ਨਾਭਾ ਉਤਸਵ ਸੰਮਤੀ ਦੇ ਪ੍ਰਧਾਨ ਕੁੱਕੀ ਦੀ ਅਗਵਾਈ ਹੇਠ ਮੀਟਿੰਗ ਹੋਈ
ਕਿਹਾ, ਅੱਜ ਵਾਮਨ ਦਵਾਦਸ਼ੀ ਤਿਉਹਾਰ ਮੌਕੇ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ
ਨਾਭਾ, 22 ਸਤੰਬਰ (ਵਰਿੰਦਰ ਵਰਮਾ)- ਨਾਭਾ ਉੱਤਸਵ ਸੰਮਤੀ ਨਾਭਾ ਦੇ ਪ੍ਰਧਾਨ ਕ੍ਰਿਸ਼ਨ ਮੰਗਲਾ ਕੁੱਕੀ ਅਗਵਾਈ ਹੇਠ ਸਵਰਨਕਾਰ ਸੰਘ ਧਰਮਸ਼ਾਲਾ ਬਸੰਤਪੁਰਾ ਮੁਹੱਲਾ ਵਿਖੇ ਮੀਟਿੰਗ ਹੋਈ। ਉਪਰੰਤ ਪ੍ਰਧਾਨ ਕ੍ਰਿਸ਼ਨ ਮੰਗਲਾ ਕੁੱਕੀ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਅੱਜ 23 ਸਤੰਬਰ, ਦਿਨ ਬੁੱਧਵਾਰ ਨੂੰ ਵਾਮਨ ਦਵਾਦਸ਼ੀ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।
ਨਾਭਾ, 22 ਸਤੰਬਰ (ਵਰਿੰਦਰ ਵਰਮਾ)- ਨਾਭਾ ਉੱਤਸਵ ਸੰਮਤੀ ਨਾਭਾ ਦੇ ਪ੍ਰਧਾਨ ਕ੍ਰਿਸ਼ਨ ਮੰਗਲਾ ਕੁੱਕੀ ਅਗਵਾਈ ਹੇਠ ਸਵਰਨਕਾਰ ਸੰਘ ਧਰਮਸ਼ਾਲਾ ਬਸੰਤਪੁਰਾ ਮੁਹੱਲਾ ਵਿਖੇ ਮੀਟਿੰਗ ਹੋਈ। ਉਪਰੰਤ ਪ੍ਰਧਾਨ ਕ੍ਰਿਸ਼ਨ ਮੰਗਲਾ ਕੁੱਕੀ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਅੱਜ 23 ਸਤੰਬਰ, ਦਿਨ ਬੁੱਧਵਾਰ ਨੂੰ ਵਾਮਨ ਦਵਾਦਸ਼ੀ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਦਿਨ ਵਿਸ਼ਾਲ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਕੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸ਼ੋਭਾ ਯਾਤਰਾ ਵਿੱਚ ਘੋੜੇ, ਆਕਰਸ਼ਕ ਬੈਂਡ, ਟਿੱਪਰੀ ਤੇ ਡਾਂਡੀਆ, ਆਤਿਸ਼ਬਾਜ਼ੀ, ਸੰਕੀਰਤਨ ਤੇ ਸੁੰਦਰ ਝਾਕੀਆਂ ਸ਼ਾਮਲ ਹੋਣਗੀਆਂ। ਉਹਨਾਂ ਕਿਹਾ ਕਿ ਬਾਜ਼ਾਰਾਂ ਨੂੰ ਸਜਾਵਟੀ ਗੇਟਾਂ ਦੁਆਰਾ ਸਜਾਇਆ ਜਾਵੇਗਾ। ਇਸ ਮੌਕੇ ਚੇਅਰਮੈਨ ਹਰੀ ਕ੍ਰਿਸ਼ਨ ਸੇਠ, ਓਮ ਪ੍ਰਕਾਸ਼ ਗਰਗ ਅਤੇ ਜਨਰਲ ਸਕੱਤਰ ਐਡਵੋਕੇਟ ਨਿਤਿਨ ਜੈਨ ਨੇ ਕਿਹਾ ਕਿ ਸਮਾਗਮ ਦੇ ਮੁੱਖ ਮਹਿਮਾਨ ਗੁਰਦੇਵ ਸਿੰਘ ਦੇਵ ਮਾਨ (ਵਿਧਾਇਕ ਨਾਭਾ) ਹੋਣਗੇ ਅਤੇ ਵਿਸ਼ੇਸ਼ ਮਹਿਮਾਨ ਚੇਅਰਮੈਨ ਜੱਸੀ ਸੋਹੀਆ ਵਾਲਾ ਹੋਣਗੇ। ਉਨ੍ਹਾਂ ਦੱਸਿਆ ਕਿ ਅਗਰਵਾਲ ਸਭਾ ਨਾਭਾ ਦੇ ਪ੍ਰਧਾਨ ਰਾਜੇਸ਼ ਬਾਂਸਲ (ਬੱਬੂ) ਤੇ ਅਗਰਵਾਲ ਸਭਾ ਨਾਭਾ ਦੇ ਚੇਅਰਮੈਨ ਰਮਨ ਸਿੰਗਲਾ (ਨਵ ਭਾਰਤ ਫਰਨੀਚਰ) ਦੀਪ ਜਗਾਉਣ ਦੀ ਰਸਮ ਅਦਾ ਕਰਨਗੇ ਤੇ ਹਰੀ ਸਿੰਘ (ਪ੍ਰੀਤ ਗਰੁੱਪ ਐਮ ਡੀ) ਅਤੇ ਚਰਨ ਸਿੰਘ (ਮਲਕੀਅਤ ਗਰੁੱਪ ਐਮਡੀ) ਪਟਿਆਲਾ ਗੇਟ ਤੋਂ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਉਨ੍ਹਾਂ ਕਿਹਾ ਕਿ ਠਾਕੁਰ ਜੀ ਦੀ ਪੂਜਾ ਜਿੰਦਲ ਪਰਿਵਾਰ ਵੱਲੋਂ ਕੀਤੀ ਜਾਵੇਗੀ। ਅੰਤ ਵਿਚ ਹੰਡੋਲੇ ਜੀ ਦੀ ਆਰਤੀ ਦੀ ਰਸਮ ਸਮਾਜ ਸੇਵੀ ਪਰਮਿੰਦਰ ਬਾਂਸਲ ਭੋਲੀ ਵਲੋਂ ਚੌਕ ਦੇਵੀ ਮੰਦਿਰ ਨਾਭਾ ਵਿਖੇ ਕੀਤੀ ਜਾਵੇਗੀ। ਇਨਾਮ ਵੰਡਣ ਦੀ ਰਸਮ ਵਰੁਣ ਜੈਨ ਵਲੋਂ ਕੀਤੀ ਜਾਵੇਗੀ।ਇਸ ਮੌਕੇ ਚਰਨਜੀਤ ਬਾਤਿਸ਼, ਸ਼ੰਭੂ ਨਾਥ ਵਿਰਦੀ, ਚਮਨ ਲਾਲ ਪੱਪੀ, ਮੋਹਨ ਮਿੱਤਲ, ਸੁਖਵਿੰਦਰ ਸ਼ਾਹੀ, ਰੋਹਿਤ ਜਿੰਦਲ, ਪ੍ਰਮੋਦ ਜਿੰਦਲ, ਮੋਹਿਤ ਅਰੋੜਾ, ਭੁਵੇਸ਼ ਬਾਂਸਲ, ਵਰੁਣ ਜੈਨ, ਅਸ਼ੋਕ ਜਿੰਦਲ, ਵਿਵੇਕ ਸਿੰਗਲਾ, ਵਿਕਾਸ ਗੋਇਲ, ਗੁਰਦਿੱਤ ਸੇਠ, ਰਜਨੀਸ਼ ਗੋਇਲ, ਅਸ਼ਵਨੀ ਚੋਪੜਾ, ਬਲਜਿੰਦਰ ਮੋਦਗਿੱਲ ਬੱਬੀ ਆਦਿ ਹਾਜ਼ਰ ਸਨ।