23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 12 ਲੱਖ ਤੋਂ ਉੱਪਰ ਠੱਗੇ

ਅਜੀਤ ਡੈਸਕ 22-02-2026
ਪਟਿਆਲਾ, 21 ਫਰਵਰੀ (ਗੁਰਵਿੰਦਰ ਸਿੰਘ ਔਲਖ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 12 ਲੱਖ ਤੋਂ ਉਪਰ ਠੱਗਣ ਵਾਲੇ ਤਿੰਨ ਵਿਅਕਤੀਆਂ ਦੇ ਖਿਲਾਫ ਥਾਣਾ ਸਿਵਲ ਲਾਈਨ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਵਿੰਦਰ ਸਿੰਘ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਮੁਲਜ਼ਮ ਗੁਰਸ਼ਰਨ ਕੌਰ, ਮਨਪ੍ਰੀਤ ਚਹਿਲ ਅਤੇ ਭਰਪੂਰ ਸਿੰਘ ਵਲੋਂ ਉਸ ਨੂੰ ਆਸਟ੍ਰੇਲੀਆ ਭੇਜਣ ਲਈ 12 ਲੱਖ 55 ਹਜਾਰ ਰੁਪਏ ਲਏ ਸਨ | ਪਰ ਉਸ ਨੂੰ ਵਿਦੇਸ਼ ਨਹੀਂ ਭੇਜਿਆ | ਪੁਲਿਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਵਲੋਂ 3 ਲੱਖ 90 ਹਜਾਰ ਰੁਪਏ ਵਾਪਸ ਕਰ ਦਿੱਤੇ ਬਾਕੀ ਬਚਦੇ 8 ਲੱਖ 65 ਹਜਾਰ ਰੁਪਏ ਹਰਵਿੰਦਰ ਸਿੰਘ ਨੂੰ ਵਾਪਸ ਨਹੀਂ ਦਿੱਤੇ ਅਤੇ ਮੁਲਜ਼ਮਾਂ ਵਲੋਂ ਦਿੱਤੇ ਹੋਏ ਚੈਕ ਵੀ ਬਾਉਂਸ ਹੋ ਗਏ ਜਿਸ ਉੱਤੇ ਕਾਰਵਾਈ ਕਰਦਿਆਂ ਪੁਲਿਸ ਵਲੋਂ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਪੰਜਾਬ 'ਚ ਵਕੀਲਾਂ ਦੀ ਹਫ਼ਤੇ ਦੀ ਹੜਤਾਲ ਸ਼ੁਰੂ ਅਗਲੀ ਖ਼ਬਰ ਜੇ.ਈ.ਈ. ਮੇਨਜ਼ ਜਨਵਰੀ ਸੈਸ਼ਨ-1 'ਚ ਪਟਿਆਲਾ ਪੰਜਾਬ ਭਰ 'ਚ ਮੋਹਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।