23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅੰਨੇ੍ਹ ਕਤਲ ਦੀ ਗੁੱਥੀ ਸੁਲਝਾਉਣਾ ਰੇਲਵੇ ਪੁਲਿਸ ਲਈ ਬਣਿਆ ਸਿਰਦਰਦੀ

ਅਜੀਤ ਡੈਸਕ 22-02-2026
ਰਾਜਪੁਰਾ, 21 ਫਰਵਰੀ (ਰਣਜੀਤ ਸਿੰਘ)-ਰਾਜਪੁਰਾ-ਪਟਿਆਲਾ ਰੇਲਵੇ ਲਾਇਨ ਨੇੜੇ ਮਹਿਫ਼ਲ ਰਿਜੋਰਟ ਬੀਤੇ ਦਿਨੀਂ ਰੇਲਵੇ ਪੁਲਿਸ ਨੂੰ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ | ਇਸ ਨੌਜਵਾਨ ਦੀ ਲਾਸ਼ ਦੀ ਪਹਿਚਾਣ ਨਾ ਹੋ ਸਕਣਾ ਪੁਲਿਸ ਲਈ ਹਾਲ ਦੀ ਘੜੀ ਸਿਰਦਰਦੀ ਬਣੀ ਹੋਈ ਹੈ | ਜਦੋਂ ਤੱਕ ਮਿ੍ਤਕ ਦੀ ਪਹਿਚਾਣ ਨਹੀਂ ਹੋ ਜਾਂਦੀ ਉਸ ਸਮੇਂ ਤੱਕ ਪੁਲਿਸ ਜਾਂਚ ਨੂੰ ਅੱੱਗੇ ਨਹੀਂ ਤੋਰ ਸਕਦੀ | ਜਾਣਕਾਰੀ ਮੁਤਾਬਿਕ ਵੀਰਵਾਰ ਸ਼ਾਮ ਨੂੰ ਰੇਲਵੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਲਾਇਨ ਦੇ ਨਾਲ ਇਕ ਨੌਜਵਾਨ ਜਿਸ ਦੀ ਉਮਰ ਕਰੀਬ 24-25 ਕੁ ਸਾਲ ਲੱਗਦੀ ਹੈ ਉਸ ਦੀ ਲਾਸ਼ ਪਈ ਹੈ | ਇਸ ਲਈ ਰੇਲਵੇ ਪੁਲਿਸ ਦੀ ਉਚ ਅਧਿਕਾਰੀ ਮੌਕੇ 'ਤੇ ਆਏ ਅਤੇ ਉਨ੍ਹਾਂ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪਹਿਚਾਣ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਭੇਜ਼ ਦਿੱਤਾ | ਪਤਾ ਲੱਗਾ ਹੈ ਕਿ ਇਸ ਨੌਜਵਾਨ ਦੀ ਬਹੁਤ ਹੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਹੈ | ਮਿ੍ਤਕ ਨੌਜਵਾਨ ਦੇ ਹੱਥ ਬੰਨੇ ਹੋਏ ਸਨ ਅਤੇ ਉਸ ਦੀ ਗਰਦਨ ਤੇ ਨਿਸ਼ਾਨ ਸਨ ਅਤੇ ਲੱਗਦਾ ਹੈ ਕਿ ਤੇਜਧਾਰ ਹਥਿਆਰਾਂ ਦਾ ਇਸ਼ਤੇਮਾਲ ਕੀਤਾ ਗਿਆ ਹੇੈ | ਦੋਸ਼ੀਆਂ ਨੇ ਬਹੁਤ ਹੀ ਸੋਚੀ ਸਮਝੀ ਚਾਲ ਤਹਿਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ | ਮਿ੍ਤਕ ਨੌਵਜਾਨ ਦੀ ਜੇਬ ਵਿਚੋਂ ਕੋਈ ਵੀ ਕਾਗਜ ਜਾਂ ਇਹੋ ਜਿਹੀ ਕੋਈ ਵਸਤੂ ਨਹੀਂ ਮਿਲੀ ਜਿਸ ਤੋਂ ਉਸ ਦੀ ਪਹਿਚਾਣ ਹੋ ਸਕੇ | ਲਾਸ਼ ਦੇ ਨੇੜੇ ਇਕ ਟੂੱਟਿਆ ਹੋਇਆ ਮੋਬਾਇਲ ਤਾਂ ਮਿਲਿਆ ਹੈ ਪਰ ਉਸ ਵਿਚ ਸਿਮ ਨਹੀ ਹੈ | ਭਾਵੇਂ ਪੁਲਿਸ ਦੋਸ਼ੀਆਂ ਦੀ ਪੈੜ ਨੱਪ ਰਹੀ ਹੈ ਪਰ ਹਾਲੇ ਤੱਕ ਮਿ੍ਤਕ ਨੌਵਜਾਨ ਦਾ ਕੋਈ ਅਤਾ ਪਤਾ ਨਹੀ ਚੱਲ ਸਕਿਆ | ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਨੇ ਪੁਲਿਸ ਥਾਣਿਆਂ ਵਿਚ ਪਤਾ ਕੀਤਾ ਹੈ ਕਿ ਬੀਤੇ ਦਿਨੀਂ ਕਿਸੇ ਨੌਜਵਾਨ ਦੀ ਗੁੰਮਸੁਦਗੀ ਦੀ ਰਿਪੋਰਟ ਵਗੈਰਾ ਲਿਖਵਾਈ ਗਈ ਹੋਵੇ | ਪਰ ਪੁਲਿਸ ਨੂੰ ਇਹੋ ਜਿਹੀ ਕੋਈ ਜਾਣਕਾਰੀ ਨਹੀਂ ਮਿਲੀ | ਮਿ੍ਤਕ ਨੌਜਵਾਨ ਦੀ ਲਾਸ਼ ਦੀ ਪਹਿਚਾਣ ਤੋਂ ਬਾਅਦ ਹੀ ਪੁਲਿਸ ਕੋਈ ਕਾਰਵਾਈ ਕਰ ਸਕੇਗੀ | ਇਸ ਸੰਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਪਰ ਹਾਲੇ ਤੱਕ ਕੋਈ ਥਹੁ ਪਤ ਨਹੀਂ ਲੱਗਾ |
ਪਿਛਲੀ ਖ਼ਬਰ ਜੇ.ਈ.ਈ. ਮੇਨਜ਼ ਜਨਵਰੀ ਸੈਸ਼ਨ-1 'ਚ ਪਟਿਆਲਾ ਪੰਜਾਬ ਭਰ 'ਚ ਮੋਹਰੀ ਅਗਲੀ ਖ਼ਬਰ ਦੇਵੀਗੜ੍ਹ ਦੇ ਪੁਰਾਣੇ ਬਾਜ਼ਾਰ 'ਚ ਖੜ੍ਹੇ ਸੁੱਕੇ ਦਰੱਖਤ ਬਣ ਸਕਦੇ ਹਨ ਮੌਤ ਦੇ ਦੂਤ, ਕਿਸੇ ਵੀ ਵੇਲੇ ਵਾਪਰ ਸਕਦਾ ਹੈ ਵੱਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।