ ਗੁੱਥੀ ਸੁਲਝਾਉਣਾ ਰੇਲਵੇ ਪੁਲਿਸ ਲਈ ਬਣਿਆ ਸਿਰਦਰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।